ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ

ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ

ਸਿੱਖਿਆ ਸਕੱਤਰ ਦਾ ਪੁਤਲਾ ਫੂਕਦੇ ਹੋਏ ਡੀਟੀਐੱਫ ਦੇ ਕਾਰਕੁਨ।

ਸੁਭਾਸ਼ ਚੰਦਰ/ ਅਸ਼ਵਨੀ ਕੁਮਾਰ

ਸਮਾਣਾ, 15 ਜਨਵਰੀ

ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਨੂੰ ਸਿੱਖਿਆ ਦੇਣ ਦੇ ਬੁਨਿਆਦੀ ਕਾਰਜ ਤੋਂ ਹਟਾ ਕੇ ਵੱਖ-ਵੱਖ ਤਰ੍ਹਾਂ ਦੇ ਨਿਰਾਧਾਰ ਅੰਕੜੇ ਇਕੱਠੇ ਕਰਨ ਵਾਲੇ ਕਰਿੰਦੇ ਬਣਾਉਣ, ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਰਚਨਾਤਮਕਤਾ ਨੂੰ ਬੁਰੀ ਤਰ੍ਹਾਂ ਰੋਲਣ, ਆਨਲਾਈਨ ਸਿੱਖਿਆ ਨੂੰ ਸਕੂਲੀ ਸਿੱਖਿਆ ਦਾ ਬਦਲ ਬਣਾਉਣ ਸਣੇ ਅਧਿਆਪਕਾਂ ਨਾਲ ਜੁੜੇ ਮਸਲਿਆਂ ’ਤੇ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਖ਼ਿਲਾਫ਼ ਡੀ.ਟੀ.ਐੱਫ. ਪੰਜਾਬ ਦੇ ਸੱਦੇ ’ਤੇ ਸਮਾਣਾ ਬਲਾਕ ਦੇ ਅਧਿਆਪਕਾਂ ਨੇ ਸਕੱਤਰ ਦਾ ਪੁਤਲਾ ਫੂਕਿਆ। ਇਸ ਮੌਕੇ ‘ਸਕੱਤਰ ਭਜਾਓ, ਸਿੱਖਿਆ ਬਚਾਓ’ ਦੇ ਨਾਅਰੇ ਲਗਾਏ ਗਏ। ਇਸ ਰੋਸ ਪ੍ਰਦਰਸ਼ਨ ਤੋਂ ਪਹਿਲਾ ਸਤੀ ਮੰਦਰ ਵਿਚ ਜੁੜੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂਆਂ ਰਾਜਿੰਦਰ ਸਮਾਣਾ, ਸਤਪਾਲ ਸਮਾਨਵੀ, ਹਰਵਿੰਦਰ ਬੇਲੂਮਾਜਰਾ, ਰਾਜ ਕੁਮਾਰ  ਅਤੇ ਦਵਿੰਦਰ ਪਾਤੜਾਂ ਨੇ ਕਿਹਾ ਕਿ ਸਿੱਖਿਆ ਸਕੱਤਰ ਲੌਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਸੋ ਫੀਸਦੀ ਆਨਲਾਈਨ ਸਿੱਖਿਆ ਦੇਣ, ਆਨਲਾਈਨ ਇਮਤਿਹਾਨਾਂ ਵਿਚ ਸੋ ਫ਼ੀਸਦੀ ਹਾਜ਼ਰੀਆਂ ਹੋਣ ਸਬੰਧੀ ਅਧਿਆਪਕਾਂ ਨੂੰ ਜਬਰੀ ਝੂਠੇ ਅੰਕੜੇ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਹੈ।  ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਅਤਿੰਦਰ ਘੱਗਾ ਅਤੇ ਸੂਬਾਈ ਬੁਲਾਰੇ ਹਰਦੀਪ ਟੋਡਰਪੁਰ ਨੇ ਦੱਸਿਆ ਕਿ ਸਕੱਤਰ ਵੱਲੋਂ ਥੋਕ ਵਿਚ ਸ਼ਲਾਘਾ ਪੱਤਰ ਵੰਡ ਕੇ ਅਧਿਆਪਕਾਂ ਦੇ ਹਕੀਕੀ ਮਸਲੇ ਜਿਨ੍ਹਾਂ ’ਚ ਪਟਿਆਲਾ ਜ਼ਿਲ੍ਹੇ ਤੋਂ ਦੋ ਐੱਸ.ਐੱਸ.ਏ. ਅਧਿਆਪਕਾਂ ਦੇ ਰੈਗੂਲਰ ਦੇ ਹੁਕਮ ਰੋਕੇ ਜਾਣ ਸਣੇ ਸਾਰੀਆਂ ਵਿਕਟਮਾਇਜੇਸ਼ਨ ਨੂੰ ਰੱਦ ਨਾ ਕਰਨ, ਓ.ਡੀ.ਐੱਲ  ਅਧਿਆਪਕਾਂ ਦੀ ਰੈਗੂਲਰਆਇਜੇਸ਼ਨ ਰੋਲਣ, ਸਾਲ 2020 ਦੀਆਂ ਬਦਲੀਆਂ ਰੋਕਣ ਵਰਗੇ ਚਿਰਾਂ ਤੋਂ ਲਟਕਾਏ ਹਕੀਕੀ ਮਸਲਿਆਂ ’ਤੇ ਪਰਦਾ ਪਾਇਆ ਜਾ ਰਿਹਾ ਹੈ। ਅੱਜ ਦੇ ਰੋਸ ਪ੍ਰਦਰਸ਼ਨ ਵਿਚ ਗੁਰਜੀਤ ਘੱਗਾ ਦੀ ਅਗਵਾਈ ਵਿਚ ਕੁੱਕ ਵਰਕਰਾਂ ਨੇ ਵੀ ਸ਼ਮੂੂਲੀਅਤ ਕੀਤੀ। ਇਸ ਮੌਕੇ ਮਨਦੀਪ ਕੌਰ, ਬਲਜਿੰਦਰ, ਬਿੰਦਰਾ ਰਾਣੀ, ਨੀਲਮ ਕੋਸ਼ਿਕ, ਰਜਨੀ ਕੌਰ, ਪਰਮਿੰਦਰ ਕਕਰਾਲਾ,ਗੁਰਵੀਰ ਟੋਡਰਪੁਰ, ਹਰਬੰਸ ਸਿੰਘ, ਭੀਮ ਸਿੰਘ, ਲਖਵੀਰ ਚੰਦ, ਬਿਕਰ ਧਨੇਠਾ, ਰੋਹਿਤ ਚੋਪੜਾ, ਗੁਵਿੰਦਰ ਸੋਨੀ, ਹਰਵਿੰਦਰ, ਚੰਦਰ ਪ੍ਰਕਾਸ਼, ਜਸਪਾਲ ਚੋਧਰੀ, ਦੀਪਕ ਗਾਂਧੀ, ਚਹਿਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All