ਜੰਗਲਾਤ ਕਾਮਿਆਂ ਵੱਲੋਂ ਵਣ ਮੰਡਲ ਦਫ਼ਤਰ ਅੱਗੇ ਰੈਲੀ
ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਵਣ ਮੰਡਲ ਦਫ਼ਤਰ ਅੱਗੇ ਗੇਟ ਰੈਲੀ ਕੀਤੀ ਗਈ। ਇਸ ਮੌਕੇ ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ ਦੇ ਕਾਮਿਆਂ ਸਣੇ ਵੱਖ ਵੱਖ ਵਿਭਾਗਾਂ ਦੇ ਆਗੂ ਮੌਜੂਦ ਸਨ। ਉਨ੍ਹਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਰੈਲੀ...
ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਵਣ ਮੰਡਲ ਦਫ਼ਤਰ ਅੱਗੇ ਗੇਟ ਰੈਲੀ ਕੀਤੀ ਗਈ। ਇਸ ਮੌਕੇ ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ ਦੇ ਕਾਮਿਆਂ ਸਣੇ ਵੱਖ ਵੱਖ ਵਿਭਾਗਾਂ ਦੇ ਆਗੂ ਮੌਜੂਦ ਸਨ। ਉਨ੍ਹਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਰੈਲੀ ਵਿਚ ਮਰਹੂਮ ਆਗੂ ਸਾਥੀ ਜਗਮੋਹਨ ਨੋਲੱਖਾ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਗਈ, ਉੱਥੇ ਹੀ ਜੰਗਲਾਤ ਕਰਮੀਆਂ ਦੀਆਂ ਮੰਗਾਂ, ਸਣੇ ਰਹਿੰਦੇ ਬਕਾਏ, ਰਹਿੰਦੀਆਂ ਤਨਖ਼ਾਹਾਂ, ਸੇਵਾਵਾਂ ਨੂੰ ਨਿਯਮਤ ਕਰਨ ਸਮੇਤ ਹੋਰ ਮੁੱਦਿਆਂ ’ਤੇ ਰੋਸ ਪ੍ਰਗਟ ਕੀਤਾ ਗਿਆ।
ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਵਰਕਰਾਂ ਨੂੰ ਵਡੇਰੀ ਉਮਰ ਦਾ ਬਹਾਨਾ ਲਾ ਕੇ ਕੰਮਾਂ ਤੋਂ ਫ਼ਾਰਗ ਕਰਨ ਤੇ ਉਨ੍ਹਾਂ ਦੀਆਂ ਕੰਮ ਕਰਨ ਸਮੇਂ ਦੀਆਂ ਤਨਖ਼ਾਹਾਂ ਜਾਰੀ ਨਾ ਕਰਨਾ, ਇਹ ਮੰਦਭਾਗਾ ਹੈ। ਇਸ ਤਰ੍ਹਾਂ ਨਿਯਮਤ ਕੀਤੇ ਕਰਮੀਆਂ ਨੂੰ 18000 ਰੁਪਏ ਮੁੱਢਲਾ ਤਨਖ਼ਾਹ ਸਕੇਲ ਅਤੇ ਬਣਦੇ ਭੱਤੇ ਦੇਣੇ ਲਾਜ਼ਮੀ ਹਨ ਪਰ ਕਾਮਿਆਂ ਵਿਰੁੱਧ ਸਰਕਾਰ ਦਾ ਮੰਦਭਾਗਾ ਫ਼ੈਸਲਾ ਹੈ ਅਤੇ ਅੱਗੇ ਤੋਂ ਦਿਹਾੜੀਦਾਰ, ਕੰਟਰੈਕਟ, ਆਊਟ ਸੋਰਸ ਕਰਮੀਆਂ ਨੂੰ ਰੈਗੂਲਰ ਨਾ ਕਰਨਾ ਅਤੇ ਇਸ ਸਬੰਧੀ ਨੀਤੀ ਜਾਰੀ ਨਾ ਕਰਨਾ ਅਤੇ ਸੁਪਰੀਮ ਕੋਰਟ ਦਾ ਫ਼ੈਸਲਾ 2025 ਲਾਗੂ ਨਾ ਕਰਨਾ ਤੇ ‘‘ਬਰਾਬਰ-ਕੰਮ, ਬਰਾਬਰ ਤਨਖ਼ਾਹ’ ਨੂੰ ਲਾਗੂ ਨਾ ਕਰਨ, ਇਹ ਜ਼ਿਆਦਤੀ ਹੈ। ਆਗੂਆਂ ਨੇ ਟਰੇਡ ਯੂਨੀਅਨ ਦੀ ਫਰਵਰੀ ਵਿੱਚ ਆ ਰਹੀ ਦੇਸ਼ ਵਿਆਪੀ ਹੜਤਾਲ ਸਮੇਂ ਰੈਲੀਆਂ ਵਿੱਚ ਹਮਾਇਤ ਕਰਨ ਦਾ ਐਲਾਨ ਕੀਤਾ, 5 ਫਰਵਰੀ ਨੂੰ ਪਰਵਾਨਾ ਭਵਨ ਵਿੱਚ ਟਰੇਡ ਯੂਨੀਅਨ ਦੀ ਕਨਵੈਨਸ਼ਨ ਵਿੱਚ ਵੀ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਰਾਮ ਲਾਲ ਰਾਮਾ, ਸੂਰਜ ਪਾਲ ਯਾਦਵ, ਕੁਲਵਿੰਦਰ ਸਿੰਘ, ਤਰਲੋਚਨ ਮਾੜੂ, ਬਲਵਿੰਦਰ ਸਿੰਘ, ਦਰਸ਼ਨ ਸਿੰਘ ਮੁਲੇਵਾਲ, ਤਰਲੋਚਨ ਮੰਡੌਲੀ, ਸ਼ਿਵ ਚਰਨ, ਸਤਪਾਲ ਲੰਗ, ਗੁਰਮੇਲ ਸਿੰਘ ਬਮਣਾ ਸ਼ਾਮਲ ਸਨ।

