DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Farmer Mobilization: ਅਰੋੜਾ ਦੀ ਕੋਠੀ ਅੱਗੇ ਪੰਜ ਰੋਜ਼ਾ ਮੋਰਚੇ ਦੀ ਤਿਆਰੀ

ਪਿੰਡ ਕੁਲਾਰ ਖੁਰਦ, ਤੁੰਗਾਂ ਅਤੇ ਉਪਲੀ ਵਿੱਚ ਕਿਸਾਨਾਂ ਨੂੰ ਲਾਮਬੰਦ ਕੀਤਾ

  • fb
  • twitter
  • whatsapp
  • whatsapp
featured-img featured-img
ਪਿੰਡ ਉਪਲੀ ਵਿੱਚ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਾ ਯੂਨੀਅਨ ਆਗੂ। -ਫੋਟੋ: ਲਾਲੀ
Advertisement

ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵੱਲੋਂ 14 ਸਤੰਬਰ ਤੋਂ ਸੁਨਾਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਲੱਗਣ ਵਾਲੇ 5 ਦਿਨਾਂ ਪੱਕੇ ਮੋਰਚੇ ਦੀ ਤਿਆਰੀ ਲਈ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਅਤੇ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪਿੰਡ ਕੁਲਾਰ ਖੁਰਦ, ਤੁੰਗਾਂ ਅਤੇ ਉਪਲੀ ਵਿੱਚ ਤਿਆਰੀ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ, ਹਰਦੇਵ ਕੁਲਾਰ ਅਤੇ ਮਿੱਠੂ ਸਿੰਘ ਤੁੰਗਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕੇਂਦਰ ਸਰਕਾਰ ਦੇ ਖਿਲਾਫ ਲੱਗੇ ਮੋਰਚੇ ਨੂੰ ਭਾਜਪਾ ਦੀ ਝੋਲੀ ਵਿੱਚ ਪੈ ਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰ ਕੇ ਉਖੇੜ ਦਿੱਤਾ ਸੀ ਅਤੇ ਕਿਸਾਨਾਂ ਦੀਆਂ ਟਰਾਲੀਆਂ ਸਣੇ 3 ਕਰੋੜ 77 ਲੱਖ ਰੁਪਏ ਦਾ ਸਾਮਾਨ ਖੁਰਦ ਬੁਰਦ ਕਰ ਦਿੱਤਾ। ਇਮਾਨਦਾਰ ਕਹਾਉਣ ਵਾਲੀ ਸਰਕਾਰ ਦੇ ਲੀਡਰਾਂ ਦੀਆਂ ਵਰਕਸ਼ਾਪਾਂ ਤੇ ਨਗਰ ਕੌਂਸਲ ਦੇ ਦਫ਼ਤਰਾਂ ਵਿੱਚੋਂ ਵੱਢ ਕੇ ਦੱਬਿਆ ਸਾਮਾਨ ਬਰਾਮਦ ਵੀ ਹੋ ਗਿਆ ਪਰ ‘ਆਪ’ ਸਰਕਾਰ ਹਾਲੇ ਵੀ ਆਪਣੇ ਚਹੇਤੇ ਲੀਡਰਾਂ ਨੂੰ ਬਚਾਉਣ ’ਤੇ ਲੱਗੀ ਹੋਈ ਹੈ। ਕਿਸਾਨਾਂ ਦੇ ਸਾਮਾਨ ਦੀ ਭਰਪਾਈ ਕਰਨ ਲਈ ਤਿਆਰ ਨਹੀਂ ਹੈ। ਚੁਟਕੀਆਂ ਵਿੱਚ ਐਮ ਐਸ ਪੀ ਦੇਣ ਵਾਲੀ ਸਰਕਾਰ ਪੰਜ ਫਸਲਾਂ ਤੇ ਐੱਮ ਐੱਸ ਪੀ ਦੇਣ ਤੋਂ ਵੀ ਭੱਜ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਪਿੰਡ ਸ਼ੇਰੋਂ ਵਿੱਚ ਮੋਹਣਜੀਤ ਸਿੰਘ ਉਪਰ ਨਸ਼ਿਆਂ ਖ਼ਿਲਾਫ਼ ਸਵਾਲ ਪੁੱਛਣ ’ਤੇ ਪੁਲੀਸ ਤਸ਼ੱਦਦ ਕੀਤਾ ਗਿਆ ਅਤੇ ਪਿੰਡ ਤੂਰਵਣਜਾਰਾ ਵਿੱਚ ਮਜ਼ਦੂਰ ਗੁਲਜ਼ਾਰ ਸਿੰਘ ਨੂੰ ਸਵਾਲ ਪੁੱਛਣ ’ਤੇ ਜਾਨ ਗੁਆਉਣੀ ਪਈ ਹੈ ਜਿਸ ਦੀ ਯੂਨੀਅਨ ਸਖ਼ਤ ਨਿਖੇਧੀ ਕਰਦੀ ਹੈ। ਇਸ ਮੌਕੇ ਬਲਾਕ ਆਗੂ ਸੁਖਦੇਵ ਲੌਂਗੋਵਾਲ, ਦਰਵਾਰਾ ਲੋਹਾਖੇੜਾ, ਰਣਧੀਰ ਸਿੰਘ, ਮੇਜਰ ਉੱਪਲੀ ਨੇ ਸੰਬੋਧਨ ਕੀਤਾ।

Advertisement
Advertisement
×