ਕਿਸਾਨ ਜਥੇਬੰਦੀ ਵੱਲੋਂ ਐੱਸਡੀਐੱਮ ਖ਼ਿਲਾਫ਼ ਰੋਸ ਵਿਖਾਵਾ

ਕਿਸਾਨ ਜਥੇਬੰਦੀ ਵੱਲੋਂ ਐੱਸਡੀਐੱਮ ਖ਼ਿਲਾਫ਼ ਰੋਸ ਵਿਖਾਵਾ

ਐੱਸਡੀਐੱਮ ਦਫ਼ਤਰ ਪਾਤੜਾਂ ਅੱਗੇ ਪ੍ਰਦਰਸ਼ਨ ਕਰਦੇ ਹੋਏ ਜਥੇਬੰਦੀ ਦੇ ਵਰਕਰ।

ਗੁਰਨਾਮ ਸਿੰਘ ਚੌਹਾਨ

ਪਾਤੜਾਂ, 28 ਜਨਵਰੀ

ਪਿੰਡ ਭੂਤਗੜ੍ਹ ਵਿੱਚ ਅਗਲੇ ਹਫ਼ਤੇ ਕਰਵਾਏ ਜਾਣ ਵਾਲੇ ਟੂਰਨਾਮੈਂਟ ਦੀ ਮਨਜ਼ੂਰੀ ਨਾ ਦੇਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐੱਸਡੀਐੱਮ ਦਫਤਰ ਪਾਤੜਾਂ ਸਾਹਮਣੇ ਰੋਸ ਵਿਖਾਵਾ ਕੀਤਾ ਗਿਆ। ਇਸ ਦੌਰਾਨ ਇਕੱਤਰ ਕਿਸਾਨਾਂ ਨੇ ਐੱਸਡੀਐੱਮ ਪਾਤੜਾਂ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਵੱਲੋਂ ਐੱਸਡੀਐੱਮ ਦਫ਼ਤਰ ਸਾਹਮਣੇ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਪਾਤੜਾਂ ਨੇ ਮੌਕੇ ਵਾਲੀ ਥਾਂ ਉੱਤੇ ਪਹੁੰਚ ਕੇ ਕਿਸਾਨਾਂ ਨੂੰ ਸ਼ਾਂਤ ਕੀਤਾ। ਉਨ੍ਹਾਂ ਵੱਲੋਂ ਦਿੱਤੇ ਭਰੋਸੇ ਮਗਰੋਂ ਹੀ ਕਿਸਾਨਾਂ ਨੇ ਧਰਨਾ ਚੁੱਕਿਆ।

ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਆਗੂ ਅਮਰੀਕ ਸਿੰਘ ਤੇ ਰਘਬੀਰ ਸਿੰਘ ਨੇ ਦੱਸਿਆ ਕਿ ਪਿੰਡ ਭੂਤਗੜ੍ਹ ਵਿੱਚ ਨੌਜਵਾਨਾਂ ਵੱਲੋਂ ਖੇਡ ਟੂਰਨਾਮੈਂਟ ਕਰਵਾਇਆ ਜਾਣਾ ਹੈ ਜਿਸ ਦੀ ਮਨਜ਼ੂਰੀ ਲੈਣ ਲਈ ਪਤਵੰਤੇ ਵਿਅਕਤੀ ਆਏ ਸਨ ਪਰ ਐੱਸਡੀਐੱਮ ਨੇ ਮਨਜ਼ੂਰੀ ਦੇਣ ਤੋਂ ਕੋਰੀ ਨਾਂਹ ਕਰਦਿਆਂ ਡੀਸੀ ਦਫ਼ਤਰ ਪਟਿਆਲਾ ਜਾਣ ਲਈ ਕਿਹਾ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਐੱਸਡੀਐੱਮ ਪਾਤੜਾਂ ਅੰਕੁਰਜੀਤ ਸਿੰਘ ਦਾ ਕਿਸਾਨ ਜਥੇਬੰਦੀ ਨਾਲ ਸਬੰਧਤ ਹਰੇਕ ਮਾਮਲੇ ਪ੍ਰਤੀ ਰਵੱਈਆ ਬੇਰੁਖ਼ੀ ਵਾਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਯੂਰੀਆ ਦੀ ਘਾਟ ਦੂਰ ਕਰਨ ਨੂੰ ਲੈ ਕੇ ਜਥੇਬੰਦੀ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਜਥੇਬੰਦੀ ਦੇ ਆਗੂਆਂ ਦੇ ਮੋਬਾਈਲ ਨੰਬਰ ਹੀ ਬਲੌਕ ਲਿਸਟ ਵਿੱਚ ਪਾਏ ਹੋਏ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨਾਲ ਅਜਿਹੇ ਗ਼ੈਰਜਮਹੂਰੀ ਰਵੱਈਆ ਰੱਖਣ ਵਾਲੇ ਅਫ਼ਸਰ ਨੂੰ ਤੁਰੰਤ ਚਲਦਾ ਕੀਤਾ ਜਾਵੇ।

ਐੱਸਡੀਐੱਮ ਨੇ ਦੋਸ਼ ਨਕਾਰੇ

ਐੱਸਡੀਐੱਮ ਪਾਤੜਾਂ ਐੱਸਡੀਐੱਮ ਸਿੰਘ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਗੱਲਬਾਤ ਨੂੰ ਧਿਆਨ ਨਾਲ ਸੁਣਨਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਨੇ ਕਦੇ ਵੀ ਕੋਈ ਅਣਗਹਿਲੀ ਨਹੀਂ ਕੀਤੀ। ਫੋਨ ਨਾ ਚੁੱਕਣ ਦੀ ਸ਼ਿਕਾਇਤ ਬਹੁਗਿਣਤੀ ਲੋਕਾਂ ਦੀ ਹੈ ਤਾਂ ਉਹ ਦੋਸ਼ੀ ਹੋ ਸਕਦੇ ਹਨ ਅਗਰ ਅਜਿਹੀ ਸ਼ਿਕਾਇਤ ਕਿਸੇ ਇਕੱਲੇ ਵਿਅਕਤੀ ਦੀ ਹੈ ਤਾਂ ਨਿੱਜੀ ਕਿੜ ਵੀ ਹੋ ਸਕਦੀ ਹੈ। ਖੇਡ ਟੂਰਨਾਮੈਂਟ ਦੀ ਮਨਜ਼ੂਰੀ ਸਬੰਧੀ ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਨੂੰ ਦੇਖਦਿਆਂ ਕੁਝ ਸਮੇਂ ਲਈ ਖੇਡ ਸਮਾਗਮ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All