DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Engineers Day: ਇੰਜਨੀਅਰ ਦਿਵਸ ਮੌਕੇ ਪੈਟਰੋਲ ਭੱਤਾ ਬਹਾਲ ਕਰਨ ਦੀ ਮੰਗ

ਇੰਜਨੀਅਰਾਂ ਵੱਲੋਂ ਸੰਘਰਸ਼ ਵਿੱਚ ਸ਼ਮੂਲੀਅਤ ਦਾ ਐਲਾਨ

  • fb
  • twitter
  • whatsapp
  • whatsapp
featured-img featured-img
ਇੰਜਨੀਅਰ ਦਿਵਸ ਮੌਕੇ ਵਿਚਾਰ ਪੇਸ਼ ਕਰਦੇ ਹੋਏ ਯੂਨੀਅਨ ਆਗੂ।
Advertisement

ਕੌਂਸਲ ਆਫ ਡਿਪਲੋਮਾ ਇੰਜਨੀਅਰ ਪੰਜਾਬ ਦੇ ਸੱਦੇ ’ਤੇ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਵਿਭਾਗਾਂ ਦੇ ਇੰਜਨੀਅਰ ਸਾਥੀਆਂ ਵੱਲੋਂ ਇੰਜਨੀਅਰ ਦਿਵਸ ਇੱਥੇ ਮਨਾਇਆ ਗਿਆ। ਇਸ ਮੌਕੇ ਇੰਜਨੀਅਰਿੰਗ ਦੇ ਪਿਤਾਮਾ ਮੋਕਸਾਗੁੰਡਮ ਵਿਸਵਸਰਈਆ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ ਗਿਆ| ਸਮਾਗਮ ਦੀ ਪ੍ਰਧਾਨਗੀ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਪ੍ਰਧਾਨ ਪਵਨਦੀਪ ਸੇਖੋਂ ,ਜਲ ਸਰੋਤ ਪ੍ਰਬੰਧਨ ਦੇ ਨੀਰਜ ਸਿੰਘ ਅਤੇ ਹਨੀਸ਼ ਕੁਮਾਰ ਸੀਵਰੇਜ ਬੋਰਡ ਨੇ ਕੀਤੀ|

ਕੌਂਸਲ ਦੇ ਜ਼ੋਨ ਪ੍ਰਧਾਨ ਪਵਨਦੀਪ ਸੇਖੋਂ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਇੰਜਨੀਅਰਿੰਗ ਕੇਡਰ ਨੂੰ ਬਹੁਤ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਜਿਸ ਲਈ ਸਮੂਹ ਸਾਥੀਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੋਹਿਆ ਪੈਟਰੋਲ ਭੱਤਾ ਬਹਾਲ ਕੀਤਾ ਜਾਵੇ ਅਤੇ ਪ੍ਰਮੋਸ਼ਨ ਕੋਟਾ ਪੰਜਾਹ ਤੋਂ ਪਝੰਤਰ ਫ਼ੀਸਦ ਕਰਨ ਦੀ ਫੌਰੀ ਲੋੜ ਹੈ| ਸਾਥੀਆਂ ਨੇ ਐਲਾਨ ਕੀਤਾ ਕਿ ਸਾਂਝੀ ਕੁਆਰਡੀਨੇਸ਼ਨ ਕਮੇਟੀ ਪੰਜਾਬ ਵੱਲੋਂ ਜੋ ਸੰਘਰਸ਼ ਚੱਲ ਰਿਹਾ ਹੈ ਉਸ ਵਿੱਚ ਪਹਿਲਾਂ ਵਾਂਗ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ|

Advertisement

ਲਹਿਰਾਗਾਗਾ (ਪੱਤਰ ਪ੍ਰੇਰਕ): ਨੇੜਲੇ ਕੇ ਸੀ ਟੀ ਕਾਲਜ ਫ਼ਤਹਿਗੜ੍ਹ ਵਿੱਚ ਕੌਮੀ ਇੰਜਨੀਅਰ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਚੈਅਰਮੈਨ ਸ੍ਰੀ ਮੌਂਟੀ ਗਰਗ ਅਤੇ ਕਾਲਜ ਪ੍ਰਿੰਸੀਪਲ ਮਨੋਜ ਗੋਇਲ, ਕਾਲਜ ਕੋਆਰਡੀਨੇਟਰ ਮੋਨਿਕਾ ਗੋਇਲ, ਅਸਿਸਟੈਂਟ ਪ੍ਰੋਫੈਸਰ ਕਿਰਪਾਲ ਸਿੰਘ, ਅਸਿਸਟੈਂਟ ਪ੍ਰੋਫੈਸਰ ਅਮਰ ਸਿੰਘ ਡਸਕਾ ਨੇ ਵਿਦਿਆਰਥੀਆਂ ਨੂੰ ਇੰਜਨੀਅਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।

Advertisement

Advertisement
×