ਡਾ. ਜਗਰੂਪ ਕੌਰ ਡੀਨ ਨਿਯੁਕਤ

ਡਾ. ਜਗਰੂਪ ਕੌਰ ਡੀਨ ਨਿਯੁਕਤ

ਡਾ. ਜਗਰੂਪ ਕੌਰ

ਰਵੇਲ ਸਿੰਘ ਭਿੰਡਰ

ਪਟਿਆਲਾ, 2 ਅਗਸਤ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ’ਚ ਅੱਜ ਲਏ ਗਏ ਅਹਿਮ ਫੈਸਲੇ ’ਚ ਰਾਜਨੀਤੀ ਵਿਗਿਆਨ ਵਿਭਾਗ ਦੀ ਮੁਖੀ ਡਾ. ਜਗਰੂਪ ਕੌਰ ਨੂੰ ਆਪਣੇ ਕੰਮ ਦੇ ਨਾਲ-ਨਾਲ ਅਗਲੇ ਆਦੇਸ਼ਾਂ ਤੱਕ ਡੀਨ ਕਾਲਜ ਵਿਕਾਸ ਕੌਂਸਲ ਨਿਯੁਕਤ ਕੀਤਾ ਗਿਆ ਹੈ। ਰਜਿਸਟਰਾਰ ਦਫ਼ਤਰ ਵੱਲੋਂ ਅੱਜ ਦੇਰ ਸ਼ਾਮ ਇਹ ਹੁਕਮ ਜਾਰੀ ਕੀਤੇ ਗਏ ਹਨ।

ਉਧਰ, ਯੂਨੀਵਰਸਿਟੀ ਦੇ ਨਵੇਂ ਰਜਿਸਟਰਾਰ ਵੱਲੋਂ ਲਏ ਇੱਕ ਹੋਰ ਅਹਿਮ ਫੈਸਲੇ ’ਚ ਅਮਲਾ ਸਾਖਾ ਵੱਲੋਂ ਪਿਛਲੇ ਦਿਨੀਂ ਬਦਲੀਆਂ ਸਬੰਧੀ ਦਫ਼ਤਰੀ ਆਦੇਸ਼ਾਂ ’ਤੇ ਤੁਰੰਤ ਰੋਕ ਲਗਾ ਦਿੱਤੀ ਗਈ ਹੈ। ਅਜਿਹੇ ਫੈਸਲੇ ਦੀ ਲੋਅ ’ਚ ਹੀ ਸੁਰੱਖਿਆ ਅਤੇ ਟਰਾਂਸਪੋਰਟ ਦਾ ਪ੍ਰਬੰਧ ਕੈਪਟਨ ਗੁਰਤੇਜ ਸਿੰਘ ਸੁਰੱਖਿਆ-ਕਮ-ਟਰਾਂਸਪੋਰਟ ਅਫਸਰ ਦੇਖ ਰਹੇ ਸਨ। ਉਹ ਪਹਿਲਾਂ ਦੀ ਤਰ੍ਹਾਂ ਇਸ ਕੰਮ ਨੂੰ ਦੇਖਣਗੇ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੈਪਟਨ ਗੁਰਤੇਜ ਸਿੰਘ ਤੋਂ ਸੁਰੱਖਿਆ ਤੇ ਟਰਾਂਸਪੋਰਟ ਦੇ ਦੋਵੇਂ ਪ੍ਰਬੰਧ ਵਾਪਸ ਲੈ ਕੇ ਹੋਰਨਾਂ ਹਵਾਲੇ ਕਰ ਦਿੱਤੇ ਗਏ ਸਨ। ਅੱਜ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ ਦੇ ਆਦੇਸ਼ਾਂ ’ਤੇ ਕੈਪਟਨ ਗੁਰਤੇਜ ਸਿੰਘ ਨੂੰ ਮੁੜ ਪਹਿਲੇ ਪ੍ਰਬੰਧਾਂ ’ਤੇ ਬਹਾਲ ਕਰ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All