ਪਟਿਆਲਾ, ਸੰਗਰੂਰ, ਨਾਭਾ ਅਤੇ ਅਮਰਗੜ੍ਹ ਵਿੱਚ ਪ੍ਰਮੁੱਖ ਜਾਇਦਾਦਾਂ ਲਈ ਈ-ਨਿਲਾਮੀ ਸ਼ੁਰੂ : The Tribune India

ਪਟਿਆਲਾ, ਸੰਗਰੂਰ, ਨਾਭਾ ਅਤੇ ਅਮਰਗੜ੍ਹ ਵਿੱਚ ਪ੍ਰਮੁੱਖ ਜਾਇਦਾਦਾਂ ਲਈ ਈ-ਨਿਲਾਮੀ ਸ਼ੁਰੂ

ਪਟਿਆਲਾ, ਸੰਗਰੂਰ, ਨਾਭਾ ਅਤੇ ਅਮਰਗੜ੍ਹ ਵਿੱਚ ਪ੍ਰਮੁੱਖ ਜਾਇਦਾਦਾਂ ਲਈ ਈ-ਨਿਲਾਮੀ ਸ਼ੁਰੂ

ਖੇਤਰੀ ਪ੍ਰਤੀਨਿਧ

ਪਟਿਆਲਾ, 8 ਦਸੰਬਰ

ਪਟਿਆਲਾ ਡਿਵੈੱਲਪਮੈਂਟ ਅਥਾਰਟੀ (ਪੀ.ਡੀ.ਏ.) ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਖੇਤਰਾਂ ਵਿੱਚ ਸਥਿਤ ਰਿਹਾਇਸ਼ੀ ਅਤੇ ਕਮਰਸ਼ੀਅਲ ਜਾਇਦਾਦਾਂ ਦੀ ਈ-ਨਿਲਾਮੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਈ-ਨਿਲਾਮੀ 16 ਦਸੰਬਰ ਨੂੰ ਦੁਪਹਿਰ 1 ਵਜੇ ਸਮਾਪਤ ਹੋਵੇਗੀ। ਈ-ਨਿਲਾਮੀ ਬਾਰੇ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕੁੱਲ 220 ਜਾਇਦਾਦਾਂ ਬੋਲੀ ਲਈ ਉਪਲਬਧ ਹੋਣਗੀਆਂ। ਨਿਲਾਮੀ ਲਈ ਰੱਖੀਆਂ ਗਈਆਂ ਸਾਈਟਾਂ ਪਟਿਆਲਾ, ਸੰਗਰੂਰ, ਨਾਭਾ ਅਤੇ ਅਮਰਗੜ੍ਹ ਵਿੱਚ ਸਥਿਤ ਹਨ ਅਤੇ ਇਹ ਸਾਈਟਾਂ ਰਹਿਣ ਜਾਂ ਕਾਰੋਬਾਰ ਸ਼ੁਰੂ ਕਰਨ ਲਈ ਬਿਹਤਰੀਨ ਹਨ। ਬੋਲੀ ਲਈ ਉਪਲੱਬਧ ਰਿਹਾਇਸ਼ੀ ਜਾਇਦਾਦਾਂ ਵਿੱਚ 90 ਪਲਾਟ ਸ਼ਾਮਲ ਹਨ, ਜਿਨ੍ਹਾਂ ਵਿੱਚ ਸਭ ਤੋਂ ਘੱਟ ਕੀਮਤ ਵਾਲੀ ਜਾਇਦਾਦ ਦੀ ਰਾਖਵੀਂ ਕੀਮਤ 15.03 ਲੱਖ ਰੁਪਏ ਹੈ। ਇਸ ਦੇ ਨਾਲ ਹੀ, ਬੋਲੀ ਲਈ ਉਪਲਬਧ ਵਪਾਰਕ ਜਾਇਦਾਦਾਂ ਵਿੱਚ 43 ਬੂਥ, 40 ਦੁਕਾਨਾਂ, 21 ਐਸ.ਸੀ.ਓ., 24 ਦੋ ਮੰਜਲੀ ਦੁਕਾਨਾਂ ਅਤੇ 2 ਐਸ.ਸੀ.ਐਫ. ਸ਼ਾਮਲ ਹਨ। ਬੁਲਾਰੇ ਨੇ ਦੱਸਿਆ ਕਿ ਵਪਾਰਕ ਜਾਇਦਾਦਾਂ ਲਈ ਸ਼ੁਰੂਆਤੀ ਕੀਮਤ 17.79 ਲੱਖ ਰੁਪਏ ਹੋਵੇਗੀ। ਇੱਛੁਕ ਬੋਲੀਕਾਰਾਂ ਨੂੰ ਨਿਯਮਾਂ ਤੇ ਸ਼ਰਤਾਂ ਬਾਰੇ ਵਿਸਤ੍ਰਿਤ ਜਾਣਕਾਰੀ ਦੇ ਨਾਲ ਨਾਲ ਬੋਲੀ ਲਗਾਉਣ ਲਈ ਈ-ਨਿਲਾਮੀ ਪੋਰਟਲ www.puda.e-auctions.in ‘ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All