DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਨਫਰੰਸ ਦੌਰਾਨ ਪੰਥ ਦੋਖੀਆਂ ਨੂੰ ਲਾਂਭੇ ਕਰਨ ’ਤੇ ਜ਼ੋਰ

ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਹਲਕਾ ਸਨੌਰ ਦੇ ਕਸਬਾ ਬਹਾਦਰਗੜ੍ਹ ਵਿੱਚ ਕਾਨਫਰੰਸ ਕੀਤੀ ਗਈ। ਇਸ ਦੌਰਾਨ ‘ਆਪ’ ਸਰਕਾਰ ’ਤੇ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ’ਚ ਮਾਰਨ ਦੇ ਦੋਸ਼ ਲਾਉਂਦਿਆਂ ਇਸ ਨੂੰ ਚੱਲਦਾ ਕਰਨ ਸਣੇ ਅਕਾਲੀ ਦਲ ਬਾਦਲ ਦੇ ਆਗੂਆਂ ਕੋਲੋਂ...

  • fb
  • twitter
  • whatsapp
  • whatsapp
Advertisement

ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਹਲਕਾ ਸਨੌਰ ਦੇ ਕਸਬਾ ਬਹਾਦਰਗੜ੍ਹ ਵਿੱਚ ਕਾਨਫਰੰਸ ਕੀਤੀ ਗਈ। ਇਸ ਦੌਰਾਨ ‘ਆਪ’ ਸਰਕਾਰ ’ਤੇ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ’ਚ ਮਾਰਨ ਦੇ ਦੋਸ਼ ਲਾਉਂਦਿਆਂ ਇਸ ਨੂੰ ਚੱਲਦਾ ਕਰਨ ਸਣੇ ਅਕਾਲੀ ਦਲ ਬਾਦਲ ਦੇ ਆਗੂਆਂ ਕੋਲੋਂ ਪੰਥ ਅਤੇ ਧਾਰਮਿਕ ਸੰਸਥਾਵਾਂ ਨੂੰ ਮੁਕਤ ਕਰਵਾਉਣ ਲਈ ਲਾਮਬੰਦ ਹੋਣ ਦਾ ਹੋਕਾ ਦਿਤਾ ਗਿਆ। ਇਸ ਮੌਕੇ ਕੇਂਦਰ ਤੇ ਪੰਜਾਬ ਸਰਕਾਰ ’ਤੇ ਸਿੱਖ ਵਿਰੋਧੀ ਵਰਤਾਰਾ ਅਪਣਾਉਣ ਦੇ ਦੋਸ਼ ਲਾਏ ਗਏ। ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਡਰੌਲੀ ਦੀ ਅਗਵਾਈ ਹੇਠ ਹੋਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਮ ਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਸਿੱਖਾਂ ’ਤੇ ਵਧ ਰਹੇ ਅੱਤਿਆਚਾਰ ਰੋਕਣ ਤੇ ਇਨਸਾਫ਼ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ। ਬਾਦਲਕਿਆਂ ਨੂੰ ਕੋਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਾਜ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਅਜੇ ਤੱਕ ਵੀ ਨਿਪਟਾਰਾ ਨਹੀਂ ਹੋਇਆ। ਇਸ ਮੌਕੇ ਬਰਜਿੰਦਰ ਪਰਵਾਨਾ ਨੇ ਘਨੌਰ ਦੇ ‘ਆਪ’ ਵਿਧਾਇਕ ਦੇ ਸਾਥੀਆਂ ’ਤੇ ਮਾਈਨਿੰਗ ਤੋਂ ਰੋਕਣ ਉੱਤੇ ਲੋਕਾਂ ’ਤੇ ਤਸ਼ੱਦਦ ਢਾਹੁਣ ਦੇ ਦੋਸ਼ ਲਾਏ ਜੋ ਮਾਈਨਿੰਗ ਵਿੱਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦਾ ਬਦਲਾ ਸਿੱਖਾਂ ਨੂੰ ਖੁਦ ਹੀ ਲੈਣਾ ਪਵੇਗਾ। ਉਨ੍ਹਾਂ ਘਨੌਰ ਤੇ ਸਨੌਰ ਹਲਕੇ ’ਚ ਰਾਜਪੂਤ ਭਾਈਚਾਰੇ ਦੇ ਬਹੁਗਿਣਤੀ ਵੋਟਾਂ ਵਾਲੇ 42 ਪਿੰਡਾਂ ਵੱਲੋਂ ਪਾਰਟੀ ਨੂੰ ਸਮਰਥਨ ਮਿਲਣ ਦਾਅਵਾ ਵੀ ਕੀਤਾ। ਚਾਚਾ ਸੁਖਚੈਨ ਸਿੰਘ ਨੇ ਨੌਜਵਾਨਾਂ ਅਤੇ ਕਿਸਾਨੀ ਬਚਾਉਣ ਲਈ ਇੱਕਜੁਟ ਹੋਣ ’ਤੇ ਜ਼ੋਰ ਦਿੱਤਾ।

Advertisement
Advertisement
×