DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

devigarh: ਜਨਸੂਈ ਮਾਈਨਰ ’ਚ ਪਾਣੀ ਨਾ ਪੁੱਜਣ ਕਾਰਨ ਕਿਸਾਨ ਔਖੇ

ਝੋਨੇ ਦੀ ਲਵਾਈ ’ਚ ਆ ਰਹੀਆਂ ਨੇ ਦਿੱਕਤਾਂ

  • fb
  • twitter
  • whatsapp
  • whatsapp
featured-img featured-img
ਪਿੰਡ ਗਣੇਸ਼ਪੁਰ ਨੇੜੇ ਪਾਣੀ ਤੋਂ ਵਾਂਝੇ ਖੇਤ ਦਿਖਾਉਂਦੇ ਹੋਏ ਕਿਸਾਨ।
Advertisement

ਦੇਵੀਗੜ੍ਹ ਦੇ ਆਸ-ਪਾਸ ਕਈ ਰਜਵਾਹਿਆਂ ਵਿੱਚ ਕਈ ਪਿੰਡਾਂ ਤੱਕ ਪਾਣੀ ਪਹੁੰਚਿਆ ਹੀ ਨਹੀਂ ਜਿਸ ਕਰਕੇ ਕਈ ਪਿੰਡਾਂ ਦੇ ਕਿਸਾਨ ਆਪਣਾ ਝੋਨਾ ਲਾਉਣ ਤੋਂ ਅਸਮਰੱਥ ਹਨ। ਪਿੰਡ ਗਣੇਸ਼ਪੁਰ ਦੇ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਜਨਸੂਈ ਰਜਵਾਹੇ ਤੋਂ ਪਿੰਡ ਅਹਿਰੂ ਖੁਰਦ, ਧਗੜੌਲੀ, ਰੱਤਾਖੇੜਾ, ਅੋਝਾਂ, ਮਹਿਤਾਬਗੜ੍ਹ, ਬਲੌਂਗੀ, ਕਰਤਾਰਪੁਰ, ਗਣੇਸ਼ਪੁਰ, ਖਰਾਬਗੜ੍ਹ, ਬੀਬੀਪੁਰ ਆਦਿ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਇਸ ਰਜਵਾਹੇ ਦਾ ਪਾਣੀ ਪਹੁੰਚਦਾ ਹੀ ਨਹੀਂ। ਉਨ੍ਹਾਂ ਦੱਸਿਆ ਕਿ ਹਰਿਆਣਾ ਦੀ ਹੱਦ ਤੱਕ ਇਸ ਰਜਵਾਹੇ ਵਿੱਚ ਪਾਣੀ ਆਉਂਦਾ ਹੈ ਪਰ ਉਸ ਤੋਂ ਅੱਗੇ ਪਾਣੀ ਨਹੀਂ, ਜਿਸ ਕਾਰਨ ਕਿਸਾਨ ਆਪਣਾ ਝੋਨਾ ਲਾਉਣ ਲਈ ਪਾਣੀ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਰਜਵਾਹੇ ਵਿੱਚ ਬੂਟੀ ਬਹੁਤ ਜ਼ਿਆਦਾ ਹੈ ਪਰ ਇਸ ਨੂੰ ਬਾਹਰ ਨਹੀਂ ਕਢਵਾਇਆ ਗਿਆ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਰਜਵਾਹੇ ਵਿੱਚ ਟੇਲ ਤੱਕ ਪਾਣੀ ਪੁੱਜਦਾ ਕੀਤਾ ਜਾਵੇ ਤਾਂ ਕਿ ਕਿਸਾਨ ਆਪਣਾ ਝੋਨਾ ਲਗਾ ਸਕਣ।

ਜੇ ਈ ਹਰਸਿਮਰਨਵੀਰ ਸਿੰਘ ਨੇ ਦੱਸਿਆ ਕਿ ਨਰਵਾਣਾ ਬ੍ਰਾਂਚ ਨਹਿਰ ਵਿੱਚ ਪਾਣੀ ਘੱਟ ਆ ਰਿਹਾ ਹੈ ਅਤੇ ਦੂਜਾ ਹਰਿਆਣਾ ਖੇਤਰ ਵਿੱਚੋਂ ਲੰਘਦੇ ਇਸ ਰਜਵਾਹੇ ਨੂੰ ਪੱਕਾ ਹੋਇਆਂ ਤਕਰੀਬਨ 50 ਸਾਲ ਹੋ ਗਏ ਹਨ ਜਿਸ ਕਰਕੇ ਇਸ ਦੀ ਹਾਲਤ ਖਸਤਾ ਹੋਣ ਕਰਕੇ ਹਰਿਆਣਾ ਵੱਲੋਂ ਪਾਣੀ ਘੱਟ ਛੱਡਿਆ ਜਾ ਰਿਹਾ ਹੈ ਤਾਂ ਕਿ ਕਿਤੇ ਇਹ ਟੁੱਟ ਨਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਦੇ ਕੁਝ ਪਿੰਡਾਂ ਵਿੱਚ ਰਜਵਾਹੇ ਵਿੱਚੋਂ ਪਾਣੀ ਦੀ ਚੋਰੀ ਵੀ ਹੁੰਦੀ ਹੈ ਜਿਸ ਕਰਕੇ ਇਸ ਵਿੱਚ ਪਾਣੀ ਘੱਟ ਆ ਰਿਹਾ ਹੈ।

Advertisement

Advertisement
Advertisement
×