ਕਿਸਾਨਾਂ ਵੱਲੋਂ ਜੀ-20 ਵਿਰੁੱਧ ਪੁਤਲਾ ਫੂਕ ਪ੍ਰਦਰਸ਼ਨ : The Tribune India

ਕਿਸਾਨਾਂ ਵੱਲੋਂ ਜੀ-20 ਵਿਰੁੱਧ ਪੁਤਲਾ ਫੂਕ ਪ੍ਰਦਰਸ਼ਨ

ਕਿਸਾਨਾਂ ਵੱਲੋਂ ਜੀ-20 ਵਿਰੁੱਧ ਪੁਤਲਾ ਫੂਕ ਪ੍ਰਦਰਸ਼ਨ

ਪੁਤਲਾ ਫੂਕ ਕੇ ਰੋਸ ਜ਼ਾਹਿਰ ਕਰਦੇ ਹੋਏ ਕਿਸਾਨ। -ਫੋਟੋ: ਸੁਭਾਸ਼

ਪੱਤਰ ਪ੍ਰੇਰਕ

ਸਮਾਣਾ, 18 ਮਾਰਚ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਆਗੂਆਂ ਨੇ ਅੰਮ੍ਰਿਤਸਰ ਵਿੱਚ ਹੋ ਰਹੇ ਜੀ-20 ਸੰਮੇਲਨ ਵਿਰੁੱਧ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਪੁਤਲਾ ਸਾੜ ਕੇ ਸਾਮਰਾਜ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਭਾਰਤ ਦੇ ਕੁਦਰਤੀ ਸੋਮਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਲਈ ਇਹ ਸੰਮੇਲਨ ਕਰ ਕੇ ਆਰਥਿਕ ਲਾਭ ਦੇਣ ਜਾ ਰਹੀ ਹੈ ਤਾਂ ਕਿ ਉਹ ਕੰਪਨੀਆਂ ਇਨ੍ਹਾਂ ਸੰਮੇਲਨਾਂ ਰਾਹੀਂ ਭਾਰਤ ਵਿੱਚ ਆਪਣੇ ਪੈਰ ਰੱਖ ਸਕਣ, ਜਿਸ ਦੀ ਮਿਸਾਲ ਉਨ੍ਹਾਂ ਪਿਛਲੇ ਸਮੇਂ ਦੌਰਾਨ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨ ਦੱਸਿਆ। ਇਸ ਮੌਕੇ ਯਾਦਵਿੰਦਰ ਸਿੰਘ ਕੂਕਾ, ਸੁਖਵਿੰਦਰ ਸਿੰਘ ਸੋਧੇਵਾਲ, ਸੁਖਵਿੰਦਰ ਸਿੰਘ ਢੈਂਠਲ, ਪੁਸ਼ਪਿੰਦਰ ਸਿੰਘ ਰਤਨਹੇੜੀ, ਗੁਰਸਿਮਰਨ ਸਿੰਘ ਧਨੇਠਾ, ਸੁਖਜਿੰਦਰ ਸਿੰਘ ਕੁਲਾਰਾ ਤੋਂ ਇਲਾਵਾ ਦਰਜਨ ਕਿਸਾਨ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All