ਬੇਮੌਸਮੀ ਬਾਰਸ਼ ਦੇ ਝੰਬੇ ਕਿਸਾਨਾਂ ਵੱਲੋਂ ਸੜਕ ਜਾਮ

ਸਰਕਾਰ ਤੋਂ ਢੁਕਵੇਂ ਮੁਆਵਜ਼ੇ ਦੀ ਅਪੀਲ; ਹਲਕਾ ਵਿਧਾਇਕ ਉੱਤੇ ਅਣਗੌਲਿਆਂ ਕਰਨ ਦੇ ਦੋਸ਼

ਬੇਮੌਸਮੀ ਬਾਰਸ਼ ਦੇ ਝੰਬੇ ਕਿਸਾਨਾਂ ਵੱਲੋਂ ਸੜਕ ਜਾਮ

ਸਮਾਣਾ-ਪਟਿਆਲਾ ਸੜਕ ਜਾਮ ਕਰਕੇ ਧਰਨਾ ਧਰਨਾ ਦਿੰਦੇ ਹੋਏ ਕਿਸਾਨ।

ਅਸ਼ਵਨੀ ਗਰਗ

ਸਮਾਣਾ, 26 ਅਕਤੂਬਰ

ਬੇਮੌਸਮੇ ਮੀਂਹ ਕਾਰਨ ਸਮਾਣਾ ਦੇ ਇੱਕ ਦਰਜਨ ਤੋਂ ਵੱਧ ਪਿੰਡਾਂ ਵਿਚ ਹੋਏ ਫਸਲਾਂ ਦੇ ਨੁਕਸਾਨ ਤੋਂ ਦੁਖੀ ਕਿਸਾਨਾਂ ਨੇ ਸਮਾਣਾ ਪਟਿਆਲਾ ਸੜਕ ਤੇ ਪਿੰਡ ਫ਼ਤਿਹਪੁਰ ਨੇੜੇ 2 ਦਿਨਾਂ ਤੋਂ ਜਾਮ ਲਗਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਸੱਤਾਧਾਰੀ ਪਾਰਟੀ ਖ਼ਿਲਾਫ਼ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਤੋਂ ਲੈ ਕੇ ਸੱਤਾਧਾਰੀ ਪਾਰਟੀ ਦਾ ਕੋਈ ਨੁਮਾਇੰਦਾ ਕਿਸਾਨਾਂ ਦੇ ਦੁਖ ਵੰਡਾਉਣ ਨਹੀਂ ਪੁੱਜਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਬੇਮੌਸਮੀ ਗੜੇਮਾਰੀ ਅਤੇ ਤੇਜ਼ ਮੀਂਹ ਹਨੇਰੀ ਨੇ ਹਲਕਾ ਸਮਾਣਾ ਦੇ ਦਰਜਨਾਂ ਪਿੰਡਾਂ ਖਾਨਪੁਰ, ਕੂਕਾ, ਲਲੋਛੀ, ਦਾਨੀਪੁਰ, ਅਚਰਾਲਾ, ਫਤਿਹ ਮਾਜਰੀ, ਗਾਜੀਪੁਰ ਅਤੇ ਬਿਸ਼ਨਪੁਰਾ ਆਦਿ ਪਿੰਡਾਂ ਦੀਆਂ ਫਸਲਾਂ ਤਬਾਹ ਕਰ ਦਿਤੀਆਂ। ਫਸਲ ਖਰਾਬ ਹੋਣ ਦੇ ਸਦਮੇ ਨੂੰ ਨਾ ਝੱਲਦੇ ਹੋਏ ਗਾਜੀਪੁਰ ਪਿੰਡ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰੰਤੂ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਦੇ ਇਸ ਦੁਖ ਦੀ ਘੜੀ ਵਿਚ ਆ ਨੇ ਨਹੀਂ ਖੜ੍ਹਿਆ ਜਿਸ ਕਾਰਨ ਮਜਬੂਰ ਹੋ ਕੇ ਉਨ੍ਹਾਂ ਨੂੰ ਧਰਨਾ ਤੇ ਸੜਕ ਜਾਮ ਵਰਗਾ ਕਦਮ ਚੁੱਕਣਾ ਪਿਆ। ਇਸ ਮੌਕੇ ਗੁਰਭੇਜ ਸਿੰਘ ਭੇਜਾ, ਬਲਵਿੰਦਰ ਸਿੰਘ ਦਾਨੀਪੁਰ, ਯਾਦਵਿੰਦਰ ਸਿੰਘ ਦਾਨੀਪੁਰ, ਗੁਲਜਾਰ ਸਿੰਘ ਦਾਨੀਪੁਰ, ਰੁਪਿੰਦਰ ਸਿੰਘ ਮਿਆਲਾ, ਜਤਿੰਦਰ ਸਿੰਘ ਖਾਨਪੁਰ, ਮੇਜਰ ਸਿੰਘ ਮਾਜਰ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ’ਚ 50 ਤੋਂ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇ ਕੇ ਕਿਸਾਨਾਂ ਦੇ ਨਾਲ ਖੜ੍ਹੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਹਨ ਤੇ ਹਲਕਾ ਵਿਧਾਇਕ ਰਾਜਿੰਦਰ ਸਿੰਘ ਸਮਾਣਾ ਵਿਚ ਸੜਕਾਂ ਦੇ ਉਦਘਾਟਨ ਕਰ ਰਿਹਾ ਹੈ ਹਲਕਾ ਵਿਧਾਇਕ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਸਮਾਣਾ (ਸੁਭਾਸ਼ ਚੰਦਰ): ਇਸੇ ਦੌਰਾਨ ਚੰਡੀਗੜ੍ਹ-ਹਿਸਾਰ ਰਾਜ ਮਾਰਗ ’ਤੇ ਪਿੰਡ ਫਤਿਹਪੁਰ ਨੇੜੇ ਸੋਮਵਾਰ ਤੋਂ ਲਗਾਇਆ ਗਿਆ ਧਰਨਾ ਮੰਗਲਵਾਰ ਦੁਪਹਿਰ ਬਾਅਦ ਤੱਕ ਜਾਰੀ ਰਿਹਾ। ਮੰਗਲਵਾਰ ਦੁਪਹਿਰ ਬਾਅਦ ਪਹੁੰਚੇ ਐਸਡੀਐਮ ਸਵਾਤੀ ਟਿਵਾਣਾ, ਡੀ.ਐਸ.ਪੀ. ਤੇ ਹੋਰ ਅਧਿਕਾਰੀਆਂ ਨੇ ਕਿਸਾਨਾਂ ਤੋਂ ਉਨ੍ਹਾਂ ਦੀਆਂ ਮੰਗਾ ਸੰਬਧੀ ਮੰਗ ਪੱਤਰ ਲੈ ਕੇ ਜਲਦੀ ਹੀ ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਤੇ ਧਰਨਾ ਖਤਮ ਕਰਵਾ ਕੇ ਜਾਮ ਖੁਲ੍ਹਵਾਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All