ਸਾਈਬਰ ਕਰਾਈਮ ਸੈੱਲ ਹੁਣ 24 ਘੰਟੇ ਰਹੇਗਾ ਲੋਕਾਂ ਦੀ ਸੇਵਾ ’ਚ ਹਾਜ਼ਰ : The Tribune India

ਸਾਈਬਰ ਕਰਾਈਮ ਸੈੱਲ ਹੁਣ 24 ਘੰਟੇ ਰਹੇਗਾ ਲੋਕਾਂ ਦੀ ਸੇਵਾ ’ਚ ਹਾਜ਼ਰ

ਸਾਈਬਰ ਕਰਾਈਮ ਸੈੱਲ ਹੁਣ 24 ਘੰਟੇ ਰਹੇਗਾ ਲੋਕਾਂ ਦੀ ਸੇਵਾ ’ਚ ਹਾਜ਼ਰ

ਸਾਈਬਰ ਹੈਲਪ ਡੈਸਕ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਅਤੇ ਪੁਲੀਸ ਅਧਿਕਾਰੀ।

ਖੇਤਰੀ ਪ੍ਰਤੀਨਿਧ

ਪਟਿਆਲਾ, 6 ਅਗਸਤ

ਪਟਿਆਲਾ ਪੁਲੀਸ ਦੇ ‘ਸਾਈਬਰ ਕ੍ਰਾਈਮ ਸੈੱਲ’ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ‘ਸਾਈਬਰ ਹੈਲਪ ਡੈਸਕ/ਵਿੰਡੋ’ ਦੀ ਸਥਾਪਨਾ ਵੀ ਕੀਤੀ ਗਈ ਹੈ। ਇਸ ਸਬੰਧੀ ਹੋਏ ਉਦਘਾਟਨੀ ਸਮਾਰੋਹ ਮੌਕੇ ਪੁੱੱਜੇ ‘ਆਪ’ ਦੇ ਵਿਧਾਇਕਾਂ ਅਜੀਤਪਾਲ ਕੋਹਲੀ ਅਤੇ ਡਾ. ਬਲਬੀਰ ਸਿੰਘ ਦਾ ਕਹਿਣਾ ਸੀ ਕਿ ਸਮੇਂ ਦੇ ਲਿਹਾਜ਼ ਨਾਲ ਪੁਲੀਸ ਨੂੰ ਆਧੁਨਿਕ ਹਥਿਆਰਾਂ ਦੀ ਲੋੜ ਦੇ ਨਾਲ-ਨਾਲ ਨਵੀਨਤਮ ਤਕਨੀਕਾਂ ਦੀ ਵੀ ਲੋੜ ਹੈ ਜਿਸ ਦੇ ਚੱਲਦਿਆਂ ਹੀ ਪਟਿਆਲਾ ਪੁਲੀਸ ਆਪਣੇ ਆਪ ਨੂੰ ਅੱਪਡੇਟ ਰੱਖਦੀ ਆ ਰਹੀ ਹੈ।

ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿਸੇ ਨਾਲ ਕੋਈ ਸਾਈਬਰ ਠੱਗੀ ਹੋਣ ਦੀ ਸੂਰਤ ’ਚ ਉਹ ਤੁਰੰਤ ਸਾਈਬਰ ਕਰਾਈਮ ਸੈੱਲ ਨਾਲ ਸੰਪਰਕ ਕਰੇ। ਲੋਕਾਂ ਨੂੰ ਸਾਵਧਾਨ ਕਰਦਿਆਂ, ਐਸਐਸਪੀ ਦੀਪਕ ਪਾਰਿਕ ਨੇ ਕਿਹਾ ਕਿ ਅੱਜ ਕੱਲ੍ਹ ਆਨਲਾਈਨ ਧੋਖਾਧੜੀਆਂ ਜ਼ਿਆਦਾ ਹੋ ਰਹੀਆਂ ਹਨ। ਜ਼ਿਨ੍ਹਾਂ ’ਚ ਓ.ਟੀ.ਪੀ. ਓ.ਐਲ.ਐਕਸ, ਪੇਟੀਐਮ, ਜੀਪੇਅ ਤੇ ਬੀਮਾ ਧੋਖਾਧੜੀ ਤੋਂ ਇਲਾਵਾ ਜਾਅਲੀ ਸੋਸ਼ਲ ਮੀਡੀਆ ਖਾਤੇ ਅਤੇ ਸਾਈਬਰ ਸਟਾਕਿੰਗ ਆਦਿ ਸ਼ਾਮਲ ਹਨ। ਤੁਰੰਤ ਰਿਪੋਰਟ ਕਰਨ ਨਾਲ ਠੱਗਿਆ ਪੈਸਾ ਵਾਪਸ ਕਰਵਾਉਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ ਕਿਉਂਕਿ ਪੁਲੀਸ ਤੇ ਬੈਂਕਾਂ ਨੂੰ ਸਾਈਬਰ ਅਪਰਾਧ ਦੀ ਤੁਰੰਤ ਰਿਪੋਰਟ ਕਰਨ ਨਾਲ ਸਾਈਬਰ ਅਪਰਾਧੀ ਦੇ ਲੈਣ-ਦੇਣ/ਖਾਤਿਆਂ ਨੂੰ ਬਲੌਕ ਕਰਕੇ ਪੈਸੇ ਵਾਪਸ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਸਾਈਬਰ ਕਰਾਈਮ ਸੈੱਲ ਨੇ ਇਕ ਮਈ ਤੋਂ ਇਕ ਅਗਸਤ ਤੱਕ ਆਈਆਂ 1131 ਦਰਖਾਸਤਾਂ ’ਚੋਂ 927 ਦਾ ਨਿਪਟਾਰਾ ਕੀਤਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕੇਂਦਰ ਵੱਲੋਂ ਮੁਫ਼ਤ ਰਾਸ਼ਨ ਸਕੀਮ ਵਿੱਚ ਤਿੰਨ ਮਹੀਨਿਆਂ ਦਾ ਵਾਧਾ

ਕੇਂਦਰ ਵੱਲੋਂ ਮੁਫ਼ਤ ਰਾਸ਼ਨ ਸਕੀਮ ਵਿੱਚ ਤਿੰਨ ਮਹੀਨਿਆਂ ਦਾ ਵਾਧਾ

ਤਿਉਹਾਰੀ ਸੀਜ਼ਨ ਅਤੇ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਫ਼ੈਸਲਾ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਕੇਂਦਰੀ ਵਿੱਤ ਮੰਤਰੀ ਵੱਲੋਂ ਮੋਦੀ ਦਾ ਧੰਨਵਾਦ; 2047 ਤੱਕ ਦੇਸ਼ ਨੂੰ ਵਿਕ...

ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

ਹਰੇਕ ਜ਼ਿਲ੍ਹੇ ’ਚੋਂ ਦੋ-ਦੋ ਅਤੇ ਸੂਬੇ ਭਰ ’ਚੋਂ 46 ਨੌਜਵਾਨਾਂ ਨੂੰ ਦਿੱ...

ਸ਼ਹਿਰ

View All