fire incident: ਗਊਸ਼ਾਲਾ ਦੇ ਸ਼ੈੱਡ ’ਚ ਅੱਗ ਨਾਲ ਤੂੜੀ ਸੜੀ
ਪਿੰਡ ਦੁਗਾਲ ’ਚ ਬਾਬਾ ਮੋਨੀ ਦੀ ਸਰਪ੍ਰਸਤੀ ਹੇਠ ਬਣੀ ਗਊਸ਼ਾਲਾ ਵਿੱਚ ਗਾਵਾਂ ਦੇ ਚਾਰੇ ਲਈ ਰੱਖੀ ਗਈ, ਤੂੜੀ ਦੇ ਗੁਦਾਮ ਵਿੱਚ ਅੱਗ ਲੱਗਣ ਕਾਰਨ ਅੰਦਰ ਪਈ ਤੂੜੀ ਸੜ ਗਈ। ਅਗਜ਼ਨੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਦੁਗਾਲ ਤੇ ਆਸ ਪਾਸ...
ਪਿੰਡ ਦੁਗਾਲ ’ਚ ਬਾਬਾ ਮੋਨੀ ਦੀ ਸਰਪ੍ਰਸਤੀ ਹੇਠ ਬਣੀ ਗਊਸ਼ਾਲਾ ਵਿੱਚ ਗਾਵਾਂ ਦੇ ਚਾਰੇ ਲਈ ਰੱਖੀ ਗਈ, ਤੂੜੀ ਦੇ ਗੁਦਾਮ ਵਿੱਚ ਅੱਗ ਲੱਗਣ ਕਾਰਨ ਅੰਦਰ ਪਈ ਤੂੜੀ ਸੜ ਗਈ। ਅਗਜ਼ਨੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਦੁਗਾਲ ਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ। ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤੇ ਜਾਣ ’ਤੇ ਸਮਾਣਾ, ਸੁਨਾਮ ਅਤੇ ਮੂਨਕ ਤੋਂ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ। ਜਾਣਕਾਰੀ ਮੁਤਾਬਕ ਸਵੇਰੇ ਤੜਕੇ 4 ਕੁ ਵਜੇ ਤੂੜੀ ਦੇ ਗੁਦਾਮ ਵਿੱਚ ਅੱਗ ਲੱਗਣ ਸਬੰਧੀ ਪਤਾ ਲੱਗਾ ਜਿਸ ਮਗਰੋਂ ਘਟਨਾ ਸਬੰਧੀ ਪਿੰਡ ਅਤੇ ਆਸ ਪਾਸ ਰੌਲਾ ਪੈ ਗਿਆ। ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੂੜੀ ਲੈ ਕੇ ਆਏ ਟਰੱਕ ਦੇ ਟਾਇਰਾਂ ਤੋਂ ਹੋਈ ਰਗੜ ਨਾਲ ਅੱਗ ਲੱਗਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕਈ ਘੰਟਿਆਂ ਦੀ ਲਗਾਤਾਰ ਮਿਹਨਤ ਮਗਰੋਂ ਦੁਪਹਿਰ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਜਾ ਸਕਿਆ ਪਰ ਤੂੜੀ ਨੂੰ ਲੱਗੀ ਹੋਈ ਅੱਗ ਹਾਲੇ ਵੀ ਸੁਲਘ ਰਹੀ ਹੈ। ਗਊਸ਼ਾਲਾ ਵਿੱਚ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਸੰਤ ਨਰਾਇਣਪੁਰੀ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਗਾਵਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਅਤੇ ਗਊਆਂ ਲਈ ਸਾਰੇ ਸਾਲ ਦੀ ਵਰਤੋਂ ਵਾਸਤੇ ਬਣਾਈ ਗਈ ਹਜ਼ਾਰਾਂ ਟਨ ਤੂੜੀ ਸੜ ਕੇ ਸੁਆਹ ਹੋ ਗਈ।

