DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅੰਤਰਰਾਜੀ ਲੁਟੇਰਾ ਗਰੋਹ ਦੇ ਚਾਰ ਮੈਂਬਰ ਕਾਬੂ

ਮੁਲਜ਼ਮਾਂ ਕੋਲੋਂ ਚੋਰੀ ਦਾ ਸਾਮਾਨ ਬਰਾਮਦ

  • fb
  • twitter
  • whatsapp
  • whatsapp
featured-img featured-img
ਪੁਲੀਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਅਤੇ ਬਰਾਮਦ ਸਾਮਾਨ।
Advertisement

ਪਾਤੜਾਂ ਪੁਲੀਸ ਨੇ ਲੁੱਟ-ਖੋਹ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ ਕਰ ਕੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ। ਡੀ ਐੱਸ ਪੀ ਪਾਤੜਾਂ ਦੇ ਇੰਦਰਪਾਲ ਚੌਹਾਨ ਨੇ ਦੱਸਿਆ ਕਿ ਥਾਣਾ ਪਾਤੜਾਂ ਦੇ ਮੁਖੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ਹਿਰੀ ਪੁਲੀਸ ਚੌਕੀ ਦੇ ਇੰਚਾਰਜ ਲਵਦੀਪ ਸਿੰਘ ਸੰਧੂ ਦੀ ਟੀਮ ਨੇ ਮਿਸ਼ਨ ‘ਪ੍ਰਹਾਰ’ ਤਹਿਤ ਲੁੱਟ-ਖੋਹ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਫਾਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ 16 ਜਨਵਰੀ ਨੂੰ ਕ੍ਰਿਸ਼ਨ ਲਾਲ ਵਾਸੀ ਪਾਤੜਾਂ ਜਦੋਂ ਦੁਕਾਨ ’ਤੇ ਗੇੜਾ ਮਾਰਨ ਆਇਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਅੱਗੇ ਇਨੋਵਾ ਗੱਡੀ ਖੜ੍ਹੀ ਸੀ ਤੇ ਦੁਕਾਨ ਦਾ ਜਿੰਦਾ ਟੁੱਟਿਆ ਪਿਆ ਸੀ। ਉਸ ਨੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਚਾਰ ਨੌਜਵਾਨਾਂ ਨੇ ਉਸ ਨੂੰ ਬੰਦੀ ਬਣਾ ਕੇ ਕੁੱਟਮਾਰ ਕੀਤੀ ਤੇ ਦੁਕਾਨ ਵਿੱਚੋਂ ਤਾਂਬੇ ਅਤੇ ਪਿੱਤਲ ਦੇ ਪੁਰਾਣੇ ਅਤੇ ਨਵੇਂ ਭਾਂਡੇ ਗੱਡੀ ਵਿੱਚ ਰੱਖ ਕੇ, ਉਸ ਦਾ ਪਰਸ ਅਤੇ ਕੁੱਝ ਨਕਦੀ ਲੈ ਕੇ ਫ਼ਰਾਰ ਹੋ ਗਏ। ਕ੍ਰਿਸ਼ਨ ਕੁਮਾਰ ਦੇ ਬਿਆਨ ’ਤੇ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਕਰਦਿਆਂ ਪੁਲੀਸ ਨੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਚਰਨ ਦਾਸ ਉਰਫ ਅੰਗਰੇਜ਼, ਨਵਾਬ ਨਾਥ ਵਾਸੀਆਨ ਲਹਿਰਾਗਾਗਾ, ਹੀਰਾ ਲਾਲ ਵਾਸੀ ਜਾਖਲ ਅਤੇ ਸੰਜੀਵ ਕੁਮਾਰ ਵਾਸੀ ਮਹੇਸ਼ ਨਗਰ ਪਾਤੜਾਂ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਚੋਰੀ ਕੀਤੇ ਤਾਂਬੇ, ਪਿੱਤਲ ਦੇ ਪੁਰਾਣੇ ਤੇ ਨਵੇਂ ਕੀਮਤੀ ਭਾਂਡੇ ਅਤੇ ਵਾਰਦਾਤ ਲਈ ਵਰਤੀ ਇਨੋਵਾ ਗੱਡੀ, ਦੋ ਤਲਵਾਰਾਂ, ਰਾਡ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾਵੇਗੀ।

Advertisement
Advertisement
×