ਨਹਿਰਾਂ ਦੀ ਸਫ਼ਾਈ ਨਾ ਹੋਣ ਕਰਕੇ ਪਟਿਆਲਾ ਵਾਸੀਆਂਂ ’ਚ ਸਹਿਮ

ਨਹਿਰਾਂ ਦੀ ਸਫ਼ਾਈ ਨਾ ਹੋਣ ਕਰਕੇ ਪਟਿਆਲਾ ਵਾਸੀਆਂਂ ’ਚ ਸਹਿਮ

ਛੋਟੀ ਨਦੀ ਵਿੱਚ ਗੰਦਗੀ ਦਿਖਾਉਂਦੇ ਹੋਏ ‘ਆਪ’ ਆਗੂ।

ਪੱਤਰ ਪ੍ਰੇਰਕ

ਪਟਿਆਲਾ, 5 ਜੁਲਾਈ

ਬਰਸਾਤਾਂ ਸ਼ੁਰੂ ਹੋ ਚੁੱਕੀਆਂ ਹਨ ਪਰ ਅਜੇ ਤੱਕ ਨਗਰ ਨਿਗਮ ਵੱਲੋਂ ਨਹਿਰਾਂ ਦੀ ਸਫ਼ਾਈ ਨਹੀਂ ਕੀਤੀ ਗਈ, ਇਸ ਕਰਕੇ ਪਟਿਆਲਵੀਆਂ ਵਿੱਚ ਸਹਿਮ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੂਬਾ ਸਹਿ ਸੰਗਠਨ ਇੰਚਾਰਜ ਗਗਨ ਚੱਢਾ, ਹਲਕਾ ਪਟਿਆਲਾ ਇੰਚਾਰਜ ਬਿਜਲੀ ਅੰਦੋਲਨ ਕੁੰਦਨ ਗੋਗੀਆ, ਪਾਰਟੀ ਦੇ ਬੁਲਾਰੇ ਸੰਦੀਪ ਬੰਧੂ ਆਦਿ ਆਗੂਆਂ ਨੇ ਦਿੱਤੀ ਹੈ।

    ਬੁਲਾਰੇ ਸੰਦੀਪ ਬੰਧੂ ਨੇ ਦੱਸਿਆ ਕਿ ਪਟਿਆਲਾ ਦੀ ਛੋਟੀ ਨਦੀ ਪਟਿਆਲਾ ਦੇ ਸੀਵਰੇਜ ਦਾ ਸਾਰਾ ਪਾਣੀ ਆਪਣੇ ਅੰਦਰ ਲੈ ਕੇ ਪਟਿਆਲਾ ਨੂੰ ਰਾਹਤ ਦਿੰਦੀ ਹੈ ਪਰ ਜਦੋਂ ਬਾਰਸ਼ਾਂ ਆਉਂਦੀਆਂ ਹਨ ਤਾਂ ਇਹ ਨਦੀ ਪਟਿਆਲਾ ਲਈ ਕਈ ਮੁਸੀਬਤਾਂ ਦਾ ਕਾਰਨ ਵੀ ਬਣਦੀ ਹੈ, ਇਸ ਨਦੀ ਦੀ ਅਜੇ ਤੱਕ ਸਫ਼ਾਈ ਨਹੀਂ ਕੀਤੀ ਗਈ ਜਿਸ ਕਰਕੇ ਲੋਕਾਂ ਵਿੱਚ ਸਹਿਮ ਹੈ। ਇਸੇ ਤਰ੍ਹਾਂ ਈਸਟਰਨ ਡਰੇਨ ਨੂੰ ਸਾਫ਼ ਕਰਨ ਦਾ ਪ੍ਰਾਜੈਕਟ 7.5 ਕਰੋੜ ਦਾ ਪਿਛਲੇ ਸਾਲ ਬਣਿਆ ਸੀ, ਜਿਸ ਦੀ ਸਫ਼ਾਈ ਕੁਮਾਰ ਸਭਾ ਸਕੂਲ ਤੋਂ ਕਾਲੇ ਮੂੰਹ ਵਾਲੀ ਬਗੀਚੀ ਤੱਕ ਕੀਤੀ ਜਾਣੀ ਸੀ ਪਰ ਅਜੇ ਤੱਕ ਇਹ ਸਨੌਰੀ ਅੱਡੇ ਤੱਕ ਹੀ ਹੋਈ ਹੈ। 

ਇਸੇ ਤਰ੍ਹਾਂ ਸਾਊਥਰਨ ਡਰੇਨ ਲਾਹੌਰੀ ਗੇਟ ਤੋਂ ਭਾਸ਼ਾ ਵਿਭਾਗ ਅੱਗੇ ਸਬਜ਼ੀ ਮੰਡੀ, ਤੋਪਖਾਨਾ ਮੋੜ ਤੋਂ ਹੁੰਦੀ ਹੋਈ ਜੈਕਬ ਡਰੇਨ ਵਿੱਚ ਜਾਂਦੀ ਹੈ, ਇਸ ਡਰੇਨ ’ਤੇ ਲੈਂਟਰ ਪਾ ਕੇ ਢੱਕ ਦਿੱਤਾ ਗਿਆ ਹੈ ਪਰ ਇਸ ਵਿੱਚੋਂ ਅਜੇ ਤੱਕ ਸ਼ਟਰਿੰਗ ਵੀ ਨਹੀਂ ਕੱਢੀ ਗਈ,ਇਹ ਡਰੇਨ ਵੀ ਜਾਮ ਪਈ ਹੈ ਜੋ ਪਟਿਆਲਾ ਵਾਸੀਆਂ ਲਈ ਜਾਨ ਦਾ ਖੋਹ ਬਣਦੀ ਹੈ। ਇਸੇ ਤਰ੍ਹਾਂ ਜੈਕਬ ਡਰੇਨ ਦੀ ਸਫ਼ਾਈ ਦਾ ਪ੍ਰਾਜੈਕਟ ਵੀ 16.19 ਕਰੋੜ ਦਾ ਬਣਾ ਕੇ ਉਸ ਦੀ ਸਫ਼ਾਈ ਕਰਨ ਦਾ ਕੰਮ ਕਰਨਾ ਸੀ ਪਰ ਉਹ ਵੀ ਕੀੜੀ ਚਾਲ ਕੀਤਾ ਜਾ ਰਿਹਾ ਹੈ। ‘ਆਪ’ ਆਗੂਆਂ ਕਿਹਾ ਕਿ ਇਹ ਸ਼ਹਿਰ ਮੁੱਖ ਮੰਤਰੀ ਦਾ ਹੈ, ਇਸ ਦੇ ਆਲ਼ੇ ਦੁਆਲੇ ਬਰਸਾਤੀ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ ਪਰ ਇਨ੍ਹਾਂ ਨਹਿਰਾਂ ਦੀ ਸਫ਼ਾਈ ਕਰਨਾ ਪਟਿਆਲਾ ਪ੍ਰਸ਼ਾਸਨ ਦੀ ਮੁੱਢਲੀ ਜ਼ਿੰਮੇਵਾਰੀ ਹੈ ਜੋ ਨਹੀਂ ਨਿਭਾਈ ਜਾ ਰਹੀ। ਇਸ ਬਾਰੇ ਨਗਰ ਨਿਗਮ ਦੇ ਕਮਿਸ਼ਨਰ ਪੁਨਮਦੀਪ ਕੌਰ ਨੇ ਕਿਹਾ ਕਿ ਸਫ਼ਾਈ ਕਰਾਈ ਜਾ ਰਹੀ ਹੈ, ਕੁਝ ਦੀ ਹੋ ਚੁੱਕੀ ਹੈ ਬਾਕੀ ਦੀ ਵੀ ਸਫ਼ਾਈ ਕਰਵਾ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All