ਖੇਤਰੀ ਪ੍ਰਤੀਨਿਧ
ਪਟਿਆਲਾ, 5 ਸਤੰਬਰ
ਪਟਿਆਲਾ ਜ਼ਿਲ੍ਹੇ ਅੰਦਰ ਨੈਸ਼ਨਲ ਹਾਈਵੇਜ਼ ਸੜਕਾਂ ਦਾ ਜਾਇਜ਼ਾ ਲੈਣ ਸਮੇਤ ਹੋਰ ਮਾਮਲਿਆਂ ’ਤੇ ਵਿਚਾਰ ਕਰਨ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ, ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਦੇ ਨੁਮਾਇੰਦੇ, ਵਧੀਕ ਡਿਪਟੀ ਕਮਿਸ਼ਨ (ਜ) ਜਗਜੀਤ ਸਿੰਘ, ਐੱਸ.ਡੀ.ਐੱਮਜ਼ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਸਾਕਸ਼ੀ ਸਾਹਨੀ ਨੇ ਦਿੱਲੀ-ਕੱਟੜਾ ਪ੍ਰਾਜੈਕਟ ਦੇ ਡਿਜ਼ਾਈਨ ਵਿੱਚ ਲੋੜੀਂਦੇ ਸੁਧਾਰਾਂ, ਜ਼ਿਲ੍ਹੇ ਅੰਦਰੋਂ ਲੰਘਦੇ 7 ਨੰਬਰ ਨੈਸ਼ਨਲ ਹਾਈਵੇਜ਼ ਤੇ ਪੇਵਮੈਂਟ ਦੀ ਸੰਭਾਲ, ਨੁਕਸਾਨੇ ਮਾਰਗਾਂ ਦੀ ਮੁਰੰਮਤ, ਪੰਜਾਬੀ ਯੂਨੀਵਰਸਿਟੀ ਨੇੜੇ ਸਰਵਿਸ ਰੋਡ, ਪੁੱਡਾ ਕਲੋਨੀ 26 ਏਕੜ ਨੇੜੇ ਸਰਵਿਸ ਰੋਡ, ਨੈਸ਼ਨਲ ਹਾਈਵੇਜ਼ ’ਤੇ ਕਲਵਰਟਸ ਤੇ ਕਰਾਸ ਡਰੇਨੇਜ, ਉਤਰੀ ਬਾਈਪਾਸ ਪਟਿਆਲਾ ਬਾਬਤ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇਜ਼ ਅਥਾਰਟੀ ਨੂੰ ਆਦੇਸ਼ ਦਿੱਤੇ ਕਿ ਜਿੱਥੇ ਵੀ ਸਰਵਿਸ ਰੋਡ ਜਾਂ ਹੋਰ ਸੜਕ ਦੀ ਮੁਰੰਮਤ ਦੀ ਲੋੜ ਹੈ, ਉਹ ਤੁਰੰਤ ਕਰਵਾਈ ਜਾਵੇ। ਮੀਟਿੰਗ ਮੌਕੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਦੇ ਨੁਮਾਇੰਦੇ ਰਾਕੇਸ਼ ਕੁਮਾਰ, ਐੱਸਡੀ.ਐੱਮਜ਼ ਡਾ. ਇਸਮਤ ਵਿਜੇ ਸਿੰਘ, ਨਵਦੀਪ ਕੁਮਾਰ ਤੇ ਪਰਲੀਨ ਕੌਰ ਬਰਾੜ, ਡੀਐੱਸਪੀ ਕਰਨੈਲ ਸਿੰਘ, ਡੀਐੱਸਪੀ ਦਲਜੀਤ ਸਿੰਘ ਵਿਰਕ, ਡੀ.ਆਰ. ਸਹਿਕਾਰੀ ਸਭਾਵਾਂ ਸਰਬੇਸ਼ਵਰ ਮੋਹੀ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।