ਫੀਸਾਂ ’ਚ ਵਾਧਾ: ਪੰਜਾਬੀ ’ਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੱਕਾ ਮੋਰਚਾ ਸ਼ੁਰੂ

ਫੀਸਾਂ ’ਚ ਵਾਧਾ: ਪੰਜਾਬੀ ’ਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੱਕਾ ਮੋਰਚਾ ਸ਼ੁਰੂ

ਉਪ ਕੁਲਪਤੀ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਵਿਦਿਆਰਥੀ। -ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਅਕਤੂਬਰ

ਫੀਸਾਂ ਦੇ ਵਾਧੇ, ਹੋਸਟਲਾਂ ਦੀ ਕਮੀ, ਲਾਇਬਰੇਰੀ ਦੇ ਘਟਾਏ ਗਏ ਸਮੇਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਕਿੱਲਤ ਤੋਂ ਫੁੱਟੇ ਰੋਹ ਦੇ ਚੱਲਦਿਆਂ ਪੰਜਾਬੀ ਯੂਨੀਵਰਸਿਟੀ ਦੀਆਂ ਛੇ ਵਿਦਿਆਰਥੀ ਜਥੇਬੰਦੀਆਂ ’ਤੇ ਅਧਾਰਤ ‘ਸਾਂਝੇ ਵਿਦਿਆਰਥੀ ਮੋਰਚੇ’ ਨੇ ਅੱਜ ਵੀ.ਸੀ ਦਫਤਰ ਵਿਖੇ ਪੱਕਾ ਮੋਰਚਾ ਲਾ ਦਿੱਤਾ। ਮੋਰਚੇ ਦੇ ਆਗਾਜ਼ ਮੌਕੇ ਮੰਚ ਤੋਂ ਐਲਾਨ ਕੀਤਾ ਗਿਆ ਕਿ ਵਿਦਿਆਰਥੀ ਹਿਤਾਂ ਦੇ ਮੱਦੇਨਜ਼ਰ ਵਿੱਢਿਆ ਗਿਆ ਇਹ ਮੋਰਚਾ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।

ਇਸ ‘ਸਾਂਝੇ ਵਿਦਿਆਰਥੀ ਮੋਰਚੇ ’ਚ ਏ.ਆਈ.ਐੱਸ.ਐੱਫ, ਐੱਸ.ਐੱਫ.ਆਈ, ਪੀ.ਐੱਸ.ਯੂ, ਪੀ.ਐੱਸ. ਯੂ (ਲਲਕਾਰ), ਡੀ.ਐੱਸ.ਓ ਅਤੇ ਪੀ.ਆਰ.ਐੱਸ.ਯੂ ’ਤੇ ਆਧਾਰਤ ਜਥੇਬੰਦੀਆਂ ਸ਼ਾਮਲ ਹਨ ਜਿਸ ਦੀ ਅਗਵਾਈ ਵਰਿੰਦਰ ਖੁਰਾਣਾ, ਅੰਮ੍ਰਿਤਪਾਲ, ਪਰਮਿੰਦਰ ਕੌਰ, ਸੰਦੀਪ, ਬਲਕਾਰ, ਰਸ਼ਪਿੰਦਰ ਜਿੰਮੀ ਤੇ ਸਿ੍ਸ਼ਟੀ ਆਦਿ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕੋਰਸ ਫੀਸਾਂ ਵਿੱਚ 3.4 ਤੋਂ 109 ਫੀਸਦੀ ਤੱਕ ਦਾ ਵਾਧਾ ਕਰਨ ਸਮੇਤ ਹੋਸਟਲ ਅਤੇ ਹਰ ਤਰ੍ਹਾਂ ਦੇ ਫਾਰਮਾਂ ਦੀ ਫੀਸ ਵਧਾਉਂਦਿਆਂ, ਯੂਨੀਵਰਸਿਟੀ ਪ੍ਰਸ਼ਾਸਨ ਨੇ ਮੈੱਸ ਦੀ ਸਕਿਉੂਰਿਟੀ ਫੀਸ 7000 ਕਰ ਦਿੱਤੀ ਹੈ। ਬੁਲਾਰਿਆਂ ਨੇ ਪ੍ਰੀਖਿਆ ਫੀਸ, ਯੂਨੀਵਰਸਿਟੀ ਕੈਂਪਸ ਦੀਆਂ ਫੀਸਾਂ, ਕੰਸਟੀਚਿਊਐਂਟ ਕਾਲਜਾਂ, ਨੇਬਰਹੁੱਡ ਕੈਂਪਸਾਂ ਅਤੇ ਰਿਜਨਲ ਸੈਂਟਰਾਂ ਦੇ ਕੋਰਸਾਂ ਦੀਆਂ ਫੀਸਾਂ ਵਿੱਚ ਵਾਧਾ ਕੀਤਾ ਹੋਣ ਦੇ ਦੋਸ਼ ਵੀ ਲਾਏ।

ਵਿਦਿਆਰਥੀ ਆਗੂਆਂ ਨੇ ਤਾਂ ਇਸ ਯੂਨੀਵਰਸਿਟੀ ’ਤੇ ਸਿੱਖਿਆ ਨੀਤੀ 2020 ਨੂੰ ਪੰਜ-ਸਾਲਾ ਅੰਤਰ-ਅਨੁਸ਼ਾਸਨੀ ਕੋਰਸਾਂ ਰਾਹੀਂ ਲਾਗੂ ਕਰਨ ਵੱਲ ਕਦਮ ਵਧਾਉਣ ਦੇ ਦੋਸ਼ ਵੀ ਮੜ੍ਹੇ। ਵਿਦਿਆਰਥੀਆਂ ਲਈ ਇੱਕੋ ਕੋਰਸ ’ਚ ਵਧੇਰੇ ਦਾਖਲੇ ਕਰਕੇ ਇੱਕੋ ਕਲਾਸ-ਰੂਮ ਵਿੱਚ ਪੜ੍ਹਾਉਣ ਦਾ ਅਮਲ ਸ਼ੁਰੂ ਕਰਨ ਵਰਗੀਆਂ ਕਾਰਵਾਈਆਂ ਤੇ ਉਪਰੋਂ ਹੋਸਟਲਾਂ ਦੀ ਘਾਟ ਹੋਰ ਵੀ ਵੱਡੀ ਮੁਸੀਬਤ ਬਣੀ ਹੋਈ ਹੈ। ਵਿਦਿਆਰਥੀ ਆਗੂਆਂ ਦਾ ਕਹਿਣਾ ਸੀ ਕਿ ਭਾਸ਼ਾ ਦੇ ਨਾਮ ’ਤੇ ਬਣੀ ਇਸ ਯੂਨੀਵਰਸਿਟੀ ਦੀ ਪ੍ਰਫੁੁੱਲਤਾ ਪ੍ਰਤੀ ਸੁਹਿਰਦ ਹੋਣ ’ਤੇ ਕੋਈ ਵੀ ਹਕੂਮਤ ਢੁਕਵੇਂ ਰੂਪ ’ਚ ਪਹਿਰਾ ਨਹੀਂ ਦੇ ਰਹੀ। ਮੌਜੂਦਾ ਸਰਕਾਰ ਦਾ ਇਸ ਪਾਸੇ ਧਿਆਨ ਖਿੱਚਦਿਆਂ, ਵਰਿੰਦਰ ਖੁਰਾਣਾ, ਅੰਮ੍ਰਿਤਪਾਲ, ਪਰਮਿੰਦਰ ਕੌਰ, ਸੰਦੀਪ, ਬਲਕਾਰ, ਰਸ਼ਪਿੰਦਰ ਜਿੰਮੀ ਤੇ ਸਿ੍ਸ਼ਟੀ ਨੇ ਕਿਹਾ ਕਿ ਭਾਵੇਂ ਸਰਕਾਰ ਹਰ ਮਸਲੇ ’ਚ ਹੀ ਸਮਾਂ ਘੱਟ ਹੋਣ ਦਾ ਹਵਾਲਾ ਦੇ ਰਹੀ ਹੈ, ਪਰ ਜੇ ਕਿਸੇ ਨੇ ਕੁਝ ਕਰਨਾ ਹੋਵੇ, ਤਾਂ ਘੱਟ ਸਮੇਂ ’ਚ ਵੀ ਵੱਧ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜਿਵੇਂ ਚਰਨਜੀਤ ਸਿੰਘ ਚੰਨੀ ਨੂੰ ਸਭ ਤੋਂ ਵੱਧ ਪੜ੍ਹਿਆ ਮੁੱਖ ਮੰਤਰੀ ਪ੍ਰਚਾਰਿਆ ਜਾ ਰਿਹਾ ਹੈ। ਪਰ ਜੇਕਰ ਉਹ ਵੀ ਇਸ ਪਾਸੇ ਧਿਆਨ ਕੇਂਦਰਿਤ ਨਾ ਕਰ ਸਕੇ, ਤਾਂ ਅਜਿਹਾ ਪ੍ਰਚਾਰ ਬੇਲੋੜਾ ਹੋਵੇਗਾ। ਇਸ ਮੌਕੇ ਅਰਸ਼, ਗੌਰਵ, ਨੀਤੂ, ਗੁਰਪ੍ਰੀਤ, ਨਵਜੋਤ, ਹਰਪ੍ਰੀਤ, ਪਿ੍ਰਤਪਾਲ, ਰਾਹੁਲ, ਲਵਪ੍ਰੀਤ, ਸੁਖਨ, ਗੁਰਵਿੰਦਰ, ਗੁਰਪ੍ਰੀਤ, ਅਰਸ਼, ਗੁਰਦਾਸ, ਰਾਜਵੀਰ, ਲਖਵਿੰਦਰ, ਨਿਰਭੈਅ, ਰਿਚਾ, ਸਿਮਰ, ਬਲਜੀਤ, ਅਮੋਲਕ, ਗੁਰਦੀਪ, ਵਿਕਰਮ ਬਾਗੀ, ਨਸੀਬ ਕੌਰ, ਪੁਸ਼ਪਿੰਦਰ, ਨੇਹਾ, ਜਸਵਿੰਦਰ, ਜਗਤਾਰ, ਸੋਨੀ, ਅਲਕਾ, ਰਮਨਦੀਪ ਕੌਰ ਅਤੇ ਸੰਦੀਪ ਆਦਿ ਵਿਦਿਆਰਥੀ ਆਗੂਆਂ ਨੇ ਵੀ ਸ਼ਿਰਕਤ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All