DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਿਵਾਰ ਨੇ ਅਸਥੀਆਂ ਚੋਰੀ ਹੋਣ ਦੇ ਦੋਸ਼ ਲਾਏ

ਇੱਥੇ ਇੱਕ ਪਰਿਵਾਰ ਨੇ ਸਨੌਰੀ ਅੱਡਾ ਨੇੜੇ ਘਲੋੜੀ ਗੇਟ ਦੀਆਂ ਮੜ੍ਹੀਆਂ ਵਿੱਚੋਂ ਇੱਕ ਬਿਰਧ ਦੀਆਂ ਅਸਥੀਆਂ (ਫੁੱਲ) ਚੋਰੀ ਹੋਣ ਦੇ ਦੋਸ਼ ਲਾਏ ਹਨ। ਪਰਿਵਾਰ ਨੇ ਪ੍ਰਬੰਧਕਾਂ ’ਤੇ ਦੋਸ਼ ਲਾਇਆ ਕਿ ਕੋਈ ਪ੍ਰਬੰਧ ਨਾ ਹੋਣ ਕਾਰਨ ਤਾਂਤਰਿਕ ਕਿਸਮ ਦੇ ਬੰਦੇ ਅਸਥੀਆਂ...

  • fb
  • twitter
  • whatsapp
  • whatsapp
Advertisement
ਇੱਥੇ ਇੱਕ ਪਰਿਵਾਰ ਨੇ ਸਨੌਰੀ ਅੱਡਾ ਨੇੜੇ ਘਲੋੜੀ ਗੇਟ ਦੀਆਂ ਮੜ੍ਹੀਆਂ ਵਿੱਚੋਂ ਇੱਕ ਬਿਰਧ ਦੀਆਂ ਅਸਥੀਆਂ (ਫੁੱਲ) ਚੋਰੀ ਹੋਣ ਦੇ ਦੋਸ਼ ਲਾਏ ਹਨ। ਪਰਿਵਾਰ ਨੇ ਪ੍ਰਬੰਧਕਾਂ ’ਤੇ ਦੋਸ਼ ਲਾਇਆ ਕਿ ਕੋਈ ਪ੍ਰਬੰਧ ਨਾ ਹੋਣ ਕਾਰਨ ਤਾਂਤਰਿਕ ਕਿਸਮ ਦੇ ਬੰਦੇ ਅਸਥੀਆਂ ਚੋਰੀ ਕਰਕੇ ਲੈ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਇਕ ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਇੱਥੋਂ ਇਕ ਤਾਂਤਰਿਕ ਨੇ ਅਸਥੀਆਂ ਚੋਰੀ ਕਰ ਲਈਆਂ ਹਨ। ਸ਼ਕਤੀ ਕੁਮਾਰ ਤੇ ਰਾਧਾ ਸੰਜੇ ਕਾਲੋਨੀ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਨ੍ਹਾਂ ਪਰਿਵਾਰ ਦੇ ਬਜ਼ੁਰਗ ਦਾ ਸਸਕਾਰ ਕੀਤਾ ਸੀ ਅਤੇ ਅੱਜ ਫੁੱਲ ਚੁਗਣ ਆਏ ਸੀ ਪਰ ਅਸਥੀਆਂ ਗਾਇਬ ਸਨ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਇੱਥੋਂ ਦੇ ਸੀ ਸੀ ਟੀ ਵੀ ਖਰਾਬ ਹਨ। ਪਰਿਵਾਰ ਨੇ ਪੁਲੀਸ ਨੂੰ ਘਟਨਾ ਤੋਂ ਜਾਣੂ ਕਰਵਾਇਆ। ਮੜ੍ਹੀਆਂ ਦਾ ਪ੍ਰਬੰਧ ਸੰਭਾਲ ਰਹੇ ਕੁੰਦਨ ਗੋਗੀਆ (ਮੇਅਰ) ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਾਉਣਗੇ।

Advertisement

Advertisement

Advertisement
×