ਪੱਤਰ ਪ੍ਰੇਰਕ
ਪਟਿਆਲਾ, 24 ਜੂਨ
ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਤੇ ਨੌਜਵਾਨ ਆਗੂ ਗਗਨਦੀਪ ਸਿੰਘ ਚੱਢਾ ਦੇ ਅੰਤਿਮ ਸੰਸਕਾਰ ਮੌਕੇ ਅੱਜ ਇੱਥੇ ਕਈ ਵਿਧਾਇਕਾਂ ਤੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਦੀ ਚਿਖਾ ਨੂੰ ਅਗਨੀ ਬੇਟੇ ਜ਼ੋਰਾਵਰ ਸਿੰਘ ਚੱਢਾ ਨੇ ਦਿਖਾਈ ਜਦਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਤਰਲੋਕ ਸਿੰਘ ਤੂਰ ਤੇ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਸਮੇਤ ਸਮੂਹ ਜ਼ਿਲ੍ਹਾ ਪਟਿਆਲਾ ਦੇ ਵਿਧਾਇਕਾਂ ਅਜੀਤਪਾਲ ਸਿੰਘ ਕੋਹਲੀ ਪਟਿਆਲਾ ਸ਼ਹਿਰੀ, ਗੁਰਦੇਵ ਸਿੰਘ ਮਾਨ ਵਿਧਾਇਕ ਨਾਭਾ, ਕੁਲਵੰਤ ਸਿੰਘ ਬਾਜ਼ੀਗਰ ਵਿਧਾਇਕ ਸ਼ੁਤਰਾਣਾ, ਚੇਤਨ ਸਿੰਘ ਜੌੜਾਮਾਜਰਾ ਵਿਧਾਇਕ ਸਮਾਣਾ ਨੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬ, ਦਿੱਲੀ ਸਮੇਤ ਹੋਰਨਾ ਰਾਜਾਂ ਤੋਂ ਉਨ੍ਹਾਂ ਦੇ ਰਿਸ਼ਤੇਦਾਰ, ਦੋਸਤ ਮਿੱਤਰ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਸ਼ਰਧਾਂਜਲੀ ਦੇਣ ਪੁੱਜੇ ਹੋਏ ਸਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐੱਸਡੀ ਰਾਜਵੀਰ ਸਿੰਘ ਘਰਾਚੋਂ, ਦਿਨੇਸ਼ ਚੱਢਾ ਵਿਧਾਇਕ ਰੋਪੜ, ਨੀਨਾ ਮਿੱਤਲ ਵਿਧਾਇਕ ਰਾਜਪੁਰਾ, ਗੁਰਿੰਦਰ ਸਿੰਘ ਗੈਰੀ ਵੜਿੰਗ ਵਿਧਾਇਕ ਅਮਲੋਹ, ਗੁਰਲਾਲ ਸਿੰਘ ਵਿਧਾਇਕ ਘਨੌਰ, ਗੁਰਮੇਲ ਸਿੰਘ ਘਰਾਂਚੋ ਉਮੀਦਵਾਰ ਸਾਂਸਦ ਸੰਗਰੂਰ, ਦੁਰਗੇਸ਼ ਪਾਠਕ, ਹਰਚੰਦ ਸਿੰਘ ਬਰਸਟ, ਮਾਲਵਿੰਦਰ ਕੰਗ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਮੇਘ ਚੰਦ ਸ਼ੇਰ ਮਾਜਰਾ ਜ਼ਿਲ੍ਹਾ ਪ੍ਰਧਾਨ ਦਿਹਾਤੀ, ਕੁੰਦਨ ਗੋਗੀਆ ਸੀਨੀਅਰ ਆਗੂ ਆਪ ਪਟਿਆਲਾ, ਰਮਨਦੀਪ ਕੌਰ ਬਤਰਾ ਭੈਣ, ਰੌਬਿਨ ਬਤਰਾ ਜੀਜਾ ਸਮੇਤ ਹੋਰ ਵਰਕਰ ਅਤੇ ਵਾਲੰਟੀਅਰ ਸ਼ਾਮਲ ਸਨ।