ਪੰਜਾਬੀ ’ਵਰਸਿਟੀ ਦੇ ਡੇਲੀਵੇਜ ਕਾਿਮਆਂ ਵੱਲੋਂ ਮਰਨ ਵਰਤ ਸ਼ੁਰੂ

* ਘੰਟਿਆਂਬੱਧੀ ਮੁੱਖ ਗੇਟ ਬੰਦ ਰੱਖ ਕੇ ਰੋਸ ਪ੍ਰਦਰਸ਼ਨ  * ਸਫ਼ਾਈ ਸੇਵਕਾਂ ਤੇ ਸੇਵਾਦਾਰਾਂ ਨੇ ਮੁੜ ਖਿਲਾਰਿਆ ਕੂੜਾ

ਪੰਜਾਬੀ ’ਵਰਸਿਟੀ ਦੇ ਡੇਲੀਵੇਜ ਕਾਿਮਆਂ ਵੱਲੋਂ ਮਰਨ ਵਰਤ ਸ਼ੁਰੂ

ਯੂਨੀਵਰਸਿਟੀ ਦੇ ਮੁੱਖ ਗੇਟ ਕੋਲ ਪ੍ਰਦਰਸ਼ਨ ਕਰਦੇ ਹੋਏ ਡੇਲੀਵੇਜ ਕਾਮੇ।

ਰਵੇਲ ਸਿੰਘ ਭਿੰਡਰ

ਪਟਿਆਲਾ, 1 ਮਾਰਚ

ਪੰਜਾਬੀ ਯੂਨੀਵਰਸਿਟੀ ਸੁਰੱਖਿਆ ਵਿਭਾਗ ‘ਡੇਲੀਵੇਜਿਜ਼’ ਦੇ ਸੰਘਰਸ਼ੀ ਕਾਮਿਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਗੌਰ ਨਾ ਕਰਨ ਦੇ ਰੋਸ ਵਜੋਂ ਅੱਜ ਤੋਂ ਅਣਮਿੱਥੇ ਸਮੇਂ ਲਈ ਮਰਨ ਵਰਤ ਸੰਘਰਸ਼ ਆਰੰਭ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਸੰਘਰਸ਼ੀ ਕਾਮਿਆਂ ਦੀਆਂ ਮੰਗਾਂ ’ਤੇ ਗੌਰ ਨਾ ਹੋਣ ਖ਼ਿਲਾਫ਼ ਅੱਜ ਯੂਨੀਵਰਸਿਟੀ ਸੁਰੱਖਿਆ ਵਿਭਾਗ ਦੇ ਡੇਲੀਵੇਜ ਕਾਮਿਆਂ ਵੱਲੋਂ ਮਰਨ ਵਰਤ ਆਰੰਭ ਦਿੱਤਾ ਗਿਆ ਹੈ। ਸੁਰੱਖਿਆ ਵਿਭਾਗ ਡੇਲੀਵੇਜ ਵਿੰਗ ਦੇ ਪ੍ਰਧਾਨ ਅਰਵਿੰਦਰ ਸਿੰਘ ਬਾਬਾ ਖੁਦ ਅੱਜ ਸਵੇਰ ਮੇਨ ਗੇਟ ’ਤੇ ਮਰਨ ਵਰਤ ’ਤੇ ਬੈਠ ਗਏ। 

 ਉੱਧਰ, ਅੱਜ ਸਵੇਰੇ 8.30 ਵਜੇ ਤੋਂ ਬਾਅਦ ਦੁਪਹਿਰ 12.30 ਵਜੇ ਤੱਕ ਸਮੂਹ ਹੜਤਾਲੀ ਕਾਮਿਆਂ ਵੱਲੋਂ ਸੇਵਾਦਾਰਾਂ ਤੇ ਸਫਾਈ ਸੇਵਕਾਂ ਦੀ ਅਗਵਾਈ ’ਚ ਯੂਨੀਵਰਸਿਟੀ ਦੇ ਮੁੱਖ ਗੇਟ ਤੇ ਪਿਛਲੇ ਗੇਟ ਨੂੰ ਬੰਦ ਰੱਖੇ ਜਾਣ ਕਾਰਨ ਯੂਨੀਵਰਸਿਟੀ ਦਾ ਕੰਮ ਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਘੰਟਿਆਂਬੱਧੀ ਗੇਟ ਬੰਦ ਰੱਖਣ ਮਗਰੋਂ ਵੱਡੀ ਗਿਣਤੀ ਮੁਲਾਜ਼ਮ ਜਾਂ ਘਰਾਂ ਨੂੰ ਪਰਤ ਗਏ ਜਾਂ ਲੇਟ ਦਫ਼ਤਰਾਂ ਵਿੱਚ ਅੱਪੜੇੇ। ਅਜਿਹੇ ਦੌਰਾਨ ਹੀ ਹੜਤਾਲੀ ਡੇਲੀਵੇਜਿਜ ਸਫਾਈ ਸੇਵਕਾਂ ਤੇ ਸੇਵਾਦਾਰਾਂ ਵੱਲੋਂ ਅੱਜ ਕੈਂਪਸ ਦੀ ਮੇਨ ਪ੍ਰੀਖਿਆ ਸ਼ਾਖਾ ਚੌਕ ਕੋਲ ਮੁੜ ਤੋਂ ਕੂੜਾ ਤੇ ਗੰਦਗੀ ਖਿਲਾਰ ਦਿੱਤੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All