ਵੀਸੀ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਗਿਆਰ੍ਹਵੇਂ ਦਿਨ ਵੀ ਧਰਨਾ

ਵੀਸੀ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਗਿਆਰ੍ਹਵੇਂ ਦਿਨ ਵੀ ਧਰਨਾ

ਵਾਈਸ ਚਾਂਸਲਰ ਦਫ਼ਤਰ ਅੱਗੇ ਐਕਸ਼ਨ ਕਮੇਟੀ ਦੇ ਨੁਮਾਇੰਦੇ ਰੋਸ ਧਰਨਾ ਦਿੰਦੇ ਹੋਏ।

ਨਿੱਜੀ ਪੱਤਰ ਪ੍ਰੇਰਕ

ਪਟਿਆਲਾ, 3 ਅਗਸਤ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਅੱਜ ਜੁਆਇੰਟ ਐਕਸ਼ਨ ਕਮੇਟੀ ਵਲੋਂ ਮੁਲਾਜ਼ਮ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਗਿਆਰਵੇਂ ਦਿਨ ਵੀ ਰੋਸ ਧਰਨਾ ਦਿੱਤਾ। ਇਸ ਧਰਨੇ ’ਚ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਗਰਾਂਟ ਦੇਣ ਤੇ ਸਕੱਤਰ ਉਚੇਰੀ ਸਿੱਖਿਆ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੀ ਖੁਦਮੁਖਤਿਆਰੀ ’ਚ ਕਥਿਤ ਗ਼ਲਤ ਦਖਲਅੰਦਾਜ਼ੀ ਬਾਰੇ, ਤਨਖਾਹਾਂ ਤੇ ਪੈਨਸ਼ਨਾਂ ਮਿਲਣ ’ਚ ਦੇਰੀ ਸਬੰਧੀ ਮੁਲਾਜ਼ਮਾਂ ਤੇ ਅਧਿਆਪਕਾਂ ਵੱਲੋਂ ਮੰਗ ਉਠਾਈ ਗਈ।

ਜੁਆਇੰਟ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਨੂੰ ਤੁਰੰਤ 500 ਕਰੋੜ ਰੁਪਏ ਦੀ ਗਰਾਂਟ ਵਚਨਬੱਧ ਤਰੀਕੇ ਨਾਲ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਤਾਂ ਕਿ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਤਨਖਾਹਾਂ ਤੇ ਪੈਨਸ਼ਨਾਂ ਸਮੇਂ ਸਿਰ ਮਿਲ ਸਕਣ। ਪੰਜਾਬ ਸਰਕਾਰ ਵੱਲੋਂ ਜੋ ਗਰਾਂਟ 1991-92 ’ਚ ਵਿਦਿਆਰਥੀਆਂ ਫੀਸਾਂ ਤੇ ਫੰਡਾਂ ਦਾ 8 ਗੁਣਾ ਸੀ ਉਹ ਗਰਾਂਟ ਹੁਣ ਫੀਸਾਂ ਤੇ ਫੰਡਾਂ ਦੀ ਅੱਧੀ ਵੀ ਨਹੀਂ ਹੈ ਜੇ ਹੁਣ 2020-21 ’ਚ ਪੰਜਾਬ ਸਰਕਾਰ ਵੱਲੋਂ ਵਿਦਿਆਰਥੀ ਫੀਸਾਂ ਤੇ ਫੰਡਾਂ ਦਾ 4 ਗੁਣਾਂ ਗਰਾਂਟ ਵੀ ਦਿੱਤੀ ਜਾਵੇ ਤਾਂ ਹੀ ਯੂਨੀਵਰਸਿਟੀ ਵਿੱਤੀ ਸੰਕਟ ਤੋਂ ਬਾਹਰ ਨਿਕਲ ਸਕਦੀ ਹੈ। ਇਹ ਵੀ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਫਜੂਲ ਗੱਲਾਂ ਕਰਨ ਦੀ ਬਜਾਇ ਯੂਨੀਵਰਸਿਟੀ ਨੂੰ ਤੁਰੰਤ ਫੀਸਾਂ ਤੇ ਫੰਡਾਂ ਦੇ 4 ਗੁਣਾ ਗਰਾਂਟ ਤੁਰੰਤ ਮੁਹੱਈਆ ਕਰਵਾਏ। ਪਿਛਲੇ ਕਾਫ਼ੀ ਸਮੇਂ ਤੋਂ ਸਕੱਤਰ, ਉਚੇਰੀ ਸਿੱਖਿਆ ਵੱਲੋਂ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਵਿਚ ਵਾਰ ਵਾਰ ਕਥਿਤ ਗਲਤ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜੋ ਬੰਦ ਹੋਣੀ ਚਾਹੀਦੀ ਹੈ। ਜੁਆਇੰਟ ਐਕਸ਼ਨ ਕਮੇਟੀ ਵੱਲੋਂ ਇਹ ਸੰਘਰਸ਼ ਨੂੰ ਆਉਣ ਵਾਲੇ ਸਮੇਂ ਦੌਰਾਨ ਵੱਖ-ਵੱਖ ਰੂਪਾਂ ’ਚ ਜਾਰੀ ਰੱਖਣ ਦਾ ਨਿਰਣਾ ਕੀਤਾ ਗਿਆ ਤੇ ਜੁਆਇੰਟ ਐਕਸ਼ਨ ਕਮੇਟੀ ਨੇ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਇਸ ਸੰਘਰਸ਼ ’ਚ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ ਗਿਆ। 

ਡਾ. ਅੰਮ੍ਰਿਤਪਾਲ ਕੌਰ ਡੀਨ ‘ਅਕਾਦਮਿਕ’ ਨਿਯੁਕਤ

ਪੰਜਾਬੀ ਯੂਨੀਵਰਸਿਟੀ ਵੱਲੋਂ ਅੱਜ ਫੈਸਲੇ ’ਚ ਡੀਨ ਅਕਾਦਮਿਕ ਮਾਮਲੇ ਵਜੋਂ  ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਡਾ.ਅੰਮ੍ਰਿਤਪਾਲ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ। ਵਾਈਸ ਚਾਂਸਲਰ ਵੱਲੋਂ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ’ਚ ਦਿੱਤੇ ਆਦੇਸ਼ਾਂ ਅਨੁਸਾਰ ਡਾ. ਅੰਮ੍ਰਿਤਪਾਲ ਕੌਰ ਦੇ ਛੁੱਟੀ ’ਤੇ ਵਿਦੇਸ਼ ਗਏ ਹੋਣ ਕਾਰਨ ਉਨ੍ਹਾਂ ਦੇ ਵਿਦੇਸ਼ ਤੋਂ ਮੁੜਨ ਤੱਕ ਡੀਨ ਰਿਸਚਰ ਡਾ. ਜੀਐੱਸ.ਬਤਰਾ, ਅਕਾਦਮਿਕ ਮਾਮਲੇ ਦੀ ਜ਼ਿੰਮੇਵਾਰੀ ਨਿਭਾਉਣਗੇ।  ਡਾ. ਬਤਰਾ ਨਾਮਜ਼ਦ ਹਨ ਜਿਹੜੇ ਪਹਿਲਾਂ ਵੀ ਲੰਮਾ ਸਮਾਂ ਡੀਨ ਅਕਾਦਮਿਕ ਵਜੋਂ ਤਾਇਨਾਤ ਸਨ ਪਰ ਪਿਛਲੇ ਕਾਫੀ ਸਮੇਂ ਡੀਨ ਅਕਾਦਮਿਕ ਦੀ ਜ਼ਗਾ ਪੁਰ ਨਾ ਕੀਤੇ ਜਾਣ ਦੀ ਵਜ਼ਾ ਮੁੜ ਡਾ. ਬਤਰਾ ਨੂੰ ਡੀਨ ਅਕਾਦਮਿਕ ਵਾਧੂ ਚਾਰਜ ਸੌਂਪਿਆ ਹੋਇਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All