DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਮਿਊਜ਼ੀਅਮ ’ਚ ਬਦਲਣ ਦੀ ਮੰਗ

ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਨੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਫਿਰੋਜ਼ਪੁਰ ਸਥਿਤ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਤੇ ਲਾਇਬਰੇਰੀ ਵਿੱਚ ਬਦਲਣ ਦੀ ਮੰਗ ਕੀਤੀ। ਮੰਚ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਅਤੇ ਸੂਬਾ ਜਨਰਲ ਸਕੱਤਰ ਤੇ ਪ੍ਰਸਿੱਧ...

  • fb
  • twitter
  • whatsapp
  • whatsapp
Advertisement

ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਨੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਫਿਰੋਜ਼ਪੁਰ ਸਥਿਤ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਤੇ ਲਾਇਬਰੇਰੀ ਵਿੱਚ ਬਦਲਣ ਦੀ ਮੰਗ ਕੀਤੀ। ਮੰਚ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਅਤੇ ਸੂਬਾ ਜਨਰਲ ਸਕੱਤਰ ਤੇ ਪ੍ਰਸਿੱਧ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰੀ ਸਾਥੀ ਇੱਥੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਰਗਰਮੀਆਂ ਕਰਦੇ ਰਹੇ। ਇੱਥੇ ਭਗਤ ਸਿੰਘ ਨੇ ਇਨਕਲਾਬੀ ਪਾਰਟੀ ਦੀਆਂ ਲੋੜਾਂ ਮੁਤਾਬਕ ਕੇਸ ਅਤੇ ਦਾਹੜੀ ਕਟਵਾਏ ਸਨ। ਉਹ ਇੱਥੇ ਸਾਂਡਰਸ ਕਤਲ ਕਾਂਡ ਤੋਂ ਬਾਅਦ ਨਿਸ਼ਾਨੇਬਾਜ਼ੀ ਕਰਦੇ ਰਹੇ ਸਨ। ਇਸ ਗੁਪਤ ਟਿਕਾਣੇ ਸਬੰਧੀ ਖੋਜ ਤੋਂ ਬਾਅਦ ਸਰਕਾਰ ਨੇ 2015 ਵਿੱਚ ਇਸ ਨੂੰ ਸੁਰੱਖਿਅਤ ਇਮਾਰਤ ਘੋਸ਼ਿਤ ਕਰ ਦਿੱਤਾ ਸੀ ਪਰ ਇਸ ਨੂੰ ਕਬਜ਼ੇ ਵਿਚ ਲੈ ਕੇ ਮਿਊਜ਼ੀਅਮ ਤੇ ਲਾਇਬਰੇਰੀ ਵਿੱਚ ਨਹੀਂ ਬਦਲਿਆ। ਇਹ ਗੁਪਤ ਟਿਕਾਣਾ ਕ੍ਰਾਂਤੀਕਾਰੀ ਗਯਾ ਪ੍ਰਸ਼ਾਦ ਨੇ ਲਿਆ ਸੀ। ਹੇਠਾਂ ਉਨ੍ਹਾਂ ਦਵਾਖਾਨਾ ਖੋਲ੍ਹਿਆ ਤੇ ਉੱਤੇ ਰਿਹਾਇਸ਼ ਰੱਖੀ ਸੀ। ਇਹ ਇਥੇ ਬੰਬ ਬਣਾਉਣ ਦਾ ਸਾਮਾਨ ਇਕੱਠਾ ਕਰਦੇ ਰਹੇ ਸਨ। ਆਮ ਆਦਮੀ ਪਾਰਟੀ ਦੀ ਸਰਕਾਰ, ਜਿਹੜੀ ਆਪਣੇ ਆਪ ਨੂੰ ਭਗਤ ਸਿੰਘ ਦੀ ਅਖੌਤੀ ਵਾਰਿਸ ਕਹਾਉਂਦੀ ਹੈ, ਨੇ ਸਹੁੰ ਚੁੱਕ ਸਮਾਗਮ ਵੀ ਖਟਕੜ ਕਲਾਂ ਕੀਤਾ ਸੀ ਪਰ ਇਸ ਟਿਕਾਣੇ ਸਬੰਧੀ ਅੱਜ ਤੱਕ ਕੁਝ ਨਹੀਂ ਕੀਤਾ। ਮੰਚ ਦੇ ਮੀਤ ਪ੍ਰਧਾਨ ਜੁਝਾਰ ਲੌਂਗੋਵਾਲ, ਵਿੱਤ ਸਕੱਤਰ ਲਾਭ ਛਾਜਲਾ ਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਮੰਗ ਕੀਤੀ ਕਿ ਸਰਕਾਰ ਇਸ ਸਬੰਧੀ ਸੁਹਿਰਦਤਾ ਦਿਖਾਵੇ।

Advertisement
Advertisement
×