ਪਟਿਆਲਾ ਜ਼ਿਲ੍ਹੇ ’ਚ ਕਰੋਨਾ ਪੀੜਤ ਪੰਜ ਜਣਿਆਂ ਦੀ ਮੌਤ

ਪਟਿਆਲਾ ਜ਼ਿਲ੍ਹੇ ’ਚ ਕਰੋਨਾ ਪੀੜਤ ਪੰਜ ਜਣਿਆਂ ਦੀ ਮੌਤ

ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਅਗਸਤ

ਪਟਿਆਲਾ ਜ਼ਿਲ੍ਹੇ ਨਾਲ਼ ਸਬੰਧਿਤ ਕਰੋਨਾ ਪੀੜਤ ਪੰਜ ਹੋਰ ਵਿਅਕਤੀਆਂ ਦੀ ਅੱਜ ਇਥੇ ਮੌਤ ਹੋ ਗਈ। ਕਰੋਨਾ ਦੇ ਪ੍ਰਕੋਪ ਦੌਰਾਨ ਇਸ ਕਦਰ ਇੱਕੋ ਦਿਨ ’ਚ ਪੰਜ ਮੌਤਾਂ ਹੋਣ ਦੀ ਇਹ ਪਹਿਲੀ ਘਟਨਾ ਹੈ। ਜਿਸ ਨਾਲ ਜ਼ਿਲ੍ਹੇ ’ਚ ਕਰੋਨਾ ਨਾਲ਼ ਹੋਈਆਂ ਮੌਤਾਂ ਦੀ ਗਿਣਤੀ 38 ਹੋ ਗਈ ਹੈ। ਪਟਿਆਲਾ ਜ਼ਿਲ੍ਹੇ ’ਚ ਅੱਜ 34 ਹੋਰ ਕਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ’ਚ ਇੱਕ ਗਰਭਵਤੀ ਔਰਤ, ਦੋ ਹੈਲਥ ਕੇਅਰ ਵਰਕਰ ਤੇ ਦੋ ਸਿਵਲ ਸਰਜਨ ਦਫ਼ਤਰ ਦੀ ਆਈਡੀਐੱਸਪੀ ਬ੍ਰਾਂਚ ਦੇ ਕਰਮਚਾਰੀ ਵੀ ਸ਼ਾਮਲ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਪਟਿਆਲਾ ਦੇ ਕ੍ਰਿਸ਼ਨਾ ਕਲੋਨੀ ਦਾ ਰਹਿਣ ਵਾਲਾ 33 ਸਾਲਾ ਇੱਕ ਵਿਅਕਤੀ ਨੂੰ ਸਾਹ ਦੀ ਤਕਲੀਫ਼ ਸੀ। ਪਿੰਡ ਡਕਾਲਾ ਦੀ ਰਹਿਣ ਵਾਲੀ 27 ਸਾਲਾ ਮਹਿਲਾ ਕੁਝ ਦਿਨਾਂ ਤੋਂ ਬੁਖਾਰ ਨਾਲ ਪੀੜਤ ਸੀ ਤੇ ਸਾਹ ਦੀ ਦਿੱਕਤ ਸੀ। ਚਹਿਲ ਰੋਡ ਪਟਿਆਲਾ ਦਾ ਰਹਿਣ ਵਾਲਾ 65 ਸਾਲ ਬਜ਼ੁਰਗ ਹਾਈਪਰਟੈਂਸਨ ਤੇ ਦਿਲ ਦਾ ਮਰੀਜ਼ ਸੀ। 46 ਸਾਲਾ ਇੱਕ ਹੋਰ ਮ੍ਰਿਤਕ ਮਹਿਤਾ ਕਲੋਨੀ ਦਾ ਰਹਿਣ ਵਾਲਾ ਸੀ। ਜਿਸ ਨੂੰ ਵੀ ਸਾਹ ਦੀ ਦਿੱਕਤ ਸੀ। ਪਿੰਡ ਚੌਹਠ ਦਾ ਵਸਨੀਕ 57 ਸਾਲਾ ਇੱਕ ਹੋਰ ਵਿਅਕਤੀ ਸ਼ੂਗਰ ਤੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ। ਇਨ੍ਹਾਂ ਪੰਜਾ ਦੀ ਮੌਤ ਇਲਾਜ ਦੌਰਾਨ ਹਸਪਤਾਲ਼ ’ਚ ਹੋਈ ਹੈ। ਉਧਰ ਜ਼ਿਲ੍ਹੇ ’ਚ ਸੱਜਰੇ ਪਾਜ੍ਰੇਟਿਵ ਆਏ 34 ’ਚੋਂ 15 ਪਟਿਆਲਾ ਸ਼ਹਿਰ ਨਾਲ ਸਬੰਧਿਤ ਹਨ। ਜਦੋਂਕਿ 10 ਨਾਭਾ, 3 ਰਾਜਪੁਰਾ, 1 ਸਮਾਣਾ ਤੇ 5 ਪਿੰਡਾਂ ਤੋਂ ਹਨ। ਇਨ੍ਹਾਂ ’ਚ ਪਟਿਆਲਾ ਦੀ ਚਾਹਲ ਰੋਡ, ਬੈਂਕ ਕਲੋਨੀ, ਪਟਿਆਲਾ, ਮੁਹੱਲਾ ਡੋਗਰਾ, ਜੁਝਾਰ ਨਗਰ, ਗੁਰੂ ਨਾਨਕ ਨਗਰ, ਖੇੜਾ ਜੱਟਾਂ, ਤੇਜ ਕਲੋਨੀ, ਬਾਜੀਗਰ ਬਸਤੀ, ਨਾਨਕ ਨਗਰ, ਮਾਨਸ਼ਾਹੀਆ ਕਲੋਨੀ, ਗਾਂਧੀ ਨਗਰ, ਮੁਹੱਲਾ ਸੁਈਗਰਾਂ, ਮਜੀਠੀਆ ਐਨਕਲੇਵ ਤੋਂ ਇੱਕ ਇੱਕ ਕੇਸ ਹੈ।

ਜ਼ਿਲ੍ਹਾ ਸੰਗਰੂਰ ’ਚ ਕਰੋਨਾ ਪੀੜਤ ਮਹਿਲਾ ਦੀ ਮੌਤ

ਸੰਗਰੂਰ (ਨਿਜੀ ਪੱਤਰ ਪ੍ਰੇਰਕ) ਜ਼ਿਲ੍ਹਾ ਸੰਗਰੂਰ ’ਚ ਲਗਾਤਾਰ ਦੂਜੇ ਦਿਨ ਇੱਕ ਹੋਰ ਕਰੋਨਾ ਪੀੜਤ ਮਹਿਲਾ ਦੀ ਮੌਤ ਹੋ ਗਈ ਹੈ। 63 ਸਾਲਾ ਔਰਤ ਮਲੇਰਕੋਟਲਾ ਦੀ ਵਸਨੀਕ ਸੀ। ਅੱਜ 34 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਅਨੁਸਾਰ ਕਰੋਨਾ ਪੀੜਤ ਮਹਿਲਾ ਸੰਗੀਤਾ ਉਮਰ 63 ਸਾਲ ਵਾਸੀ ਮਲੇਰਕੋਟਲਾ ਦੇ 1 ਅਗਸਤ ਨੂੰ ਕਰੋਨਾ ਟੈਸਟ ਦੇ ਸੈਂਪਲ ਲਏ ਗਏ ਤੇ 2 ਅਗਸਤ ਨੂੰ ਇਸਦੀ ਰਿਪੋਰਟ ਪਾਜ਼ੇਟਿਵ ਆਈ ਸੀ। ਮਹਿਲਾ ਅਪੋਲੋ ਹਸਪਤਾਲ ਲੁਧਿਆਣਾ ਦਾਖਲ ਸੀ ਜਿਸਦੀ ਅੱਜ ਸਵੇਰੇ ਮੌਤ ਹੋ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All