DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Eid-ul-Zuha: ਮੁਸਲਮਾਨ ਭਾਈਚਾਰੇ ਨੇ ਮਨੁੱਖਤਾ ਦੇ ਭਲੇ ਦੀ ਦੁਆ ਕੀਤੀ

ਵੱਖ-ਵੱਖ ਮਸਜਿਦਾਂ ਅਤੇ ੲੀਦਗਾਹਾਂ ਵਿੱਚ ਨਮਾਜ਼ ਅਦਾ ਕੀਤੀ; ਵਿਧਾੲਿਕ ਨੇ ਮੁਬਾਰਕਾਂ ਦਿੱਤੀਆ

  • fb
  • twitter
  • whatsapp
  • whatsapp
featured-img featured-img
ਮਲੇਰਕੋਟਲਾ ਸਥਿਤ ਵੱਡੀ ਈਦਗਾਹ ਵਿੱਚ ਈਦ-ਉਲ ਜ਼ੁਹਾ (ਬਕਰੀਦ) ਦੀ ਨਮਾਜ਼ ਅਦਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ।
Advertisement

ਈਦ-ਉਲ-ਜ਼ੁਹਾ (ਬਕਰੀਦ) ਮੌਕੇ ਅੱਜ ਇੱਥੇ ਇਲਾਕੇ ਭਰ ਦੀਆਂ ਈਦਗਾਹਾਂ ਅਤੇ ਮਸਜਿਦਾਂ ਵਿੱਚ ਮੁਸਲਿਮ ਭਰਾਵਾਂ ਨੇ ਈਦ ਦੀ ਨਮਾਜ਼ ਅਦਾ ਕੀਤੀ। ਜ਼ਿਲ੍ਹਾ ਮਾਲੇਰਕੋਟਲਾ ਵਿੱਚ ਈਦ ਦਾ ਮੁੱਖ ਸਮਾਗਮ ਮਾਲੇਰਕੋਟਲਾ ਦੀ ਵੱਡੀ ਈਦਗਾਹ ’ਚ ਪਹਿਲੀ ਵਾਰ ਸਵੇਰੇ 6.30 ਵਜੇ ਕੀਤਾ ਗਿਆ ਜਿੱਥੇ ਮੁਫਤੀ ਏ ਪੰਜਾਬ ਮੌਲਾਨਾ ਇਰਤਕਾਉਲ ਹਸਨ ਕਾਂਧਲਵੀ ਨੇ ਲਗਪਗ 10 ਹਜ਼ਾਰ ਤੋਂ ਵੱਧ ਮੁਸਲਮਾਨਾਂ ਨੂੰ ਈਦ ਦੀ ਨਮਾਜ਼ ਅਦਾ ਕਰਵਾਈ। ਇਸ ਮੌਕੇ ਉਨ੍ਹਾਂ ਵਿਸ਼ਵ ਵਿੱਚ ਆਪਸੀ ਭਾਈਚਾਰੇ, ਅਮਨ, ਸਾਂਤੀ ਅਤੇ ਮਨੁੱਖਤਾ ਦੇ ਭਲੇ ਲਈ ਦੁਆ ਕੀਤੀ। ਵੱਡੀ ਈਦਗਾਹ ਤੋਂ ਇਲਾਵਾ ਮਾਲੇਰਕੋਟਲਾ ਦੇ ਲੁਧਿਆਣਾ ਬਾਈਪਾਸ ਸਥਿਤ ਈਦਗਾਹ ਸਲਫ਼ੀਆ, ਛੋਟੀ ਈਦਗਾਹ, ਈਦਗਾਹ ਕਿਲਾ ਰਹਿਮਤਗੜ੍ਹ, ਤਬਲੀਗੀ ਮਰਕਜ਼ ਸਥਿਤ ਮਦਨੀ ਮਸਜਿਦ, ਮਸਜਿਦ ਕੱਚਾ ਦਰਵਾਜਾ ਜਮਾਲਪੁਰਾ, ਮਸਜਿਦ ਮੁਹੱਲਾ ਚੋਰਮਾਰਾਂ, ਬੱਸ ਅੱਡੇ ਨੇੜਲੀ ਮੁਹੰਮਦੀ ਮਸਜਿਦ ਅਤੇ ਮਸਜਿਦ ਬੰਗਲੇਵਾਲੀ ਵਿਚ ਵੀ ਈਦ ਦੀ ਨਮਾਜ਼ ਅਦਾ ਕੀਤੀ ਗਈ। ਬਕਰੀਦ ਮੌਕੇ ਅੱਜ ਮੁਸਲਮਾਨਾਂ ਨੇ ਆਪਣੀ ਆਰਥਿਕ ਹਾਲਤ ਅਨੁਸਾਰ ਬੱਕਰਿਆਂ ਅਤੇ ਭੇਡੂਆਂ ਦੀ ਕੁਰਬਾਨੀ ਦਿੱਤੀ ਅਤੇ ਕੁਰਬਾਨੀ ਦਾ ਗੋਸਤ ਗਰੀਬਾਂ, ਦੋਸਤਾਂ ਮਿੱਤਰਾਂ ਅਤੇ ਆਂਢ-ਗੁਆਂਢ ਵਿੱਚ ਵੰਡਿਆ ਗਿਆ। ਕੁਰਬਾਨੀ ਦਾ ਇਹ ਸਿਲਸਿਲਾ ਤਿੰਨ ਦਿਨ ਤੱਕ ਜਾਰੀ ਰਹੇਗਾ। ਕੁਰਬਾਨੀ ਦੇ ਤਿਉਹਾਰ ਵਜੋਂ ਮਨਾਈ ਜਾਂਦੀ ਈਦ-ਉਲ-ਜੁਹਾ (ਬਕਰੀਦ) ਲਈ ਮੁਸਲਿਮ ਭਾਈਚਾਰੇ ਵੱਲੋਂ ਕਈ ਕਈ ਹਫਤੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਅੱਜ ਦੇ ਦਿਨ ਆਪਣੇ ਬੱਚਿਆਂ ਵਾਂਗ ਲਾਡਾਂ ਨਾਲ ਸਾਲਾਂ ਬੱਧੀ ਪਾਲ ਕੇ ਜਵਾਨ ਕੀਤੇ ਬੱਕਰਿਆਂ, ਭੇਡੂਆਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ।

ਕੁਰਬਾਨੀ ਕੀਤੇ ਪਸ਼ੂਆਂ ਦੀਆਂ ਖੱਲਾਂ ਮਦਰੱਸਿਆਂ ਸਣੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਕਰ ਦਿੱਤੀਆਂ ਜਾਂਦੀਆਂ ਹਨ। ਖੱਲਾਂ ਦਾਨ ਕਰਨ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਬਾਕਾਇਦਾ ਅਪੀਲਾਂ ਜਾਰੀ ਕੀਤੀਆਂ ਜਾਂਦੀਆਂ ਹਨ। ਈਦ ਦੀ ਨਮਾਜ਼ ਤੋਂ ਬਾਅਦ ਵੱਡੀ ਈਦਗਾਹ ਦੀ ਫਸੀਲ ਤੋਂ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੰਦਿਆਂ ਮੁਲਕ ਵਿੱਚ ਅਮਨ ਸ਼ਾਂਤੀ, ਤਰੱਕੀ ਅਤੇ ਭਾਈਚਾਰਕ ਏਕਤਾ ਦੀ ਮਜਬੂਤੀ ਲਈ ਦੁਆ ਕੀਤੀ।

Advertisement

Advertisement
Advertisement
×