DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ethanol Plant Protest: ਈਥਾਨੌਲ ਫੈਕਟਰੀ ਅੱਗੇ ਵਰ੍ਹਦੇ ਮੀਂਹ ’ਚ ਧਰਨਾ ਜਾਰੀ

ਏ ਡੀ ਸੀ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ

  • fb
  • twitter
  • whatsapp
  • whatsapp
featured-img featured-img
ਫੈਕਟਰੀ ਅੱਗੇ ਧਰਨਾਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਏ ਡੀ ਸੀ ਸੁਖਚੈਨ ਸਿੰਘ ਪਾਪੜਾ।
Advertisement

ਪਿੰਡ ਘਨੌਰੀ ਕਲਾਂ ਅਤੇ ਜਹਾਂਗੀਰ ਦਰਮਿਆਨ ਸਥਿਤ ਈਥਾਨੌਲ ਬਣਾਏ ਜਾਣ ਵਾਲੀ ਹਾਰਪ ਕੈਮੀਕਲਜ਼ ਫੈਕਟਰੀ ਅੱਗੇ ਦਿਨ ਰਾਤ ਦੇ ਪੱਕੇ ਧਰਨੇ ’ਤੇ ਬੈਠੇ ਧਰਨਕਾਰੀਆਂ ਦਾ ਵਰ੍ਹਦੇ ਮੀਂਹ ਵਿੱਚ ਵੀ ਪ੍ਰਦਰਸ਼ਨ ਜਾਰੀ ਰਿਹਾ। ਇਸ ਦੌਰਾਨ ਏ ਡੀ ਸੀ ਸੰਗਰੂਰ ਸੁਖਚੈਨ ਸਿੰਘ ਪਾਪੜਾ ਅਤੇ ਡੀ ਐੱਸ ਪੀ ਗੁਰਪ੍ਰੀਤ ਸਿੰਘ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਐੱਸ ਐੱਚ ਓ ਸਦਰ ਕਰਨਵੀਰ ਸਿੰਘ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਅੰਕਿਤ ਕੁਮਾਰ ਅਤੇ ਪੰਚਾਇਤ ਵੱਲੋਂ ਮਨਪ੍ਰੀਤ ਸ਼ਰਮਾ ਜਹਾਂਗੀਰ ਵੀ ਹਾਜ਼ਰ ਸਨ। ਏ ਡੀ ਸੀ ਸੁਖਚੈਨ ਸਿੰਘ ਪਾਪੜਾ ਨੇ ਧਰਨਾਕਾਰੀਆਂ ਦੇ ਸ਼ੰਕੇ ਦੂਰ ਕਰਨ ਲਈ ਭਰੋਸਾ ਦਿਵਾਇਆ ਕਿ ਜੇ ਜਾਂਚ ਦੌਰਾਨ ਕਿਸੇ ਤਰ੍ਹਾਂ ਦਾ ਨਿਯਮਾਂ ਦੀ ਉਲੰਘਣਾ ਜਾਂ ਪ੍ਰਦੂਸ਼ਣ ਸਾਹਮਣੇ ਆਉਂਦਾ ਹੈ ਤਾਂ ਯਕੀਨਨ ਪ੍ਰਸ਼ਾਸਨ ਵੱਲੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸੰਘਰਸ਼ੀ ਆਗੂ ਜਸਪਾਲ ਸਿੰਘ ਜੱਸਾ ਘਨੌਰ ਅਤੇ ਬਾਬਾ ਬਿੱਕਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਅੱਜ ਉਨ੍ਹਾਂ ਨੂੰ ਫੈਕਟਰੀ ਅੱਗਿਓਂ ਧਰਨਾ ਚੁੱਕਣ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਕਮੇਟੀ ਨਾਲ ਰਾਏ-ਮਸ਼ਵਰਾ ਕੀਤੇ ਬਿਨਾਂ ਉਹ ਇਸ ਸਬੰਧੀ ਕੋਈ ਫੈਸਲਾ ਨਹੀਂ ਲੈ ਸਕਦੇ।

ਫੈਕਟਰੀ ਮੈਨੇਜਮੈਂਟ ਨੇ ਧਰਨਾਕਾਰੀਆਂ ਦੇ ਦਾਅਵਿਆਂ ਨੂੰ ਨਿਰਮੂਲ ਦੱਸਿਆ

ਹਾਰਪ ਕੈਮੀਕਲਜ਼ ਦੇ ਜਨਰਲ ਮੈਨੇਜਰ ਜੈਨੇਂਦਰ ਕੁਮਾਰ ਸ਼ਰਮਾ ਸਣੇ ਮੈਨੇਜਮੈਂਟ ਦੀ ਪੂਰੀ ਟੀਮ ਨੇ ਕਿਹਾ ਕਿ ਜਾਂਚ ਵਿੱਚ ਨਮੂਨੇ ਠੀਕ ਆਏ ਹਨ। ਉਨ੍ਹਾਂ ਲੋਕਾਂ ਵੱਲੋਂ ਪ੍ਰਗਟਾਏ ਜਾ ਰਹੇ ਪ੍ਰਦੂਸ਼ਣ ਸਬੰਧੀ ਸ਼ੰਕਿਆਂ ਨੂੰ ਨਿਰਮੂਲ ਕਰਾਰ ਦਿੰਦਿਆਂ ਧਰਨਾਕਾਰੀਆਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ ਹੈ। ਫੈਕਟਰੀ ਮੈਨੇਜਮੈਂਟ ਵੱਲੋਂ ਸੋਸ਼ਲ ਮੀਡੀਆਂ ’ਤੇ ਵੀਡੀਓ ਪਾ ਕੇ ਅਤੇ ਲੋਕਾਂ ਤੱਕ ਪੈਂਫਲਿਟ ਪਹੁੰਚਾ ਕੇ ਆਪਣਾ ਪੱਖ ਵੀ ਰੱਖਿਆ ਜਾ ਰਿਹਾ ਹੈ।

Advertisement
Advertisement
×