ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਵਿਰੁੱਧ ਮੁਜ਼ਾਹਰਾ

‘ਆਪ’ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਤੇ ਤਖ਼ਤੀਆਂ ਫੜ ਕੇ ਕੈਪਟਨ ਨੂੰ ਠਹਿਰਾਇਆ ਜ਼ਿੰਮੇਵਾਰ

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਵਿਰੁੱਧ ਮੁਜ਼ਾਹਰਾ

ਫੁਹਾਰਾ ਚੌਕ ਪਟਿਆਲਾ ਕੋਲ ਰੋਸ ਮੁਜ਼ਾਹਰਾ ਕਰਦੇ ਹੋਏ ਆਪ ਕਾਰਕੁਨ।

ਗੁਰਨਾਮ ਸਿੰਘ ਅਕੀਦਾ

ਪਟਿਆਲਾ, 3 ਅਗਸਤ

ਮਾਝੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਲਈ ਸਿੱਧਾ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਸ਼ਹਿਰੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿੱਥੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਤੇ ਬਿਜਲੀ ਅੰਦੋਲਨ ਦੇ ਹਲਕਾ ਇੰਚਾਰਜ ਕੁੰਦਨ ਗੋਗੀਆ ਦੀ ਅਗਵਾਈ ਵਿੱਚ ਇਕੱਠੇ ਹੋਏ ਵਰਕਰਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ।

ਆਪਣੇ ਇਕ ਸਾਂਝੇ ਬਿਆਨ ’ਚ ਤੇਜਿੰਦਰ ਮਹਿਤਾ ਤੇ ਕੁੰਦਨ ਗੋਗੀਆ ਨੇ ਦੱਸਿਆ ਕਿ ਸੂਬੇ ’ਚ ਸਿਆਸਤਦਾਨ ਤੇ ਪੁਲੀਸ ਪ੍ਰਸ਼ਾਸਨ ਮੌਤ ਦੇ ਸੌਦਾਗਰਾਂ ਨਾਲ ਮਿਲ ਕੇ ਸ਼ਰਾਬ ਤੇ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਸੰਗਠਨਾਤਮ ਤਰੀਕੇ ਨਾਲ ਚਲਾ ਰਹੇ ਹਨ। ਅਜਿਹੇ ਦੋ ਨੰਬਰੀ ਧੰਦੇ ਮੁੱਖ ਮੰਤਰੀ ਦਫ਼ਤਰ ਦੀ ਸਰਪ੍ਰਸਤੀ ਬਿਨਾਂ ਸੰਭਵ ਹੀ ਨਹੀਂ, ਕਿਉਂਕਿ ਗ੍ਰਹਿ ਵਿਭਾਗ ਤੇ ਆਬਕਾਰੀ ਵਿਭਾਗ ਕੈਪਟਨ ਅਮਰਿੰਦਰ ਸਿੰਘ ਕੋਲ ਹਨ। ਮਹਿਤਾ ਤੇ ਗੋਗੀਆ ਨੇ ਦੱਸਿਆ ਕਿ ਪਾਰਟੀ ਨੇ ਕੈਪਟਨ ਸਰਕਾਰ ਵੱਲੋਂ ਖੇਡੀ ਜਾ ਰਹੀ ਇਸ ਮੌਤ ਦੀ ਖੇਡ ਖ਼ਿਲਾਫ਼ ਸਾਰੀ ਪਾਰਟੀ ਦੇ ਇੱਕਜੁੱਟਤਾ ਪ੍ਰਗਟਾਉਂਦਿਆਂ ਕੱਲ੍ਹ ਰੋਸ ਮੁਜ਼ਾਹਰੇ ਕੀਤੇ ਗਏ ਸਨ, ਇੱਥੇ ਪਟਿਆਲਾ ਸ਼ਹਿਰੀ ’ਚ ਫੁਆਰਾ ਚੌਕ ’ਤੇ ਵੀ ਅੱਜ ਮੁਜ਼ਾਹਰਾ ਕੀਤਾ ਗਿਆ। 

ਇਸ ਮੌਕੇ ਵਿਮੈਨ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਐੱਸਸੀ ਵਿੰਗ ਦੇ ਪ੍ਰਧਾਨ ਸੂਬੇਦਾਰ ਸੁਰਜਣ ਸਿੰਘ, ਹਰੀਸ਼ ਨਰੂਲਾ ਸੈਕਟਰੀ ਮਾਲਵਾ ਜ਼ੋਨ-3, ਹਰਪ੍ਰੀਤ ਸਿੰਘ ਢੀਠ ਮਾਲਵਾ ਜ਼ੋਨ-3 ਯੂਥ ਵਾਈਸ ਪ੍ਰਧਾਨ, ਗੁਰਸੇਵਕ ਸਿੰਘ ਚੌਹਾਨ ਮਾਲਵਾ ਜ਼ੋਨ-3 ਜਨਰਲ ਸਕੱਤਰ, ਅਮਿੱਤ ਵਿਕੀ ਸੋਸ਼ਲ ਮੀਡੀਆ ਇੰਚਾਰਜ ਪਟਿਆਲਾ-1, ਸੁਸ਼ੀਲ ਮਿੱਡਾ ਪਟਿਆਲਾ-1 ਆਬਜ਼ਰਵਰ, ਵਿਜੈ ਕਨੌਜੀਆ ਜਨਰਲ ਸਕੱਤਰ, ਵਿਕਰਮ ਸ਼ਰਮਾ ਬਲਾਕ ਪ੍ਰਧਾਨ, ਰਾਜਵੀਰ ਸਿੰਘ ਚਹਿਲ, ਸਿਮਰਨਪ੍ਰੀਤ ਸਿੰਘ, ਨਵਤੇਜ ਸਿੰਘ, ਵਰਿੰਦਰ ਸਿੰਘ, ਸਾਗਰ ਧਾਲੀਵਾਲ, ਕਰਮਜੀਤ ਸਿੰਘ ਤਲਵਾੜ, ਕ੍ਰਿਸ਼ਨ ਕੁਮਾਰ, ਮਦਨ ਅਰੋੜਾ,  ਜੌਨ ਮਸੀਹ, ਸੰਜੀਵ ਸਿੰਗਲਾ ਹਾਜ਼ਰ ਸਨ।

ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਲਈ ਸਰਕਾਰ ਤੇ ਅਧਿਕਾਰੀ ਜ਼ਿੰਮੇਵਾਰ: ਜਮਹੂਰੀ ਜਥੇਬੰਦੀਆਂ

ਲੌਂਗੋਵਾਲ: (ਜਗਤਾਰ ਸਿੰਘ ਨਹਿਲ)  ਪੰਜਾਬ ਵਿੱਚ ਸਰਕਾਰੀ ਉੱਚ ਅਧਿਕਾਰੀਆਂ, ਮੰਤਰੀਆਂ ਦੀ ਸ਼ਹਿ ਅਤੇ ਮਿਲੀਭੁਗਤ ਨਾਲ ਨਾਜਾਇਜ਼ ਸ਼ਰਾਬ ਦੇ ਚੱਲ ਰਹੇ ਧੰਦੇ ਨੇ ਤਿੰਨ ਜ਼ਿਲ੍ਹਿਆਂ ਵਿੱਚ ਸੈਂਕੜੇ ਲੋਕਾਂ ਦੀ ਜਾਨ ਲੈ ਕੇ ਤਬਾਹੀ ਮਚਾਉਣ ਦਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬਲਵੀਰ ਚੰਦ ਲੌਂਗੋਵਾਲ, ਜੁਝਾਰ ਲੌਂਗੋਵਾਲ, ਦੇਸ ਭਗਤ ਯਾਦਗਾਰ ਦੇ ਅਨਿਲ ਕੁਮਾਰ, ਸੁਖਪਾਲ ਸਿੰਘ, ਗੁਰਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਸਵਿੰਦਰ ਸੋਮਾ, ਰਣਜੀਤ ਸਿੰਘ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਦਾਤਾ ਨਮੋਲ, ਵਿਸ਼ਵਕਾਂਤ, ਭਗਤ ਸਿੰਘ ਲਾਇਬਰੇਰੀ ਦੇ ਕਮਲਜੀਤ ਵਿੱਕੀ, ਬੀਰਬਲ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੌਂਗੋਵਾਲ ਤੇ ਇਲਾਕੇ ਦੀਆਂ ਹੋਰ ਇਨਕਲਾਬੀ, ਜਨਤਕ ਜਮਹੂਰੀ ਜੱਥੇਬੰਦੀਆਂ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਦਾ ਪੁੂਰੇ ਪੰਜਾਬ ਦੇ  ਲੋਕਾਂ ’ਤੇ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਪੰਜਾਬ ਦਾ ਕੋਈ ਵੀ ਖੇਤਰ ਅਜਿਹਾ ਨਹੀਂ ਜਿੱਥੇ ਨਾਜਾਇਜ਼ ਸ਼ਰਾਬ ਦਾ ਧੰਦਾ ਨਹੀਂ ਚੱਲ ਰਿਹਾ। ਇਹ ਸ਼ਰਾਬ ਸਸਤੀ ਹੋਣ ਕਰਕੇ ਗ਼ਰੀਬ ਮਜ਼ਦੂਰ, ਛੋਟੇ ਕਿਸਾਨ ਤੇ ਦੁਕਾਨਦਾਰ ਇਸ ਦਾ ਸ਼ਿਕਾਰ ਹੋ ਰਹੇ ਹਨ, ਪਰ ਪੁਲੀਸ ਤੇ ਸਿਵਲ ਪ੍ਰਸ਼ਾਸਨ ਚੁੱਪ-ਚਾਪ ਲੋਕਾਂ ਨੂੰ ਕਾਲੇ ਪੀਲੀਏ, ਭਿਆਨਕ ਬਿਮਾਰੀਆਂ ਤੇ ਮੌਤ ਦੇ ਮੂੰਹ ਵਿੱਚ ਧੱਕ ਰਿਹਾ ਹੈ। ਇਨ੍ਹਾਂ ਜਥੇਬੰਦੀਆਂ ਨੇ ਇਸ ਧੰਦੇ ਵਿੱਚ ਸ਼ਾਮਲ ਪੂਰੇ ਪੰਜਾਬ ਦੇ  ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕਰਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਵਿਧਾਇਕ ਮਦਨ ਲਾਲ ਜਲਾਲਪੁਰ ਦੀ ਕੋਠੀ ਦਾ ਘਿਰਾਓ ਅੱਜ

ਆਮ ਆਦਮੀ ਪਾਰਟੀ ਵੱਲੋਂ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਹੈ। ਹਲਕਾ ਘਨੌਰ ਦੇ ‘ਆਪ’ ਇੰਚਾਰਜ ਜਰਨੈਲ ਸਿੰਘ ਮੰਨੂ ਨੇ ਦੱਸਿਆ ਕਿ ਸ਼ਰਾਬ ਮਾਫ਼ੀਆ ਦੀਆਂ ਜੜ੍ਹਾਂ ਘਨੌਰ ਹਲਕੇ ਨਾਲ ਜੁੜ ਰਹੀਆਂ ਹਨ। ਨਿਰਪੱਖ ਜਾਂਚ ਕਰ ਰਹੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੂੰ ਬਦਲ ਦਿੱਤਾ ਗਿਆ ਹੈ। ਆਪ ਵੱਲੋਂ ਵਿਧਾਇਕ ਜਲਾਲਪੁਰ ਦੀ 4 ਅਗਸਤ ਨੂੰ ਦੁਪਹਿਰ ਦੋ ਵਜੇ ਕੋਠੀ ਘੇਰ ਕੇ ਉਸ ਦੇ ਅਸਤੀਫ਼ੇ ਦੀ ਮੰਗ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All