DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Fee Hike Protest: ਵੀ ਸੀ ਦਫ਼ਤਰ ਅੱਗੇ ਪਾੜ੍ਹਿਆਂ ਦਾ ਧਰਨਾ ਜਾਰੀ

ਪ੍ਰਸ਼ਾਸਨ ਖ਼ਿਲਾਫ਼ ਬੋਲੀਆਂ ਤੇ ਕਵਿਤਾਵਾਂ ਪੇਸ਼ ਕਰ ਕੇ ਸੱਭਿਆਚਾਰਕ ਸ਼ਾਮ ਮਨਾਈ

  • fb
  • twitter
  • whatsapp
  • whatsapp
featured-img featured-img
ਸੱਭਿਆਚਾਰਕ ਸ਼ਾਮ ਮਨਾਉਂਦੇ ਹੋਏ ਧਰਨਾਕਾਰੀ ਵਿਦਿਆਰਥੀ।
Advertisement

ਪੰਜਾਬੀ ਯੂਨੀਵਰਸਿਟੀ ਵਿੱਚ ਹੋਸਟਲ ਅਤੇ ਕੋਰਸ ਫੀਸਾਂ ਵਿਚਲੇ ਵਾਧੇ ਦੀ ਮੁਕੰਮਲੀ ਵਾਪਸੀ ’ਤੇ ਅੜੀਆਂ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਵੱਲੋਂ ‘ਫੀਸ ਵਾਧੇ ਵਿਰੋਧੀ ਫਰੰਟ’ ਦੀ ਅਗਵਾਈ ਹੇਠ ਵੀ ਸੀ ਦਫਤਰ ਅੱਗੇ ਪੱਕਾ ਮੋਰਚਾ ਅੱਜ14ਵੇਂ ਦਿਨ ਵੀ ਜਾਰੀ ਰੱਖਿਆ ਗਿਆ। ਇਸ ਦੌਰਾਨ ਅੱਜ ਦੇਰ ਸ਼ਾਮ ਕੈਂਪਸ ’ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵੱਲੋਂ ਸੱਭਿਆਚਰਕ ਪ੍ਰੋਗਰਾਮ ਦੇ ਬੈਨਰ ਹੇਠ ਬੋਲੀਆਂ ਤੇ ਇਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਦਾ ਵਿੱਤੀ ਸੰਕਟ ਗਰੀਬ ਵਿਦਿਆਰਥੀਆਂ ’ਤੇ ਬੋਝ ਪਾ ਕੇ ਨਾ ਉਤਾਰਿਆ ਜਾਵੇ ਸਗੋਂ ਇਸ ਲਈ ਸਰਕਾਰ ਨੂੰ ਹਲੂਣਾ ਦੇਣ ਦੀ ਲੋੜ ਹੈ। ਉਧਰ, 26 ਅਗਸਤ ਨੂੰ ‘ਵੀ.ਸੀ ਲੱਭੋ’ ਮਾਰਚ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਇਸ ਫਰੰਟ ’ਚ ਸਾਮਲ ਆਗੂਆਂ ਨੇ ਤਿਆਰੀ ਮੀਟਿੰਗ ਕਰਕੇ ਇਸ ਨੂੰ ਅੰਤਿਮ ਛੋਹਾਂ ਵੀ ਦਿੱਤੀਆਂ। ਇਸ ਦੌਰਾਨ ਪੀ ਐੱਸ ਯੂ ਤੋਂ ਗੁਰਦਾਸ ਸਿੰਘ, ਜਸਪ੍ਰੀਤ ਸਿੰਘ, ਪੀ ਐੱਸ ਯੂ (ਲਲਕਾਰ) ਤੋਂ ਹਰਪ੍ਰੀਤ ਸਿੰਘ ਤੇ ਦਿਲਪ੍ਰੀਤ ਕੌਰ ਅਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ। ਗੁਰਦਾਸ ਨੇ ਦੱਸਿਆ ਕਿ ਇਸ ਦੌਰਾਨ ਹੀ ਪ੍ਰਸ਼ਾਸਨ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਵੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਾਧਾ ਵਿੱਤੀ ਸੰਕਟ ਕਾਰਨ ਕਰਨਾ ਪਿਆ ਸੀ ਤੇ ਉਹ ਵੀ ਪੰਜ ਸਾਲਾਂ ਬਾਅਦ ਤੇ ਫੇਰ ਵੀ ਦੋ ਹੋਰ ਪ੍ਰਮੁੱਖ ਰਾਜ ਯੂਨੀਵਰਸਿਟੀਆਂ ਨਾਲੋਂ ਵੀ ਫੀਸ ਘੱਟ ਹੀ ਵਧਾਈ ਗਈ ਹੈ। ਇਸ ਨੂੰ ਵੀ ਹੁਣ ਘਟਾ ਕੇ 7.5 ਫੀਸਦੀ ’ਤੇ ਲੈ ਆਂਦਾ ਗਿਆ ਹੈ।

Advertisement
Advertisement
×