ਕਿਸਾਨ ਯੂਨੀਅਨ ਨੇ ਯੂਰੀਆ ਦੀ ਜਮ੍ਹਾਂਖੋਰੀ ਖ਼ਿਲਾਫ਼ ਝੰਡਾ ਚੁੱਕਿਆ

ਕਿਸਾਨਾਂ ਨੂੰ ਵਾਜਬ ਭਾਅ ’ਤੇ ਮੁਹੱਈਆ ਕਰਵਾਈ ਖਾਦ; ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਕਿਸਾਨ ਯੂਨੀਅਨ ਨੇ ਯੂਰੀਆ ਦੀ ਜਮ੍ਹਾਂਖੋਰੀ ਖ਼ਿਲਾਫ਼ ਝੰਡਾ ਚੁੱਕਿਆ

ਕੰਟਰੋਲ ਰੇਟ ’ਤੇ ਮੁਹੱਈਆ ਕਰਵਾਈ ਖਾਦ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ।

ਗੁਰਨਾਮ ਸਿੰਘ ਚੌਹਾਨ

ਪਾਤੜਾਂ, 28 ਨਵੰਬਰ

ਕਣਕ ਦੀ ਬਿਜਾਈ ਵੇਲੇ ਲੋੜੀਂਦੀ ਡੀਏਪੀ ਦੀ ਕਿੱਲਤ ਕਾਰਨ ਕਿਸਾਨਾਂ ਨੂੰ ਯੂਰੀਏ ਲਈ ਖਾਦ ਸਟੋਰਾਂ ਦੇ ਗੇੜੇ ਲਾਉਣੇ ਪੈ ਰਹੇ ਹਨ। ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕੱਢਣ ਲਈ ਕਿਰਤੀ ਕਿਸਾਨ ਯੂਨੀਅਨ ਨੇ ਪਹਿਲਕਦਮੀ ਕਰਕੇ ਗੁਦਾਮਾਂ ਵਿੱਚ ਸਟੋਰ ਕੀਤਾ ਯੂਰੀਆ ਕਿਸਾਨਾਂ ਨੂੰ ਵਾਜਬ ਰੇਟ ’ਤੇ ਮੁਹੱਈਆ ਕਰਵਾਇਆ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਦਲਜਿੰਦਰ ਸਿੰਘ ਹਰਿਅਊ ਅਤੇ ਇਕਾਈ ਪਾਤੜਾਂ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਪਾਤੜਾਂ ਵਿੱਚ ਬਹੁਤ ਸਾਰੇ ਗੁਦਾਮਾਂ ਵਿੱਚ ਯੂਰੀਆ ਖਾਦ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਖਾਦ ਨਹੀਂ ਦਿੱਤੀ ਜਾ ਰਹੀ। ਕਿਸਾਨਾਂ ਦੀ ਲੁੱਟ ਕਰਨ ਲਈ ਉਨ੍ਹਾਂ ਨੂੰ ਖਾਦ ਦੇ ਨਾਲ ਦਵਾਈ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਣਕ ਦੀ ਬਿਜਾਈ ਸਮੇਂ ਡੀ.ਏ.ਪੀ. ਖਾਦ ਕਿਸਾਨਾਂ ਨੂੰ ਮਹਿੰਗੇ ਭਾਅ ਖਾਦ ਵੇਚ ਕੇ ਉਨ੍ਹਾਂ ਦੀ ਵੱਡੀ ਆਰਥਿਕ ਲੁੱਟ ਕੀਤੀ ਗਈ ਸੀ। ਉਸ ਵੇਲੇ ਕਿਸਾਨ ਜਥੇਬੰਦੀਆਂ ਵੱਲੋਂ ਸਹਿਕਾਰੀ ਸਭਾਵਾਂ ਵਿੱਚ ਉੱਚਿਤ ਮਾਤਰਾ ਵਿੱਚ ਖਾਦ ਨਾ ਹੋਣ, ਨਕਲੀ ਡੀਏਪੀ ਅਤੇ ਖਾਦ ਦੀ ਜਮ੍ਹਾਂਖੋਰੀ ਸਬੰਧੀ ਮਾਮਲੇ ਪਾਤੜਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕਿਸਾਨਾਂ ਦੇ ਪੱਲੇ ਨਿਰਾਸ਼ਾ ਹੀ ਪਈ। ਨਤੀਜੇ ਵਜੋਂ ਇਸ ਵਾਰ ਕਿਰਤੀ ਕਿਸਾਨ ਯੂਨੀਅਨ ਨੂੰ ਪ੍ਰਸ਼ਾਸਨ ਦੀ ਕਿਸਾਨਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਮਜਬੂਰ ਹੋਣਾ ਪਿਆ। ਯੂਰੀਏ ਦੀ ਘਾਟ ਦਾ ਮਸਲਾ ਜਥੇਬੰਦੀ ਦੀ ਬਲਾਕ ਪਾਤੜਾਂ ਕਮੇਟੀ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਮੌਕੇ ’ਤੇ ਡੀਲਰਾਂ ਨਾਲ ਗੱਲ ਕਰਕੇ ਬੰਦ ਪਏ ਗੁਦਾਮ

ਖੁਲ੍ਹਵਾਏ ਅਤੇ ਕਿਸਾਨਾਂ ਨੂੰ ਕੰਟਰੋਲ ਰੇਟ ’ਤੇ ਯੂਰੀਆ ਖਾਦ ਜਾਰੀ ਕਰਵਾਈ। ਕਿਸਾਨਾਂ ਨੂੰ ਭਵਿੱਖ ਵਿੱਚ ਕਿਸੇ ਵੀ ਦਰਪੇਸ਼ ਸਮੱਸਿਆ ਦੇ ਹੱਲ ਲਈ ਕਿਰਤੀ ਕਿਸਾਨ ਯੂਨੀਅਨ ਮੋਹਰੀ ਸਫਾਂ ਵਿੱਚ ਸੰਘਰਸ਼ ਅਤੇ ਪਹਿਲਕਦਮੀ ਜਾਰੀ ਰੱਖੇਗੀ।

ਕਿਸਾਨ ਆਗੂ ਲਾਭ ਸਿੰਘ ਅਤੇ ਅਮਰਿੰਦਰ ਵਿਰਕ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਵਾਜਬ ਮੁੱਲ ’ਤੇ ਪੂਰੀ ਮਾਤਰਾ ਵਿੱਚ ਖਾਦ ਉੱਪਲਬਧ ਕਰਵਾਉਣਾ ਯਕੀਨੀ ਬਣਾਏ। ਇਸ ਮੌਕੇ ਮਨਵੀਰ ਸਿੰਘ, ਮਨਪ੍ਰੀਤ ਹਰਿਅਊ, ਰਣਜੀਤ ਬਕਰਾਹਾ, ਲਾਭ ਸਿੰਘ ਪਾਤੜਾਂ, ਬੂਟਾ ਹਰਿਅਊ, ਸੁਖਵਿੰਦਰ ਪਾਤੜਾਂ, ਹਰਦੀਪ ਖਾਂਗ ਤੇ ਪ੍ਰਵੀਨ ਖਾਂਗ ਹਾਜ਼ਰ ਰਹੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All