ਪੱਤਰ ਪ੍ਰੇਰਕ
ਪਾਤੜਾਂ, 29 ਅਕਤੂਬਰ
ਸ਼ੁਤਰਾਣਾ ਪੁਲੀਸ ਨੇ ਦੜਾ-ਸੱਟਾ ਲਾਉਣ ਵਾਲੇ ਵਿਅਕਤੀ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਨੂੰ ਵੱਖ ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਮੁਖੀ ਸ਼ੁਤਰਾਣਾ ਸਬ ਇੰਸ. ਸ਼ਮਸ਼ੇਰ ਸਿੰਘ ਨੇ ਦੱਸਿਆ ਹੈ ਕਿ ਥਾਣੇਦਾਰ ਨਿਰਮਲ ਸਿੰਘ ਪੁਲੀਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਉਨ੍ਹਾਂ ਨੂੰ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਪਿੰਡ ਗੁਲਾਹੜ ਵਿੱਚ ਇਕ ਵਿਅਕਤੀ ਦੜਾ-ਸੱਟਾ ਲਾਉਂਦਾ ਹੈ ਤਾਂ ਉਨ੍ਹਾਂ ਨੇ ਤੁਰੰਤ ਛਾਪਾ ਮਾਰ ਕੇ ਉਸ ਵਿਅਕਤੀ ਨੂੰ ਦੜੇ-ਸੱਟੇ ਦੇ 2500 ਰੁਪਏ ਸਮੇਤ ਪੂਰਨ ਦਾਸ ਵਾਸੀ ਪਿੰਡ ਗੁਲਾਹੜ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਕ ਹੋਰ ਮਾਮਲੇ ਵਿੱਚ ਹੌਲਦਾਰ ਬੂਟਾ ਸਿੰਘ ਪੁਲੀਸ ਪਾਰਟੀ ਸਮੇਤ ਪਿੰਡ ਗੁਲਾਹੜ ਇਕ ਘਰ ‘ਚ ਛਾਪੇਮਾਰੀ ਕਰਕੇ 30 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ। ਪੁਲੀਸ ਨੇ ਦਰਸ਼ਨ ਸਿੰਘ ਵਾਸੀ ਗੁਲਾਹੜ ਤੋਂ ਇਲਾਵਾ ਪੁਲੀਸ ਨੇ ਸਤਨਾਮ ਸਿੰਘ ਵਾਸੀ ਗੁਾਲਹੜ ਨੂੰ 45 ਸ਼ਰਾਬ ਸਮੇਤ ਤੇ ਪਿੰਡ ਸ਼ੁਤਰਾਣਾ ਦੀ ਤੁੱਗੋਪੱਤੀ ਵਿੱਚੋਂ 70 ਬੋਤਲਾਂ ਸ਼ਰਾਬ ਹਰਿਆਣਾ ਮਾਰਕਾ ਸੌਫੀਆ ਬਰਾਮਦ ਕੀਤੀ ਹੈ। ਪੁਲੀਸ ਨੇ ਲਾਲ ਵਾਸੀ ਤੁੱਗੋਪੱਤੀ ਸ਼ੁਤਰਾਣਾ ਨੂੰ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।