ਪੰਜਾਬੀ ਵਰਸਿਟੀ ਦੀਆਂ ਚਾਰ ਵਿਦਿਆਰਥਣਾ ਜੱਜ ਬਣੀਆਂ
ਵਾਈਸ ਚਾਂਸਲਰ ਤੇ ਹੋਰਾਂ ਨੇ ਕੀਤਾ ਸਵਾਗਤ
Advertisement
ਪੰਜਾਬੀ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੀਆਂ ਚਾਰ ਵਿਦਿਆਰਥਣਾ ਹਰਿਆਣਾ ਸਿਵਲ ਸਰਵਿਸ (ਜੁਡੀਸ਼ਲ) ਦੇ 2025 ਬੈਚ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀਆਂ ਹਨ। ਕਾਨੂੰਨ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ ਵਿਰਕ (ਪ੍ਰਧਾਨ ਪੂਟਾ) ਨੇ ਦੱਸਿਆ ਕਿ ਇਨ੍ਹਾਂ ਲੜਕੀਆਂ ਵਿੱਚ ਕੰਨੂ ਪ੍ਰਿਯਾ, ਰੌਸ਼ਨੀ, ਹਰਸ਼ਿਤਾ ਅਤੇ ਗੁੰਜਨ ਠਾਕੁਰ ਸ਼ਾਮਿਲ ਸਨ ਜਿਨ੍ਹਾਂ ਦਾ ਅੱਜ ਯੂਨੀਵਰਸਿਟੀ ਕੈਂਪਸ ਪੁੱਜਣ ’ਤੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਯੂਨੀਵਰਸਿਟੀ ਦੇ ਮਾਣ ਵਿੱਚ ਵਾਧਾ ਕਰਦੀਆਂ ਹਨ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਬਰਾੜ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ, ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਅਤੇ ਕਾਨੂੰਨ ਵਿਭਾਗ ਦੇ ਮੁਖੀ ਤੇ ਪੂਟਾ ਦੇ ਪ੍ਰਧਾਨ ਪ੍ਰੋ. ਭਪਿੰਦਰ ਸਿੰਘ ਵਿਰਕ ਵੀ ਮੌਜੂਦ ਸਨ।
Advertisement
Advertisement
