ਫਰਦ ਕੇਂਦਰ ਕੰਪਿਊਟਰ ਆਪਰੇਟਰਾਂ ਨੇ ਰੋਸ ਪ੍ਰਗਟਾਇਆ
ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਦੀ ਲੌਂਗੋਵਾਲ ਇਕਾਈ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਮੁਤਾਬਕ ਦੋ ਦਿਨ ਦੀ ਹੜਤਾਲ ਕਰਕੇ ਸਰਕਾਰ ਖ਼ਿਲਾਫ ਰੋਸ ਪ੍ਰਗਟਾਇਆ। ਫਰਦ ਕੇਂਦਰ ਲੌਂਗੋਵਾਲ ਦੇ ਅਸਿਸਟੈਂਟ ਸਿਸਟਮ ਮੈਨੇਜਰ (ਏ ਐੱਸ ਐੱਮ) ਕੁਲਦੀਪ ਸਿੰਘ ਨੇ ਦੱਸਿਆ...
Advertisement
ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਦੀ ਲੌਂਗੋਵਾਲ ਇਕਾਈ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਮੁਤਾਬਕ ਦੋ ਦਿਨ ਦੀ ਹੜਤਾਲ ਕਰਕੇ ਸਰਕਾਰ ਖ਼ਿਲਾਫ ਰੋਸ ਪ੍ਰਗਟਾਇਆ। ਫਰਦ ਕੇਂਦਰ ਲੌਂਗੋਵਾਲ ਦੇ ਅਸਿਸਟੈਂਟ ਸਿਸਟਮ ਮੈਨੇਜਰ (ਏ ਐੱਸ ਐੱਮ) ਕੁਲਦੀਪ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾ ਕਮੇਟੀ ਵਲੋਂ ਸਮੁੱਚੇ ਪੰਜਾਬ ਵਿਚ ਤੋਂ 7 ਮਾਰਚ ਤੱਕ ਫਰਦ ਕੇਂਦਰਾਂ ਦੇ ਮੁਕੰਮਲ ਕੰਮ ਦਾ ਬਾਈਕਾਟ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਕਿਰਤ ਕਾਨੂੰਨ ਮੁਤਾਬਕ ਤਨਖਾਹ ਦਿੱਤੀ ਜਾਵੇ ਅਤੇ ਸੇਵਾਵਾਂ ਨੂੰ ਸਰਕਾਰ ਦੇ ਮਾਲ ਵਿਭਾਗ ਦੇ ਅਧੀਨ ਲਿਆਂਦਾ ਜਾਵੇ। ਇਸ ਮੌਕੇ ਸੁਖਵੀਰਪਾਲ ਸਿੰਘ, ਸੁਪਰਵਾਈਜ਼ਰ ਸੁਖਵਿੰਦਰ ਸਿੰਘ ਹਾਜ਼ਰ ਸਨ।
Advertisement
Advertisement
×

