DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੰਬੋਜ ਭਲਾਈ ਬੋਰਡ ਦੇ ਡਾਇਰੈਕਟਰ ਥਿੰਦ ਦਾ ਸਨਮਾਨ

‘ਆਪ’ ਸਰਕਾਰ ਸਾਰੇ ਵਰਗਾਂ ਦੀ ਭਲਾਈ ਲਈ ਯਤਨਸ਼ੀਲ:ਵਿਧਾਇਕ ਬਾਜ਼ੀਗਰ

  • fb
  • twitter
  • whatsapp
  • whatsapp
featured-img featured-img
ਕੁਲਦੀਪ ਸਿੰਘ ਥਿੰਦ ਦਾ ਸਨਮਾਨ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਤੇ ਹੋਰ।
Advertisement

ਹਲਕਾ ਸ਼ੁਤਰਾਣਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਥਿੰਦ ਨੂੰ ਕੰਬੋਜ ਭਲਾਈ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤੇ ਜਾਣ ’ਤੇ ਕੰਬੋਜ ਭਾਈਚਾਰੇ ਵਿੱਚ ਖ਼ੁਸ਼ੀ ਹੈ। ਇਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ‘ਆਪ’ ਆਗੂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੰਬੋਜ ਭਾਈਚਾਰੇ ਦੀ ਬੇਹਤਰੀ ਲਈ ਕੰਬੋਜ ਭਲਾਈ ਬੋਰਡ ਬਣਾ ਕੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗਠਿਤ ਕੀਤੇ ਗਏ ਬੋਰਡ ਵਿੱਚ ਹਲਕਾ ਸ਼ੁਤਰਾਣਾ ਤੋਂ ਕੰਬੋਜ ਆਗੂ ਕੁਲਦੀਪ ਸਿੰਘ ਥਿੰਦ ਨੂੰ ਕੰਬੋਜ ਭਲਾਈ ਬੋਰਡ ਦਾ ਮੈਂਬਰ ਨਾਮਜ਼ਦ ਕਰਕੇ ਉਨ੍ਹਾਂ ਦੇ ਹਲਕੇ ਮਾਣ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਥਿੰਦ ਆਮ ਆਦਮੀ ਪਾਰਟੀ ਦਾ ਜੁਝਾਰੂ ਯੋਧਾ ਤੇ ਮਿਹਨਤੀ ਵਰਕਰ ਹੈ। ਇਸੇ ਦੌਰਾਨ ਸ੍ਰੀ ਥਿੰਦ ਨੇ ਨਿਯੁਕਤੀ ਲਈ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।

Advertisement
Advertisement
×