ਪੰਚਾਇਤ ਸਮਿਤੀ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਭਲਕੇ
ਪੰਚਾਇਤ ਸਮਿਤੀ ਮਾਲੇਰਕੋਟਲਾ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਲਈ 5 ਮਾਰਚ ਨੂੰ ਮੀਟਿੰਗ ਲਈ ਵਿਭਾਗ ਵੱਲੋਂ ਬਾਕਾਇਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਪ੍ਰਜਾਇਡਿੰਗ ਅਫਸਰ-ਕਮ-ਐੱਸ ਡੀ ਐਮ ਵੱਲੋਂ ਜਾਰੀ ਨੋਟਿਸ ਮੁਤਾਬਿਕ ਪੰਚਾਇਤ ਸਮਿਤੀ ਦੇ ਚੁਣੇ ਸਾਰੇ 15 ਮੈਂਬਰਾਂ...
Advertisement
ਪੰਚਾਇਤ ਸਮਿਤੀ ਮਾਲੇਰਕੋਟਲਾ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਲਈ 5 ਮਾਰਚ ਨੂੰ ਮੀਟਿੰਗ ਲਈ ਵਿਭਾਗ ਵੱਲੋਂ ਬਾਕਾਇਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਪ੍ਰਜਾਇਡਿੰਗ ਅਫਸਰ-ਕਮ-ਐੱਸ ਡੀ ਐਮ ਵੱਲੋਂ ਜਾਰੀ ਨੋਟਿਸ ਮੁਤਾਬਿਕ ਪੰਚਾਇਤ ਸਮਿਤੀ ਦੇ ਚੁਣੇ ਸਾਰੇ 15 ਮੈਂਬਰਾਂ ਨੂੰ 5 ਮਾਰਚ ਨੂੰ ਦੁਪਹਿਰ 12 ਵਜੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਹੈੱਡਕੁਆਰਟਰ ਮਾਲੇਰਕੋਟਲਾ ਵਿੱਚ ਚੋਣ ਮੀਟਿੰਗ ਵਿਚ ਸ਼ਾਮਲ ਹੋਣ ਲਈ ਸੂਚਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਿਸੇ ਵੀ ਪਾਰਟੀ ਕੋਲ ਲੋੜੀਂਦਾ ਅੰਕੜਾ ਮੌਜੂਦ ਨਹੀਂ ਹੈ। ਪੰਚਾਇਤ ਸਮਿਤੀ ਦੀ ਚੇਅਰਮੈਨੀ ਐੱਸ ਸੀ ਵਰਗ ਲਈ ਤੇ ਵਾਈਸ ਚੇਅਰਪਰਸਨ ਦੀ ਸੀਟ ਔਰਤ ਲਈ ਰਾਖਵੀਂ ਕੀਤੀ ਗਈ ਹੈ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਕੋਲ ਸਭ ਤੋਂ ਵੱਧ ਛੇ ਮੈਂਬਰ ਹਨ। ਆਮ ਆਦਮੀ ਪਾਰਟੀ ਕੋਲ ਪੰਜ ਮੈਂਬਰਾਂ ਦਾ ਅੰਕੜਾ ਹੈ। ਕਾਂਗਰਸ ਪਾਰਟੀ ਕੋਲ ਚਾਰ ਮੈਂਬਰ ਮੌਜੂਦ ਹਨ।
Advertisement
Advertisement
×

