DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Khanewal dispensary ਚਲਾਉਣ ਲਈ ਸੰਘਰਸ਼ ਦਾ ਐਲਾਨ

ਮਾਮਲਾ ਹੱਲ ਨਾ ਹੋਣ ’ਤੇ ਪਾਤੜਾਂ, ਮੂਨਕ ਰੋਡ ਜਾਮ ਕਰਨ ਦੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਜਾਣਕਾਰੀ ਦਿੰਦੇ ਹੋਏ ਭਾਰਤ ਨੌਜਵਾਨ ਸਭਾ ਦੇ ਮੈਂਬਰ ਅਤੇ ਹੋਰ।
Advertisement
ਨੌਜਵਾਨ ਭਾਰਤ ਸਭਾ ਨੇ ਪਿੰਡ ਖਾਨੇਵਾਲ ਦੀ ਬੰਦ ਪਈ ਸਰਕਾਰੀ ਡਿਸਪੈਂਸਰੀ ਨੂੰ ਚਾਲੂ ਕਰਵਾਉਣ, ਪਿੰਡ ਦੇ ਬੱਸ ਅੱਡੇ ’ਤੇ ਸਰਕਾਰੀ ਬੱਸਾਂ ਦੇ ਰੁਕਵਾਉਣ ਅਤੇ ਕਿਰਾਏ ਨੂੰ ਲੈ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ।

ਨੌਜਵਾਨ ਭਾਰਤ ਸਭਾ ਨੇ ਪਿੰਡ ਦੇ ਨੌਜਵਾਨਾਂ ਨਾਲ ਮੀਟਿੰਗ ਕਰਕੇ ਬੰਦ ਪਈ ਡਿਸਪੈਂਸਰੀ ਦੇ ਬਾਹਰ ਮੰਗਾਂ ਸਬੰਧੀ ਬੈਨਰ ਲਾਇਆ ਹੈ। ਖਾਨੇਵਾਲ ਕਮੇਟੀ ਦੇ ਪ੍ਰਧਾਨ ਧਰਮਪਾਲ ਖਾਨੇਵਾਲ, ਰਵੀ ਖਾਨੇਵਾਲ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਸਰਕਾਰ ਡਿਸਪੈਂਸਰੀ ਮੁੜ ਚਾਲੂ ਨਹੀਂ ਹੁੰਦੀ, ਉਦੋਂ ਤੱਕ ਬੈਨਰ ਨਾ ਉਤਾਰਿਆ ਜਾਵੇ। ਨੌਜਵਾਨ ਆਗੂ ਖੁਸ਼ਦਿਲ ਖਾਨੇਵਾਲ ਤੇ ਸੁਖਪਾਲ ਨੇ ਕਿਹਾ ਕਿ 10 ਸਤੰਬਰ ਨੂੰ ਖਾਨੇਵਾਲ ਅੱਡੇ ਬੱਸਾਂ ਨਾ ਰੁਕਣ ਅਤੇ ਪਿੰਡ ਤੱਕ ਦੀ ਟਿਕਟ ਕੱਟਣ ਨੂੰ ਲੈ ਕੇ ਐੱਸ ਡੀ ਐੱਮ ਪਾਤੜਾਂ ਕਾਲਾ ਰਾਮ ਕਾਂਸਲ ਨੂੰ ਮੰਗ ਪੱਤਰ ਦਿੱਤਾ ਸੀ, ਪਰ ਹੁਣ ਤੱਕ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।

Advertisement

ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਦਵਿੰਦਰ ਛਬੀਲਪੁਰ ਨੇ ਕਿਹਾ ਕਿ ਜੇ ਇੱਕ ਹਫ਼ਤੇ ’ਚ ਪਾਤੜਾਂ ਪ੍ਰਸ਼ਾਸਨ ਵੱਲੋਂ ਮੰਗਾਂ ਸਬੰਧੀ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਸਭਾ ਵੱਲੋਂ ਪਾਤੜਾਂ-ਮੂਨਕ ਰੋਡ ਜਾਮ ਕਰਕੇ ਸੰਘਰਸ਼ ਕੀਤਾ ਜਾਵੇਗਾ।

Advertisement

ਐਸ ਡੀ ਐਮ ਪਾਤੜਾਂ ਕਾਲਾ ਰਾਮ ਕਾਂਸਲ ਨੇ ਦੱਸਿਆ ਹੈ ਕਿ ਨੌਜਵਾਨ ਸਭਾ ਦੀਆਂ ਤਿੰਨੇ ਮੰਗਾਂ ਸਬੰਧੀ ਸੰਬੰਧਤ ਮਹਿਕਮਿਆਂ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ। ਕਾਰਵਾਈ ਨਾ ਹੋਣ ਸਬੰਧੀ ਮੁੜ ਤੋਂ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਲਿਆ ਜਾਵੇਗਾ। ਇਸ ਮੌਕੇ ਨੌਜਵਾਨ ਆਗੂ ਗੁਰਦੀਪ ਅਜਾਦ, ਜਸਪਾਲ, ਸੁਖਚੈਨ, ਰਾਜੂ, ਰਾਜਪਾਲ ਅਤੇ ਹੋਰ ਨੌਜਵਾਨ ਸ਼ਾਮਲ ਹੋਏ।

Advertisement
×