ਦ੍ਰਿਸ਼ ਸਮਝਣ ਦੀ ਕਲਾ ਬਾਰੇ ਸਮਾਗਮ
ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ‘ਦ੍ਰਿਸ਼ਾਂ ਨੂੰ ਸਮਝਣ ਦੀ ਕਲਾ’ ਬਾਰੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ‘ਦਿ ਆਰਟ ਆਫ਼ ਵਿਜ਼ੂਅਲ ਡੀਕੋਡਿੰਗ: ਬਿਲਡਿੰਗ ਸੈਂਸਰਰੀ ਐਕਿਊਟੀ ਐਂਡ ਇਮੇਜ ਐਨਾਲਿਸਸ ਸਕਿੱਲਜ਼’ ਸਿਰਲੇਖ ਤਹਿਤ ਕਰਵਾਏ ਇਸ ਪ੍ਰੋਗਰਾਮ ਦੌਰਾਨ ਵਿਭਾਗ ਦੇ ਵਿਦਿਆਰਥੀ...
Advertisement
ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ‘ਦ੍ਰਿਸ਼ਾਂ ਨੂੰ ਸਮਝਣ ਦੀ ਕਲਾ’ ਬਾਰੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ‘ਦਿ ਆਰਟ ਆਫ਼ ਵਿਜ਼ੂਅਲ ਡੀਕੋਡਿੰਗ: ਬਿਲਡਿੰਗ ਸੈਂਸਰਰੀ ਐਕਿਊਟੀ ਐਂਡ ਇਮੇਜ ਐਨਾਲਿਸਸ ਸਕਿੱਲਜ਼’ ਸਿਰਲੇਖ ਤਹਿਤ ਕਰਵਾਏ ਇਸ ਪ੍ਰੋਗਰਾਮ ਦੌਰਾਨ ਵਿਭਾਗ ਦੇ ਵਿਦਿਆਰਥੀ ਰਹੇ ਫਰੀਲਾਂਸ ਫੋਟੋਗ੍ਰਾਫਰ ਤੁਸ਼ਾਰ ਗਾਰਗੀ ਨੇ ਇਸ ਕਲਾ ਦੇ ਵੱਖ-ਵੱਖ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ। ਵਿਭਾਗ ਮੁਖੀ ਡਾ. ਅਮਨਪ੍ਰੀਤ ਰੰਧਾਵਾ ਨੇ ਦੱਸਿਆ ਕਿ ਵਿਭਾਗ ਨੇ ਆਡੀਓ-ਵਿਜ਼ੂਅਲ ਹੈਰੀਟੇਜ ਸਬੰਧੀ ਵਿਸ਼ਵ ਦਿਵਸ ਮਨਾਉਣ ਲਈ ਇਹ ਪ੍ਰੋਗਰਾਮ ਉਲੀਕਿਆ ਸੀ ਜਿਸ ਵਿੱਚ ਫੋਟੋਗ੍ਰਾਫੀ ਨੂੰ ਥੀਮ ਵਜੋਂ ਚੁਣਿਆ ਗਿਆ ਹੈ। ਸ੍ਰੀ ਗਾਰਗੀ ਨੇ ਦੱਸਿਆ ਕਿ ਕਿਵੇਂ ਫੋਟੋਗ੍ਰਾਫੀ ਸਿਰਫ਼ ਤਸਵੀਰਾਂ ਕੈਦ ਕਰਨ ਨਾਲ ਹੀ ਸਬੰਧਤ ਨਹੀਂ ਸਗੋਂ ਇਸ ਦਾ ਸਬੰਧ ਦ੍ਰਿਸ਼ ਸੁਨੇਹਿਆਂ ਨੂੰ ਡੀਕੋਡ ਕਰਨ ਅਤੇ ਉਨ੍ਹਾਂ ਰਾਹੀਂ ਮਨੁੱਖੀ ਪ੍ਰਗਟਾਵੇ ਨੂੰ ਸਮਝਣ ਨਾਲ ਵੀ ਜੁੜਿਆ ਹੈ। ਵਿਭਾਗ ਮੁਖੀ ਵੱਲੋਂ ਤੁਸ਼ਾਰ ਗਾਰਗੀ ਨੂੰ ਸਨਮਾਨਿਤ ਕੀਤਾ ਗਿਆ।
Advertisement
Advertisement
