DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿੱਟੀ ਅਤੇ ਫੰਡਾਂ ’ਚ ਘਪਲੇ ਤਹਿਤ ਪਿੰਡ ਲੰਗ ਦੀ ਸਮੁੱਚੀ ਪੰਚਾਇਤ ਮੁਅੱਤਲ

ਗ਼ੈਰ-ਕਾਨੂੰਨੀ ਤੌਰ ’ਤੇ ਮਿੱਟੀ ਪੁੱਟਣ ਅਤੇ ਫੰਡਾਂ ’ਚ ਘਪਲੇ ਦੇ ਦੋਸ਼ ਲੱਗੇ

  • fb
  • twitter
  • whatsapp
  • whatsapp
Advertisement
ਪਿੰਡ ਦੇ ਛੱਪੜਾਂ ਤੋਂ ਗ਼ੈਰ-ਕਾਨੂੰਨੀ ਤੌਰ ’ਤੇ ਮਿੱਟੀ ਪੁੱਟਣ ਅਤੇ ਵੇਚਣ ਸਮੇਤ ਵਿਕਾਸ ਫੰਡਾਂ ਦੀ ਦੁਰਵਰਤੋਂ ਅਤੇ ਹੋਰ ਬੇਨਿਯਮੀਆਂ ਦੇ ਦੋਸ਼ਾਂ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗ ਵੱਲੋਂ ਪਟਿਆਲਾ ਨੇੜਲੇ ਪਿੰਡ ਲੰਗ ਦੀ ਮਹਿਲਾ ਸਰਪੰਚ ਸਮੇਤ ਸਮੁੱਚੀ ਪੰਚਾਇਤ ਨੂੰ ਹੀ ਮੁਅੱਤਲ ਕਰਨ ਦੀ ਘਟਨਾ ਵਾਪਰੀ ਹੈ। ਇਸ ਖੇਤਰ ’ਚ ਇਸ ਕਦਰ ਕਿਸੇ ਪਿੰਡ ਦੀ ਸਮੁੱਚੀ ਪੰਚਾਇਤ ਨੂੰ ਹੀ ਮੁਅੱਤਲ ਕਰਨ ਦੀ ਨੇੜ ਭਵਿੱਖ ਵਾਪਰੀ ਇਹ ਅਜਿਹੀ ਪਹਿਲੀ ਘਟਨਾ ਹੈ।

ਮੁਅੱਤਲੀ ਦੇ ਇਹ ਆਦੇਸ਼ ਪਟਿਆਲਾ ਦੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਮਹਿੰਦਰਜੀਤ ਸਿੰਘ ਨੇ ਜਾਰੀ ਕੀਤੇ ਹਨ, ਜਿਨ੍ਹਾਂ ਨੇ ਖ਼ੁਦ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਪਿੰਡ ਵਾਸੀਆਂ ਨੇ ਪੰਚਾਇਤ ’ਤੇ ਪਿੰਡ ਦੇ ਛੱਪੜਾਂ ਤੋਂ ਬਿਨਾਂ ਮਨਜ਼ੂਰੀ ਤੋਂ 2500 ਦੇ ਕਰੀਬ ਟਰਾਲੀਆਂ ਮਿੱਟੀ ਪੁੱਟਣ ਤੇ ਵੇਚਣ, ਪੰਚਾਇਤੀ ਫੰਡ ਵਿੱਚੋਂ ਚੋਣਵੇਂ ਵਿਅਕਤੀਆਂ ਨੂੰ ਸਿੰਜਾਈ ਲਈ 18 ਇੰਚੀ 50 ਪਾਈਪਾਂ ਵੰਡਣ, ਸਫ਼ਾਈ ਦੇ ਨਾਮ ’ਤੇ ਇੱਕ ਲੱਖ ਰੁਪਏ ਦੀ ਦੁਰਵਰਤੋਂ ਆਦਿ ਤਰ੍ਹਾਂ ਗਬਨ ਦੇ ਦੋਸ਼ ਲਾਏ ਗਏ ਸਨ।

Advertisement

ਇਸ ਤਰ੍ਹਾਂ ਮੁੱਢਲੀ ਜਾਂਚ ਉਪਰੰਤ ਪਿੰਡ ਦੀ ਮਹਿਲਾ ਸਰਪੰਚ ਜਸਵਿੰਦਰ ਕੌਰ ਸਮੇਤ ਪੰਚਾਂ ਨੂੰ ਵੀ ਮੁਅੱਤਲ ਕਰਦਿਆਂ ਡੀ ਡੀ ਪੀ ਓ ਨੇ ਪੰਚਾਇਤ ਦੇ ਸਾਰੇ ਖਾਤੇ ਫਰੀਜ਼ ਕਰਦਿਆਂ ਹੋਰ ਲੈਣ-ਦੇਣ ’ਤੇ ਰੋਕ ਲਾ ਦਿੱਤੀ ਗਈ ਹੈ। ਦੂਜੇ ਪਾਸੇ, ਸਰਪੰਚ ਜਸਵਿੰਦਰ ਕੌਰ ਅਤੇ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਇਸ ਕਾਰਵਾਈ ਨੂੰ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ।

Advertisement

Advertisement
×