ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਤਾ ਪ੍ਰੇਮਲਤਾ ਸਰਵਹਿੱਤਕਾਰੀ ਸਕੂਲ ਨੂੰ ਪੱਖੇ ਦਾਨ

ਪੱਤਰ ਪ੍ਰੇਰਕ ਪਾਤੜਾਂ, 9 ਜੂਨ ਰੋਟਰੀ ਕਲੱਬ ਪਾਤੜਾਂ ਰੋਇਲ ਦੇ ਕਲੱਬ ਮੈਂਬਰ ਜੀਵਨ ਸਿੰਗਲਾ ਅਤੇ ਨਰਾਇਣ ਗਰਗ ਵੱਲੋਂ ਮਾਤਾ ਪ੍ਰੇਮ ਲਤਾ ਸਰਵਹਿੱਤਕਾਰੀ ਸਕੂਲ ਵਿੱਚ ਛੱਤ ਵਾਲੇ ਦਸ ਪੱਖੇ ਦਾਨ ਕੀਤੇ ਗਏ। ਕਲੱਬ ਦੇ ਪ੍ਰਧਾਨ ਕਪਿਲ ਕੌਸ਼ਲ ਮਲਿਕ ਨੇ ਦੱਸਿਆ ਕਿ...
ਸਕੂਲ ਨੂੰ ਪੱਖੇ ਭੇਟ ਕਰਦੇ ਹੋਏ ਕਲੱਬ ਮੈਂਬਰ।
Advertisement
ਪੱਤਰ ਪ੍ਰੇਰਕ

ਪਾਤੜਾਂ, 9 ਜੂਨ

Advertisement

ਰੋਟਰੀ ਕਲੱਬ ਪਾਤੜਾਂ ਰੋਇਲ ਦੇ ਕਲੱਬ ਮੈਂਬਰ ਜੀਵਨ ਸਿੰਗਲਾ ਅਤੇ ਨਰਾਇਣ ਗਰਗ ਵੱਲੋਂ ਮਾਤਾ ਪ੍ਰੇਮ ਲਤਾ ਸਰਵਹਿੱਤਕਾਰੀ ਸਕੂਲ ਵਿੱਚ ਛੱਤ ਵਾਲੇ ਦਸ ਪੱਖੇ ਦਾਨ ਕੀਤੇ ਗਏ। ਕਲੱਬ ਦੇ ਪ੍ਰਧਾਨ ਕਪਿਲ ਕੌਸ਼ਲ ਮਲਿਕ ਨੇ ਦੱਸਿਆ ਕਿ ਕਲੱਬ ਵੱਲੋਂ ਮਾਤਾ ਪ੍ਰੇਮਲਤਾ ਸਰਵਹਿੱਤਕਾਰੀ ਸਕੂਲ ਵਿੱਚ 10 ਪੱਖੇ ਦਾਨ ਕੀਤੇ ਗਏ। ਇਸ ਤੋਂ ਪਹਿਲਾਂ ਕਲੱਬ ਵੱਲੋਂ ਸਰਕਾਰੀ ਮਿਡਲ ਸਕੂਲ ਨਿਆਲ ਵਿੱਚ ਵਾਟਰ ਫਿਲਟਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਵੱਲੋਂ 120 ਲਿਟਰ ਵਾਲਾ ਵਾਟਰ ਕੂਲਰ ਵੀ ਜਨਹਿੱਤ ਲਈ ਦਾਨ ਦਿੱਤਾ ਜਾਵੇਗਾ। ਇਸ ਮੌਕੇ ਸੈਕਟਰੀ ਕੁਨਾਲ ਗੋਇਲ, ਕੈਸ਼ੀਅਰ ਅਰੁਣ ਕੁਮਾਰ, ਅਮਨਦੀਪ ਸਿੰਘ, ਰਾਕੇਸ਼ ਗਰਗ ਚੇਅਰਮੈਨ ਮਦਰ ਇੰਡੀਆ, ਨਾਰਾਇਣ ਗਰਗ, ਅਸ਼ੋਕ ਗਰਗ, ਹਰਮੇਸ਼ ਸਿੰਗਲਾ, ਰਾਕੇਸ਼ ਗੋਇਲ, ਨਰਾਇਣ ਦਾਸ, ਰਾਕੇਸ਼ ਸਿੰਗਲਾ ਚੇਅਰਮੈਨ ਗੁਰੂਕੁਲ ਸਕੂਲ, ਵਿਸ਼ਾਲ ਗੋਇਲ, ਡਾ. ਅਸ਼ੋਕ ਦੇਵ, ਡਾ. ਮੋਹਨ ਲਾਲ ਸਿੰਗਲਾ, ਸੋਨੂ ਬਾਂਸਲ, ਸੁਨੀਲ ਮਿੱਤਲ, ਹੈਪੀ ਸਿੰਗਲਾ, ਡਾ. ਅਮਨ ਸ਼ਰਮਾ, ਦੀਪਕ ਗਰਗ, ਰਾਕੇਸ਼ ਸਿੰਗਲਾ, ਸੰਦੀਪ ਗੁਪਤਾ ਤੇ ਰਾਜਿੰਦਰ ਬਾਂਸਲ ਆਦਿ ਮੈਂਬਰ ਹਾਜ਼ਰ ਸਨ।

Advertisement