
ਨਿੱਜੀ ਪੱਤਰ ਪ੍ਰੇਰਕ
ਘਨੌਰ, 26 ਮਈ
ਟਰੱਕ ਅਤੇ ਕੈਂਟਰ ਦੀ ਟੱਕਰ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਤਿਲਕ ਰਾਮ ਪੁੱਤਰ ਸ਼ਕਤੀ ਸਿੰਘ ਵਾਸੀ ਸੈਕਟਰ 20 ਪੰਚਕੂਲਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਆਪਣੇ ਟਰੱਕ ’ਤੇ ਵਾਸ਼ਿੰਗ ਮਸ਼ੀਨਾਂ ਅਤੇ ਫਰਿਜ ਲੋਡ ਕਰ ਕੇ ਸੰਗਰੂਰ ਭੇਜੇ ਸਨ। ਟਰੱਕ ਨੂੰ ਡਰਾਈਵਰ ਫੂਲ ਬਦਨ ਵਾਸੀ ਮਹਿਰਾਜਗੰਜ ਯੁਪੀ ਚਲਾ ਰਿਹਾ ਸੀ, ਜਦੋਂ ਉਸ ਦਾ ਟਰੱਕ ਪਿੰਡ ਰਾਮ ਨਗਰ ਨੇੜੇ ਪੁੱਜਿਆ ਤਾਂ ਕਿਸੇ ਨਾਮਾਲੂਮ ਡਰਾਈਵਰ ਨੇ ਆਪਣਾ ਕੈਂਟਰ ਮੁੱਦਈ ਦੇ ਟਰੱਕ ਵਿਚ ਮਾਰਿਆ ਅਤੇ ਪਿੱਛੋਂ ਆ ਰਹੀ ਇਕ ਹੋਰ ਗੱਡੀ ਵਿੱਚ ਮਾਰਿਆ। ਇਸ ਹਾਦਸੇ ਵਿੱਚ ਫੂਲ ਬਦਨ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਜੀ ਗੱਡੀ ਦੇ ਡਰਾਈਵਰ ਜਗਜੀਤ ਸਿੰਘ ਦੇ ਦੋਵੇਂ ਪੈਰ ਫਰੈਕਚਰ ਹੋ ਗਏ ਹਨ। ਪੁਲੀਸ ਨੇ ਤਿਲਕ ਰਾਮ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 279,304 ਏ, 337, 338, 427 ਤਹਿਤ ਕੇਸ ਦਰਜ ਕਰ ਲਿਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ