DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਾਇਦਾਦਾਂ ਵੇਚਣ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਦੀ ਭੁੱਖ ਹੜਤਾਲ ਜਾਰੀ

ਬਿਜਲੀ ਸੋਧ ਬਿੱਲ ਤੇ ਹੋਰ ਨੀਤੀਆਂ ਖਿਲਾਫ਼ ਡੀ ਸੀ ਦਫਤਰਾਂ ਮੂਹਰੇ ਧਰਨਿਆਂ ਦਾ ਐਲਾਨ

  • fb
  • twitter
  • whatsapp
  • whatsapp
Advertisement
ਪੰਜਾਬ ਸਰਕਾਰ ਵੱਲੋਂ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਖ਼ਿਲਾਫ਼ ਅਤੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਅਦਾਰੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਲੜੀਵਾਰ ਭੁੱਖ ਹੜਤਾਲ ਦੇ ਰੂਪ ’ਚ ਵਿੱਢਿਆ ਸੰਘਰਸ਼ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਬਿਜਲੀ ਮੁਲਾਜ਼ਮਾਂ ਦੀਆਂ ਅੱਧੀ ਦਰਜਨ ਜਥੇਬੰਦੀਆਂ ਵੱਲੋਂ ‘ਸਾਂਝੇ ਥੜ੍ਹੇ’ ਦੀ ਅਗਵਾਈ ਹੇਠਾਂ ਲੜੇ ਜਾ ਰਹੇ ਇਸ ਸੰਘਰਸ਼ ਦੇ ਅੱਜ ਪੰਜਵੇਂ ਦਿਨ ਵੀ ਪਾਵਰਕੌਮ ਦੇ ਮੁੱਖ ਦਫਤਰ ਸਾਹਮਣੇ ਪੰਦਰਾਂ ਹੋਰ ਮੁਲਾਜ਼ਮ 24 ਘੰਟਿਆਂ ਲਈ ਭੁੱਖ ਹੜਤਾਲ ’ਤੇ ਬੈਠੇ। ਇਸ ਦੌਰਾਨ ਹੀ ਬਿਜਲੀ ਸੋਧ ਬਿੱਲ-2025 ਦੇ ਲੋਕ ਵਿਰੋਧੀ ਖਰੜੇ ਅਤੇ ਚਾਰ ਲੇਬਰ ਕੋਡਜ਼ ਖਿਲਾਫ਼ ਤਿੱਖੇ ਸੰਘਰਸ਼ ਵਜੋਂ 16 ਜਨਵਰੀ ਨੂੰ ਪੰਜਾਬ ਭਰ ਦੇ ਡੀ.ਸੀ ਦਫਤਰਾਂ ਮੂਹਰੇ ਧਰਨੇ ਦੇਣ ਦਾ ਐਲਾਨ ਵੀ ਕੀਤਾ ਗਿਆ। ਇਸ ਲਈ ਜਮਹੂਰੀਅਤ ਪਸੰਦ ਲੋਕਾਂ ਨੂੰ ਵੀ ਵਹੀਰਾਂ ਘੱਤ ਕੇ ਇਨ੍ਹਾਂ ਧਰਨਿਆਂ ’ਚ ਹਿੱੱਸਾ ਲੈਣ ਦਾ ਹੋਕਾ ਵੀ ਦਿੱਤਾ ਗਿਆ। ਫੇਰ 21 ਜਨਵਰੀ ਨੂੰ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਸੂਬਾਈ ਧਰਨੇ ਦੀਆਂ ਤਿਆਰੀਆਂ ਪ੍ਰਤੀ ਵੀ ਲਾਮਬੰਦ ਕੀਤਾ ਗਿਆ। ਬੁਲਾਰਿਆਂ ਨੇ ਜਾਇਦਾਦਾਂ ਵੇਚਣ ਸਬੰਧੀ ਸਰਕਾਰੀ ਮਨਸੂਬੇ ਖੁੰਢੇ ਕਰ ਦੇਣ ਦੀ ਚਿਤਾਵਨੀ ਦਿਤੀ। ਅੱਜ ਪੰਜਵੇਂ ਦਿਨ ਦੀ ਭੁੱਖ ਹੜਤਾਲ ’ਚ ਹਿੱਸਾ ਲੈਣ ਵਾਲੇ 15 ਆਗੂਆਂ ’ਚ ਜਸਵੀਰ ਆਂਡਲੂ, ਸੁਖਵਿੰਦਰ ਭਗਤ, ਹਰਬੰਸ ਦੀਦਾਰਗੜ੍ਹ, ਧਰਮਿੰਦਰ ਕੁੱਲੇ, ਬਰਜਿੰਦਰ ਸ਼ਰਮਾ, ਕੌਰ ਸਿੰਘ ਸੋਹੀ, ਬਲਵਿੰਦਰ ਸਿੰਘ, ਅੰਮ੍ਰਿਤਪਾਲ ਸਮਰਾਲਾ, ਕਰਤਾਰ ਸਿੰਘ, ਮਦਨ ਗੋਪਾਲ, ਤਰਸੇਮ ਸਿੰਘ, ਗੁਰਸੇਵਕ ਸਿੰਘ,ਲਖਵਿੰਦਰ ਸਿੰਘ, ਅਵਤਾਰ ਬਰਾੜ ਤੇ ਰਣਜੀਤ ਸਿੰਘ ਸ਼ਾਮਲ ਹਨ।

ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਅਦਾਰੇ ਨੂੰ ਵਿੱਤੀ ਤੌਰ ’ਤੇ ਕਮਜ਼ੋਰ ਕਰਕੇ ਖਤਮ ਕਰਨਾ ਲੋਚਦੀ ਹੈ, ਤਾਂ ਜੋ ਇਸ ਨੂੰ ਨਿੱਜੀ ਕੰਪਨੀਆਂ ਦੇ ਹੱਥਾਂ ’ਚ ਦਿੱਤਾ ਜਾ ਸਕੇ। ਉਨ੍ਹਾਂ ਮੰਗਾਂ ਸਬੰਧੀ ਹੋਏ ਸਮਝੌਤੇ ਲਾਗੂ ਕਰਨ ’ਤੇ ਵੀ ਜ਼ੋਰ ਦਿੱਤਾ।

Advertisement

Advertisement

Advertisement
×