ਪਟਿਆਲਾ ’ਚ ਜੰਗਲਾਤ ਕਾਮਿਆਂ ਵੱਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ

ਪਟਿਆਲਾ ’ਚ ਜੰਗਲਾਤ ਕਾਮਿਆਂ ਵੱਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਅਕਤੂਬਰ

ਜੰਗਲਾਤ ਕਾਮਿਆਂ ਵੱਲੋਂ ਅੱਜ ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਪਟਿਆਲਾ ਸਾਊਥ ਦੇ ਕਈ ਜ਼ਿਲ੍ਹਿਆਂ ਦੇ ਮੁਖੀ ਵਣ ਪਾਲ ਸਾਊਥ ਸਰਕਲ ਦੇ ਦਫ਼ਤਰ ਅੱਗੇ ਰੈਲੀ ਕਰਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਸ਼ੁਰੂ ਕੀਤੀ ਭੁੱਖ ਹੜਤਾਲ ਵਿਚ ਫ਼ੈਸਲਾ ਕੀਤਾ ਗਿਆ ਕਿ ਹੁਣ ਸਰਕਾਰ ਨਾਲ ‘ਕਰੋ ਜਾਂ ਮਰੋ’ ਦੀ ਨੀਤੀ ਨਾਲ ਲੜਾਈ ਲੜੀ ਜਾਵੇਗੀ। ਜੰਗਲਾਤ ਕਾਮਿਆਂ ਦੀ ਅਗਵਾਈ ਕਰਨ ਵਾਲੇ ਮੁੱਖ ਆਗੂ ਜਗਮੋਹਨ ਸਿੰਘ ਨੌਲਖਾ ਨੇ ਦੱਸਿਆ ਕਿ ਜੰਗਲਾਤ ਕਰਮੀਆਂ ਦੀਆਂ ਮੰਗਾਂ ਨੂੰ ਲੈ ਕੇ ਵਣ ਪਾਲ (ਸਾਊਥ ਸਰਕਲ) ਦਫ਼ਤਰ ਅੱਗੇ ਰੋਹ ਭਰਪੂਰ ਰੈਲੀ ਕਰਕੇ ਲੜੀਵਾਰ ਭੁੱਖ ਹੜਤਾਲ ਦਾ ਸ਼ੁਰੂ ਕੀਤੀ ਅਤੇ ਸਮਾਣਾ ਰੇਂਜ ਤੋਂ ਦੋ ਆਗੂ ਗੁਰਬਖ਼ਸ਼ ਸਿੰਘ ਗੁਰਦਿਆਲਪੁਰਾ, ਮੰਗਤ ਸਿੰਘ ਸਮਾਣਾ ਰੇਂਜ ਭੁੱਖ ਹੜਤਾਲ ਤੇ ਬੈਠ ਗਏ। ਇਸ ਮੌਕੇ ਤੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜੰਗਲਾਤ ਦੇ ਪ੍ਰਧਾਨ ਜਗਮੋਹਨ ਸਿੰਘ ਨੋਲੱਖਾ ਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਕਾਲਵਾ ਨੇ ਕਿਹਾ ਕਿ ਜੰਗਲਾਤ ਦੇ ਡੇਲੀਵੇਜਿਜ਼ ਕਰਮੀਆਂ ਦੀਆਂ ਮੰਗਾਂ ਸਬੰਧੀ 7 ਰੈਲੀਆਂ ਵਣ ਮੰਤਰੀ ਦੇ ਵਿਧਾਨ ਸਭਾ ਹਲਕਾ ਨਾਭਾ ਵਿਖੇ ਨਿੱਜੀ ਰਿਹਾਇਸ਼ੀ ਅੱਗੇ ਕੀਤੀਆਂ ਗਈਆਂ ਅਤੇ 5 ਰੈਲੀਆਂ ਵਣ ਪਾਲ ਸਾਊਥ ਸਰਕਲ ਦਫ਼ਤਰ ਤੇ ਵਣ ਮੰਡਲ ਦਫ਼ਤਰਾਂ ਅੱਗੇ ਕੀਤੀਆਂ ਗਈਆਂ।

ਇਸ ਮੌਕੇ ਤਰਲੋਚਨ ਮਾੜੂ, ਗੁਰਮੇਲ ਬ੍ਰਾਹਮਣਾਂ, ਦਰਸ਼ਨ ਸਿੰਘ ਮਲੇਵਾਲ, ਬਲਵਿੰਦਰ ਸਿੰਘ ਨਾਭਾ, ਤਰਲੋਚਨ ਸਿੰਘ ਮੰਡੋਲੀ, ਹਰਜਿੰਦਰ ਸਰਹਿੰਦ, ਦਵਿੰਦਰ ਦੁਸਾਂਝ, ਪ੍ਰੀਤਮ ਸਿੰਘ ਪ੍ਰਧਾਨ, ਬਲਬੀਰ ਸਿੰਘ, ਰਾਮ ਲਾਲ ਰਾਮਾ, ਪ੍ਰਕਾਸ਼ ਸਿੰਘ ਲੁਬਾਣਾ, ਰਤਨ ਸਿੰਘ ਪ੍ਰਦੂਸ਼ਣ ਕੰਟਰੋਲ ਬੋਰਡ, ਕੇਸਰ ਸੈਣੀ, ਸ਼ਿਵ ਚਰਨ ਸਟੇਟ ਕਾਲਜ ਪ੍ਰਧਾਨ, ਤ੍ਰਿਵਾੜੀ ਪ੍ਰਸਾਦ ਤਿਵਾੜੀ, ਕਾਕਾ ਸਿੰਘ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All