ਨਾਮਜ਼ਦਗੀਆਂ ਭਰਨ ਦੀ ਸ਼ੁਰੂਆਤ ਅੱਜ ਤੋੋਂ; ਪ੍ਰਬੰਧ ਮੁਕੰਮਲ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨਾਮਜ਼ਦਗੀਆਂ ਭਰਨ ਸਬੰਧੀ ਵੇਰਵਾ ਅਤੇ ਹਦਾਇਤਾਂ ਜਾਰੀ

ਨਾਮਜ਼ਦਗੀਆਂ ਭਰਨ ਦੀ ਸ਼ੁਰੂਆਤ ਅੱਜ ਤੋੋਂ; ਪ੍ਰਬੰਧ ਮੁਕੰਮਲ

ਪਟਿਆਲਾ ਵਿੱਚ ਮਾਤਾ ਕਾਲੀ ਮੰਦਰ ਕੋਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਾਇਨਾਤ ਅਰਧ ਸੈਨਿਕ ਬਲ ਦੇ ਜਵਾਨ। ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਜਨਵਰੀ

20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਪਟਿਆਲਾ ਜ਼ਿਲ੍ਹੇ ਦੇ ਸਾਰੇ ਅੱਠ ਵਿਧਾਨ ਸਭਾ ਹਲਕਿਆਂ ‘ਚ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਮੁਤਾਬਕ 25 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਪਹਿਲੀ ਫਰਵਰੀ ਹੋਵੇਗੀ ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ ਨੂੰ ਕੀਤੀ ਜਾਵੇਗੀ। ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ ਨਿਸ਼ਚਿਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ 109-ਨਾਭਾ ਲਈ ਨਾਮਜ਼ਦਗੀ ਪੱਤਰ ਉਪ ਮੰਡਲ ਮੈਜਿਸਟਰੇਟ ਨਾਭਾ ਦੇ ਦਫ਼ਤਰ, ਵਿਧਾਨ ਸਭਾ ਹਲਕਾ -ਪਟਿਆਲਾ ਦਿਹਾਤੀ ਲਈ ਨਾਮਜ਼ਦਗੀ ਮਿਨੀ ਸਕੱਤਰੇਤ ਪਟਿਆਲਾ, ਵਿਧਾਨ ਸਭਾ ਹਲਕਾ ਰਾਜਪੁਰਾ ਲਈ ਨਾਮਜ਼ਦਗੀ ਮਿਨੀ ਸਕੱਤਰੇਤ ਰਾਜਪੁਰਾ ਵਿੱਚ ਦਾਖਲ ਕੀਤੇ ਜਾਣਗੇ| ਵਿਧਾਨ ਸਭਾ ਹਲਕਾ ਘਨੌਰ ਲਈ ਨਾਮਜ਼ਦਗੀ ਏ.ਈ.ਟੀ.ਸੀ (ਮੁੱਖ ਦਫ਼ਤਰ) ਪਟਿਆਲਾ ਦੇ ਮੀਟਿੰਗ ਹਾਲ ਵਿੱਚ ਭਰੇ ਜਾ ਸਕਦੇ ਹਨ।

ਸਨੌਰ ਲਈ ਨਾਮਜ਼ਦਗੀਆਂ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਐੱਸ.ਐੱਸ.ਟੀ ਨਗਰ ਵਿੱਚ ਭਰੀਆਂ ਜਾਣਗੀਆਂ ਜਦਕਿ ਪਟਿਆਲਾ ਲਈ ਮਿਨੀ ਸਕੱਤਰੇਤ ਪਟਿਆਲਾ ਦੇ ਬਲਾਕ-ਏ ਦੇ ਕਮਰਾ ਨੰਬਰ 204 ਵਿੱਚ ਅਤੇ ਸਮਾਣਾ ਹਲਕੇ ਦੀਆਂ ਨਾਮਜ਼ਦਗੀ ਐੱਸ.ਡੀ.ਐੱਮ ਦਫ਼ਤਰ ਸਮਾਣਾ ਦੇ ਕੋਰਟ ਰੂਮ ਵਿੱਚ ਭਰੀਆਂ ਜਾ ਸਕਣਗੀਆਂ| ਇਸੇ ਤਰ੍ਹਾਂ ਹਲਕਾ ਸ਼ੁਤਰਾਣਾ ਲਈ ਨਾਮਜ਼ਦਗੀ ਭਰਨ ਵਾਸਤੇ ਐੱਸ.ਡੀ.ਐੱਮ. ਦਫ਼ਤਰ ਪਾਤੜਾਂ ਦਾ ਕਮਰਾ ਨੰਬਰ 7 ਮੁਕੱਰਰ ਕੀਤਾ ਗਿਆ ਹੈ| ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:00 ਵਜੇ ਤੱਕ ਹੋਵੇਗਾ।

ਜ਼ਿਕਰਯੋਗ ਹੈ ਕਿ ਕਾਂਗਰਸ ਨੇ ਅਜੇ ਜ਼ਿਲ੍ਹੇ ’ਚ ਛੇ ਸੀਟਾਂ ਲਈ ਹੀ ਉਮੀਦਵਾਰ ਐਲਾਨੇ ਹਨ| ਇਨ੍ਹਾਂ ਵਿੱਚੋਂ ਰਾਜਪੁਰਾ ਤੋਂ ਹਰਦਿਆਲ ਕੰਬੋਜ, ਘਨੌਰ ਤੋਂ ਮਦਨ ਲਾਲ ਜਲਾਲਪੁਰ, ਸਨੌਰ ਤੋਂ ਹੈਰੀਮਾਨ, ਪਟਿਆਲਾ ਦਿਹਾਤੀ ਤੋਂ ਮੋਹਿਤ ਮਹਿੰਦਰਾ, ਨਾਭਾ ਤੋਂ ਸਾਧੂ ਸਿੰਘ ਧਰਮਸੋਤ, ਸਮਾਣਾ ਤੋਂ ਕਾਕਾ ਰਾਜਿੰਦਰ ਸਿੰਘ ਦੇ ਨਾਮ ਸ਼ਾਮਲ ਹਨ ਜਦਕਿ ਪਟਿਆਲਾ ਸ਼ਹਿਰ ਅਤੇ ਸ਼ੁਤਰਾਣਾ ਲਈ ਅਜੇ ਐਲਾਨ ਹੋਣਾ ਬਾਕੀ ਹੈ| ਇਸੇ ਤਰ੍ਹਾਂ ਅਕਾਲੀ ਦਲ ਨੇ ਪਟਿਆਲ਼ਾ ਸਹਿਰ ਤੋਂ ਹਰਪਾਲ ਜਨੇਜਾ, ਪਟਿਆਲਾ ਦਿਹਾਤੀ ਤੋਂ ਬਿੱਟੂ ਚੱਠਾ, ਨਾਭਾ ਤੋਂ ਕਬੀਰ ਦਾਸ, ਸਮਾਣਾ ਤੋਂ ਸੁਰਜੀਤ ਸਿੰਘ ਰੱਖੜਾ, ਸ਼ੁਤਰਾਣਾ ਤੋਂ ਵਨਿੰਦਰ ਕੌਰ ਲੂੰਬਾ, ਸਨੌਰ ਤੋਂ ਹਰਿੰਦਰਪਾਲ ਚੰਦੂਮਾਜਰਾ, ਘਨੌਰ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਰਾਜਪੁਰਾ ਤੋਂ ਚਰਨਜੀਤ ਸਿੰ ਘ ਬਰਾੜ ਦਾ ਨਾਮ ਸ਼ਾਮਲ ਹੈ |

ਦੂਜੇ ਬੰਨੇ ਆਮ ਆਦਮੀ ਪਾਰਟੀ ਨੇ ਪਟਿਆਲਾ ਸ਼ਹਿਰ ਤੋਂ ਅਜੀਤਪਾਲ ਸਿੰਘ ਕੋਹਲੀ, ਪਟਿਆਲਾ ਦਿਹਾਤੀ ਹਲਕੇ ਤੋਂ ਡਾ. ਬਲਬੀਰ ਸਿੰਘ, ਨਾਭਾ ਤੋਂ ਦੇਵ ਮਾਨ, ਸਮਾਣਾ ਤੋਂ ਚੇਤਨ ਸਿੰਘ ਜੌੜੇਮਾਜਰਾ, ਸ਼ੁਤਰਾਣਾ ਤੋਂ ਕੁਲਵੰਤ ਸਿੰਘ ਬਾਜ਼ੀਗਰ, ਸਨੌਰ ਤੋਂ ਹਰਮੀਤ ਸਿੰਘ ਪਠਾਮਾਜਰਾ, ਘਨੌਰ ਤੋਂ ਗੁਰਲਾਲ ਸਿੰਘ ਅਤੇ ਰਾਜਪੁਰਾ ਤੋਂ ਨੀਨਾ ਮਿੱਤਲ ਨੂੰ ਉਮੀਦਵਾਰ ਬਣਾਇਆ ਗਿਆ ਹੈ| ਉਧਰ ਪੰਜਾਬ ਲੋਕ ਕਾਂਗਰਸ ਨੇ ਵੀ ਇਕ ਦਿਨ ਪਹਿਲਾਂ ਹੀ ਚਾਰ ਉਮੀਦਵਾਰ ਐਲਾਨੇ ਹਨ| ਇਨ੍ਹਾਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ਸ਼ਹਿਰ, ਮੇਅਰ ਸੰਜੀਵ ਬਿੱਟੂ ਨੂੰ ਪਟਿਆਲਾ ਦਿਹਾਤੀ, ਸੁਰਿੰਦਰ ਸਿੰਘ ਖੇੜਕੀ ਨੂੰ ਸਮਾਣਾ ਅਤੇ ਬਿਕਰਮਇੰਦਰ ਸਿੰਘ ਚਹਿਲ ਨੂੰ ਸਨੌਰ ਤੋਂ ਉਮੀਦਵਾਰ ਬਣਾਇਆ ਗਿਆ ਹੈ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All