ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਸੂਬਾਈ ਜਨਰਲ ਸਕੱਤਰ ਭੂਪਿੰਦਰ ਸਿੰਘ ਬਨਭੌਰਾ ਦੀ ਅਗਵਾਈ ਹੇਠ ਪਿੰਡ ਸ਼ੇਰਗੜ੍ਹ ਚੀਮਾ ਦੇ ਰਾਜ ਪੈਲੇਸ ’ਚ ਜ਼ਿਲ੍ਹਾ ਪੱਧਰੀ ਕਿਸਾਨ ਕਨਵੈਨਸ਼ਨ ਦੌਰਾਨ ਜਥੇਬੰਦੀ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਬੀ ਕੇ ਯੂ ਕਾਦੀਆਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਪਹਿਲੀ ਸਤੰਬਰ ਨੂੰ ਚੰਡੀਗੜ੍ਹ ’ਚ ਲਾਏ ਜਾ ਰਹੇ ਮੋਰਚੇ ਟਰੈਕਟਰ ਟਰਾਲੀਆਂ ਦੇ ਵਿਸ਼ਾਲ ਕਾਫਲੇ ਨਾਲ ਸ਼ਾਮਲ ਹੋਵੇਗੀ। ਇਹ ਕਿਸਾਨ ਕਨਵੈਨਸ਼ਨ ਬੀ ਕੇ ਯੂ ਕਾਦੀਆਂ ਜ਼ਿਲ੍ਹਾ ਮਾਲੇਰਕੋਟਲਾ ਦੇ ਨਵ-ਨਿਯੁਕਤ ਪ੍ਰਧਾਨ ਗੁਰਲਵਲੀਨ ਸਿੰਘ ਕੁਠਾਲਾ ਦੀ ਤਾਜਪੋਸ਼ੀ ਲਈ ਕਰਵਾਈ ਗਈ ਸੀ। ਪ੍ਰਧਾਨ ਕਾਦੀਆਂ ਨੇ ਦੱਸਿਆ ਕਿ ਚੰਡੀਗੜ੍ਹ ਮੋਰਚੇ ’ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਵਿਧਾਨ ਸਭਾ ਵਿੱਚ ਮਤਾ ਪਾ ਕੇ ਧਾਰਾ 78, 79, 80 ਨੂੰ ਰੱਦ ਕਰ ਕੇ ਲੋਕ ਸਭਾ ’ਚ ਭੇਜਿਆ ਜਾਵੇ। ਕਾਦੀਆਂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਤੋਂ ਭਾਰਤ ਵੱਲੋਂ ਅਮਰੀਕਾ ਨਾਲ ਐੱਫ ਟੀ ਏ ਸਬੰਧੀ ਕੀਤਾ ਜਾ ਰਿਹਾ ਸਮਝੌਤਾ ਤੁਰੰਤ ਪ੍ਰਭਾਵ ਨਾਲ ਰੱਦ ਕਰਵਾਉਣ ਦੀ ਮੰਗ ਕੀਤੀ। ਨਵੀਂ ਚੁਣੀ ਕਮੇਟੀ ’ਚ ਕੁਲਵਿੰਦਰ ਸਿੰਘ ਸੋਹੀ ਨੂੰ ਜਨਰਲ ਸਕੱਤਰ, ਰਣਜੀਤ ਰਾਣਾ, ਕੁਲਵੰਤ ਸਿੰਘ ਭੈਣੀ, ਵਰਿੰਦਰ ਸਿੰਘ ਸੋਹੀ ਆਦਮਪਾਲ, ਮਨਜੀਤ ਸਿੰਘ ਭੁਲਰਾਂ, ਰਘਵਿੰਦਰ ਸਿੰਘ ਸਲਾਰ, ਰਣਜੀਤ ਸਿੰਘ ਬਿੱਟੂ ਬਾਗੜੀਆਂ, ਕਰਮਜੀਤ ਸਿੰਘ ਮਨਪਰੀਤ ਸਿੰਘ ਕਾਲਾ, ਮਨੀ ਭੁਲਰਾਂ ਤੇ ਨਿਰਭੈ ਸਿੰਘ ਨਾਰੀਕੇ ਨੂੰ ਸ਼ਾਮਲ ਕੀਤਾ ਗਿਆ। ਕਨਵੈਨਸ਼ਨ ਨੂੰ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਅਬਜਿੰਦਰ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਪਟਿਆਲਾ, ਕਰਮਜੀਤ ਸਿੰਘ ਜ਼ਿਲ੍ਹਾ ਸੰਗਰੂਰ, ਬਲਜਿੰਦਰ ਸਿੰਘ ਬੱਬੀ ਤੇ ਮਨਪ੍ਰੀਤ ਸਿੰਘ ਜਲਾਲਾਬਾਦ ਨੇ ਸੰਬੋਧਨ ਕੀਤਾ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

