DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ethanol Plant Protest: ਈਥਾਨੌਲ ਬਣਾਉਣ ਵਾਲੀ ਫੈਕਟਰੀ ਅੱਗੇ ਧਰਨਾ

ਕਾਰਵਾਈ ਨਾ ਹੋਣ ’ਤੇ ਫੈਕਟਰੀ ਦੇ ਗੇਟ ਬੰਦ ਕਰਨ ਦੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਫੈਕਟਰੀ ਅੱਗੇ ਧਰਨੇ ਦੌਰਾਨ ਬੈਠੇ ਲੋਕ।
Advertisement

ਸ਼ੇਰਪੁਰ-ਧੂਰੀ ਸੜਕ ’ਤੇ ਪਿੰਡ ਜਹਾਂਗੀਰ ਅਤੇ ਘਨੌਰੀ ਕਲਾਂ ਦਰਮਿਆਨ ਚੱਲ ਰਹੀ ਈਥਾਨੋਲ ਬਣਾਉਣ ਵਾਲੀ ਫੈਕਟਰੀ ਹਾਰਪ ਕੈਮੀਕਲਜ਼ ਵਿਰੁੱਧ ਅੱਜ ਇਲਾਕੇ ਦੇ ਲੋਕਾਂ ਨੇ ਧਰਨਾ ਦਿੱਤਾ। ਵਾਤਾਵਰਨ ਪ੍ਰੇਮੀ ਅਮਿਤੋਜ ਸਿੰਘ ਮਾਨ ਅਤੇ ਖੁਸ਼ਇੰਦਰ ਸਿੰਘ ਕਾਕਾ ਦੀ ਅਗਵਾਈ ਹੇਠ ਧਰਨੇ ਦੌਰਾਨ ਹਾਜ਼ਰ ਤਹਿਸੀਲਦਾਰ ਅਮਿਤ ਕੁਮਾਰ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਰੋਹਿਤ ਸਿੰਗਲਾ ਦੀ ਮੌਜੂਦਗੀ ਵਿੱਚ ਧਰਨਾਕਾਰੀਆਂ ਨੇ ਫੈਕਟਰੀ ਦੇ ਪ੍ਰਦੂਸ਼ਣ ਨਾਲ ਸਬੰਧਤ ਮਸਲਿਆਂ ਬਾਰੇ ਖੁੱਲ੍ਹ ਕੇ ਸਵਾਲ ਕੀਤੇ। ਵਾਤਾਵਰਨ ਪ੍ਰੇਮੀਆਂ ਨੇ ਇਲਾਕੇ ਦੀਆਂ ਪੰਚਾਇਤਾਂ ਨੂੰ ਫੈਕਟਰੀ ਨਾਲ ਸਬੰਧਤ ਮਸਲੇ ’ਤੇ ਮਤੇ ਪਾਉਣ ਦਾ ਸੱਦਾ ਦਿੱਤਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਅਤੇ ਸਬੰਧਤ ਵਿਭਾਗ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਦਿਨ ਮਿੱਥ ਕੇ ਫੈਕਟਰੀ ਦੇ ਗੇਟ ਨੂੰ ਬੰਦ ਕਰਨ ਦਾ ਸਖ਼ਤ ਕਦਮ ਚੁੱਕਿਆ ਜਾਵੇਗਾ। ਇਸੇ ਦੌਰਾਨ ਫੈਕਟਰੀ ਅੱਗੇ ਕਾਫ਼ੀ ਗਿਣਤੀ ਵਿੱਚ ਪੁਲੀਸ ਵੀ ਪੁੱਜੀ ਹੋਈ ਸੀ ਅਤੇ ਕਾਫ਼ੀ ਸਮਾਂ ਮੁੱਖ ਸੜਕ ਬੰਦ ਰਹਿਣ ਕਾਰਨ ਵਾਹਨਾਂ ਨੂੰ ਵਾਇਆ ਬਮਾਲ, ਘਨੌਰ ਆਪਣਾ ਰੂਟ ਬਦਲ ਕੇ ਜਾਣਾ ਪਿਆ।

ਕਮੇਟੀ ਦੀ ਹਾਜ਼ਰੀ ’ਚ ਮੁੜ ਹੋਵੇਗੀ ਜਾਂਚ: ਰੋਹਿਤ ਸਿੰਗਲਾ

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਰੋਹਿਤ ਸਿੰਗਲਾ ਨੇ ਕਿਹਾ ਕਿ ਧਰਨਾਕਾਰੀ 15 ਦਿਨਾਂ ਦੇ ਅੰਦਰ ਆਪਣੀ ਕਮੇਟੀ ਦੇ ਮੈਂਬਰਾਂ ਦਾ ਪੈਨਲ ਵਿਭਾਗ ਨੂੰ ਦੇਣਗੇ। ਕਮੇਟੀ ਦੀ ਹਾਜ਼ਰੀ ਵਿੱਚ ਮੁੜ ਨਮੂਨੇ ਲਏ ਜਾਣਗੇ। ਨਮੂਨਿਆਂ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਜੇ ਨਿਯਮਾਂ ਦੀ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫੈਕਟਰੀ ਦੇ ਜੀ ਐਮ ਜੈਨੇਂਦਰ ਸ਼ਰਮਾ ਪਹਿਲਾਂ ਹੀ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦੇ ਚੁੱਕੇ ਹਨ।

Advertisement
Advertisement
×