ਪੰਜਾਬ ਦੇ ਡਾਕਟਰ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ

ਪੰਜਾਬ ਦੇ ਡਾਕਟਰ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ

ਸਰਬਜੀਤ ਸਿੰਘ ਭੰਗੂ

ਪਟਿਆਲਾ, 3 ਦਸੰਬਰ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਡਾਕਟਰ ਵੀ ਕਿਸਾਨਾਂ ਦੀ ਹਮਾਇਤ ਵਿੱਚ ਆ ਗਏ ਹਨ। ਪਟਿਆਲਾ ਦੇ ਐਲੋਪੈਥਿਕ ਡਾਕਟਰਾਂ ਵਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਡਾਕਟਰਜ਼ ਫਾਰ ਫਾਰਮਰਜ਼ (ਡੀਐੱਫਐੱਫ) ਗਰੁੱਪ ਬਣਾਇਆ ਹੈ। ਇਸ ਗਰੁੱਪ ਦੇ ਆਰਜ਼ੀ ਕਨਵੀਨਰ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਡਾ. ਡੀਐੱਸ ਭੁੱਲਰ ਨੇ ਕਿਹਾ ਹੈ ਕਿ ਡਾਕਟਰਾਂ ਵਿੱਚ ਵੀ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਰੋਸ ਹੈ। ਡਾਕਟਰਜ਼ ਫਾਰ ਫਾਰਮਰਜ਼ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਸੰਘਰਸ਼ ਵਿੱਚ ਭਾਗ ਲੈ ਰਹੇ ਕਿਸੇ ਵੀ ਕਿਸਾਨ ਨੂੰ ਜੇ ਕਿਸੇ ਕਾਰਨ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ, ਤਾਂ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਸਾਰੇ ਇਲਾਜ ਦਾ ਖਰਚਾ ਇਸ ਗਰੁੱਪ ਵਲੋਂ ਚੁੱਕਿਆ ਜਾਵੇਗਾ। ਰਾਜ ਭਰ ਦੇ ਡਾਕਟਰਾਂ ਨੂੰ ਅਪੀਲ ਕਰਦਿਆਂ ਡਾਕਟਰ ਭੁੱਲਰ ਨੇ ਕਿਹਾ ਕਿ ਦੇਸ਼ ਦੀ ਕਿਰਸਾਨੀ ਬਹੁਤ ਹੀ ਔਖੇ ਦੌਰ ਵਿੱਚ ਹੈ ਅਤੇ ਇਸ ਸਮੇਂ ਮੈਡੀਕਲ ਸਹਾਇਤਾ, ਦਵਾਈਆਂ ਅਤੇ ਕਿਸਾਨ ਧਰਨੇ ਵਾਲੀਆਂ ਥਾਵਾਂ 'ਤੇ ਮੈਡੀਕਲ ਕੈਂਪ ਲਾਉਣ ਦੇ ਨਾਲ ਨਾਲ ਵੱਧ ਤੋਂ ਵੱਧ ਮਾਲੀ ਸਹਾਇਤਾ ਲਈ ਵੀ ਤਿਆਰ ਰਹਿਣ ਦੀ ਲੋੜ ਹੈ। ਡੀਐੱਫਐੱਫ ਵਲੋਂ 5 ਦਸੰਬਰ ਨੂੰ ਕਿਸਾਨਾਂ ਦੇ ਹੱਕ ਵਿੱਚ ਬਲੈਕ ਮਾਸਕ ਦਿਵਸ ਮਨਾਇਆ ਜਾਵੇਗਾ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All