ਪੀਆਰਟੀਸੀ ਦੇ ਚੇਅਰਮੈਨ ਨੂੰ ਮੰਗ ਪੱਤਰ ਸੌਂਪਿਆ
ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਪੀਆਰਟੀਸੀ ਦੇ ਚੇਅਰਮੈਨ ਨੂੰ ਇੱਕ ਮੰਗ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਿਸ ਦਿਨ ਤੋਂ ਪਟਿਆਲਾ ਨਵਾਂ ਬੱਸ ਅੱਡਾ ਚਾਲੂ ਕੀਤਾ ਗਿਆ ਹੈ, ਉਸ ਦਿਨ ਤੋਂ ਦੇਵੀਗੜ੍ਹ ਅਤੇ ਬਲਬੇੜਾ ਵਾਲੇ ਪਾਸਿਓਂ...
ਦੇਵੀਗੜ੍ਹ ਇਲਾਕੇ ਦੇ ਸਰਪੰਚ ਜਰਨੈਲ ਸਿੰਘ ਝੁੱਗੀਆਂ ਦੀ ਅਗਵਾਈ ਹੇਠ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੂੰ ਮੰਗ ਪੱਤਰ ਦਿੰਦੇ ਹੋਏ। -ਫੋਟੋ: ਨੌਗਾਵਾਂ
Advertisement
ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਪੀਆਰਟੀਸੀ ਦੇ ਚੇਅਰਮੈਨ ਨੂੰ ਇੱਕ ਮੰਗ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਿਸ ਦਿਨ ਤੋਂ ਪਟਿਆਲਾ ਨਵਾਂ ਬੱਸ ਅੱਡਾ ਚਾਲੂ ਕੀਤਾ ਗਿਆ ਹੈ, ਉਸ ਦਿਨ ਤੋਂ ਦੇਵੀਗੜ੍ਹ ਅਤੇ ਬਲਬੇੜਾ ਵਾਲੇ ਪਾਸਿਓਂ ਆਉਣ ਵਾਲੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਨਵੇਂ ਬੱਸ ਅੱਡੇ ਤੇ ਬਾਈਪਾਸ ਹੀ ਚਲੀਆਂ ਜਾਂਦੀਆਂ ਹਨ। ਇਲਾਕੇ ਦੇ ਸਮਾਜ ਸੇਵੀ ਜਰਨੈਲ ਸਿੰਘ ਝੁੱਗੀਆਂ, ਰੌਹੜ ਜਾਗੀਰ ਦੇ ਸਰਪੰਚ ਬਲਜਿੰਦਰ, ਸਰਪੰਚ ਖਰਾਬਗੜ੍ਹ, ਸੁਨੀਤਾ ਕੌਰ ਸਰਪੰਚ ਬੀਬੀਪੁਰ ਖੁਰਦ, ਨਰਿੰਦਰ ਸਿੰਘ ਸਰਪੰਚ ਪਿੰਡ ਲੇਹਲਾਂ ਜਾਗੀਰ, ਨਿਰਮਲ ਸਿੰਘ ਸਰਪੰਚ ਕਰਤਾਰਪੁਰ ਪੱਤੀ, ਹਰਮਨ ਸਿੰਘ ਸਰਪੰਚ ਰੌਸ਼ਨਪੁਰ, ਹਰਜੋਤ ਕੌਰ ਸਰਪੰਚ ਪਿੰਡ ਖਤੌਲੀ, ਸਰਪੰਚ ਗਣੇਸ਼ਪੁਰ ਅਤੇ ਪ੍ਰੀਤਮਪਾਲ ਸਰਪੰਚ ਪਿੰਡ ਪੱਤੀ ਝੁੱਗੀਆਂ ਨੇ ਮੰਗ ਕੀਤੀ ਕਿ ਪੁਰਾਣੇ ਬੱਸ ਅੱਡੇ ਤੋਂ ਇਨ੍ਹਾਂ ਰੂਟਾਂ ’ਤੇ ਬੱਸਾਂ ਚਲਾਈਆਂ ਜਾਣ।
Advertisement
Advertisement
×