ਅਸਾਮੀਆਂ ਖ਼ਤਮ ਕਰਨ ਖ਼ਿਲਾਫ਼ ਮੁਜ਼ਾਹਰਾ

ਅਸਾਮੀਆਂ ਖ਼ਤਮ ਕਰਨ ਖ਼ਿਲਾਫ਼ ਮੁਜ਼ਾਹਰਾ

ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਗਸਤ

ਸਰਕਾਰ ਵੱਲੋ ਜਲ ਸਰੋਤ ਵਿਭਾਗ ਦੀਆਂ ਨੌਂ ਹਜ਼ਾਰ ਦੇ ਕਰੀਬ ਅਸਾਮੀਆਂ ਖਤਮ ਕਰਨ ਖਿਲਾਫ ਜਲ ਸਰੋਤ ਵਿਭਾਗ ਮਨਿਸਟਰੀਅਲ ਸਟਾਫ ਐਸੋਸੀਏਸ਼ਨ, ਨਹਿਰੀ ਪਟਵਾਰ ਯੂਨੀਅਨ, ਫੀਲਡ ਵਰਕਰ ਐਸੋਸੀਏਸ਼ਨ ਅਤੇ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਵੱਲੋ ਅੱਜ ਇਥੇ ਜਲ ਸਰੋਤ ਵਿਭਾਗ ਦੇ ਦਫਤਰ ਸਥਿਤ ਪੁਨਰ ਗਠਨ ਕਮੇਟੀ ਦੇ ਮੁਖੀ ਦੇ ਦਫਤਰ ਦੇ ਬਾਹਰ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਅਸਾਮੀਆਂ ਖਤਮ ਕਰਨ ਸਬੰਧੀ ਜਾਰੀ ਪੱਤਰ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਖੁਸ਼ਵਿੰਦਰ ਕਪਿਲਾ, ਬਚਿੱਤਰ ਸਿੰਘ ਸੋਹੀ, ਗੁਰਪਰੀਤ ਸਿੰਘ ਜੇਈ, ਦਰਸ਼ਨ ਸਿੰਘ ਲੁਬਾਣਾ, ਦਰਸ਼ਨ ਸਿੰਘ ਬੇਲੂਮਾਜਰਾ ਅਤੇ ਗੁਰਸ਼ਰਨਜੀਤ ਸਿੰਘ ਆਦਿ ਵੀ ਮੌਜੂਦ ਸਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All