ਖੁਦ ਅਪਾਹਜ ਹੋਇਆ ਵੈਟਰਨਰੀ ਹਸਪਤਾਲ ਮਸ਼ੀਂਗਣ

ਖੁਦ ਅਪਾਹਜ ਹੋਇਆ ਵੈਟਰਨਰੀ ਹਸਪਤਾਲ ਮਸ਼ੀਂਗਣ

ਇੱਕ ਸਾਲ ਤੋਂ ਬੰਦ ਪਏ ਪਸ਼ੂ ਹਸਪਤਾਲ ਵਿੱਚ ਘੁੰਮ ਰਹੇ ਆਵਾਰਾ ਪਸ਼ੂ।

ਸੁਰਿੰਦਰ ਸਿੰਘ ਚੌਹਾਨ

ਦੇਵੀਗੜ੍ਹ, 24 ਜਨਵਰੀ

ਪਸ਼ੂ ਹਸਪਤਾਲ ਮਸ਼ੀਂਗਣ ਦੇ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਸ਼ੀਂਗਣ ਏਰੀਏ ਦੇ 23 ਪਿੰਡਾਂ ਦੇ ਪਸ਼ੂਆਂ ਨੂੰ ਸਹੂਲਤ ਦੇਣ ਵਾਲਾ ਇਕਲੌਤਾ ਵੈਟਨਰੀ ਹਸਪਤਾਲ ਜੋ ਡਾਕਟਰ ਨਾ ਹੋਣ ਕਾਰਨ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਇੱਕ ਸਾਲ ਪਹਿਲਾਂ ਇਸ ਪਸ਼ੂ ਹਸਪਤਾਲ ’ਚ ਡਾਕਟਰ ਮੌਜੂਦ ਸੀ ਪਰ ਡਾਕਟਰ ਦੀ ਬਦਲੀ ਹੋ ਜਾਣ ਕਾਰਨ ਜਨਵਰੀ 2020 ਤੋਂ ਬੰਦ ਪਏ ਹਸਪਤਾਲ ਦੇ ਕਮਰਿਆਂ ਨੂੰ ਲੱਗੇ ਜ਼ਿੰਦਰੇ ਵੀ ਜੰਗ ਦੀ ਭੇਟ ਚੜ੍ਹਦੇ ਜਾ ਰਹੇ ਹਨ। ਪਸ਼ੂ ਹਸਪਤਾਲ ’ਚ ਸਟਾਫ਼ ਨਾ ਹੋਣ ਕਾਰਨ ਅਵਾਰਾ ਜਾਨਵਰ ਘੁੰਮ ਰਹੇ ਹਨ। ਹਸਪਤਾਲ ’ਚ ਮੌਜੂਦਾ ਸਾਮਾਨ ਤੇ ਇਮਾਰਤ ਵੀ ਖੰਡਰ ਬਣਨ ਵਾਲੀ ਹੈ। ਇਨ੍ਹਾਂ 23 ਪਿੰਡਾਂ ਵਿੱਚੋਂ 8 ਪਿੰਡਾਂ ਨਾਲ ਸਬੰਧਤ ਪਸ਼ੂ ਕੇਂਦਰ ਮੁਖਮੇਲਪੁਰ ਪਹਿਲਾਂ ਹੀ ਸਟਾਫ ਨਾ ਹੋਣ ਕਾਰਨ ਬੰਦ ਹੋ ਚੁੱਕਿਆ ਹੈ। ਲੋਕਾਂ ਨੂੰ ਆਪਣੇ ਪਸ਼ੂਆਂ ਦੀ ਮੈਡੀਕਲ ਦੇਖ-ਰੇਖ ਲਈ ਪ੍ਰਾਈਵੇਟ ਵਿਅਕਤੀਆਂ ਤੋਂ ਇਲਾਜ ਕਰਵਾਉਣਾ ਪੈਂਦਾ ਹੈ ਜਿਨ੍ਹਾਂ ਕੋਲ ਕੋਈ ਉਚ ਪੱਧਰੀ ਡਿਗਰੀ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਪਿੰਡਾਂ ’ਚ ਪਸ਼ੂ ਧਨ ਦੀ ਸਿਹਤ ਲਈ ਬਣਾਏ ਪਸ਼ੂ ਹਸਪਤਾਲ ਡਾਕਟਰ ਤੇ ਲੋੜੀਂਦੇ ਸਟਾਫ ਨਾ ਹੋਣ ਕਾਰਨ ਲੋਕਾਂ ਲਈ ਮੁਸੀਬਤ ਬਣਦੇ ਜਾ ਰਹੇ ਹਨ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਪਸ਼ੂ ਹਸਪਤਾਲ ’ਚ ਡਾਕਟਰ ਤੇ ਲੋੜੀਂਦਾ ਸਟਾਫ ਭੇਜਿਆ ਜਾਵੇ ਤਾਂ ਜੋ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਇਲਾਜ ਲਈ ਭਟਕਣਾ ਨਾ ਪਵੇ। ਵੈਟਨਰੀ ਹਸਪਤਾਲ ਮਸ਼ੀਂਗਣ ਦਾ ਵਾਧੂ ਚਾਰਜ ਮਾੜੂ ਟਿਵਾਣਾ ’ਚ ਤੈਨਾਤ ਡਾਕਟਰ ਮਲਹੋਤਰਾ ਨੂੰ ਦਿੱਤਾ ਗਿਆ ਹੈ ਜੋ ਸਿਰਫ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਹੈ। ਇੱਕ ਵੈਟਰਨਰੀ ਡਾਕਟਰ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਪਟਿਆਲਾ ਤਹਿਸੀਲ ’ਚ 32 ਵੈਟਨਰੀ ਹਸਪਤਾਲ ਹਨ ਜਿਨ੍ਹਾਂ ’ਚੋਂ 16 ਹਸਪਤਾਲ ਡਾਕਟਰ ਨਾ ਹੋਣ ਕਾਰਨ ਬੰਦ ਹਨ ਤੇ 27 ਪਸ਼ੂ ਡਿਸਪੈਂਸਰੀਆਂ ਹਨ ਜਿਨ੍ਹਾਂ ’ਚ 7 ਹੀ ਚੱਲ ਰਹੀਆਂ ਹਨ। ਇਸ ਸਬੰਧੀ ਡਿਪਟੀ ਡਾਇਰੈਕਟਰ ਰਜਿੰਦਰ ਗੋਇਲ ਨੇ ਕਿਹਾ ਕਿ ਡਾਕਟਰਾਂ ਦੀ ਭਰਤੀ ਨਾ ਹੋਣ ਕਾਰਨ ਡਾਕਟਰਾਂ ਦੀ ਕਮੀ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All