DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਕੂਲਾਂ ਤੇ ਕਾਲਜਾਂ ਦੇ ਸੱਭਿਆਚਾਰਕ ਮੁਕਾਬਲੇ

ਸ਼ੀਸ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ ਵਿੱਚ ਅਤੇ ਡੀ ਸੀ ਵਰਜੀਤ ਵਾਲੀਆ ਦੀ ਸਰਪ੍ਰਸਤੀ ‘ਚ ਲਗਾਏ ਜਾ ਰਹੇ ‘ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ’ ਦੌਰਾਨ ਅੱਜ ਕਾਲਜਾਂ ਦੇ ਵਿਦਆਰਥੀਆਂ ਦੇ ਸਿੱਠਣੀਆਂ, ਮਹਿੰਦੀ ਤੇ ਲੰਬੀ ਹੇਕ ਵਾਲੇ ਗੀਤਾਂ ਦੇ ਮੁਕਾਬਲੇ ਕਰਵਾਏ...

  • fb
  • twitter
  • whatsapp
  • whatsapp
featured-img featured-img
ਮਹਿੰਦੀ ਮੁਕਾਬਲਿਆਂ ਦੇ ਜੇਤੂਆਂ ਨਾਲ ਰੂਪਵੰਤ ਕੌਰ, ਡਾ. ਨਰਿੰਦਰ ਸਿੰਘ ਤੇਜਾ ਅਤੇ ਹੋਰ।
Advertisement

ਸ਼ੀਸ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ ਵਿੱਚ ਅਤੇ ਡੀ ਸੀ ਵਰਜੀਤ ਵਾਲੀਆ ਦੀ ਸਰਪ੍ਰਸਤੀ ‘ਚ ਲਗਾਏ ਜਾ ਰਹੇ ‘ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ’ ਦੌਰਾਨ ਅੱਜ ਕਾਲਜਾਂ ਦੇ ਵਿਦਆਰਥੀਆਂ ਦੇ ਸਿੱਠਣੀਆਂ, ਮਹਿੰਦੀ ਤੇ ਲੰਬੀ ਹੇਕ ਵਾਲੇ ਗੀਤਾਂ ਦੇ ਮੁਕਾਬਲੇ ਕਰਵਾਏ ਗਏ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ, ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ, ਲੀਗਲ ਸੰਪਰਵੇਸ਼ਨ ਅਫ਼ਸਰ ਰਣਜੀਤ ਕੌਰ, ਡਾ. ਪ੍ਰਭਸ਼ਰਨ ਕੌਰ, ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ, ਡਾ. ਰਾਜਵੰਤ ਕੌਰ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਨਰਿੰਦਰ ਸਿੰਘ ਤੇਜਾ ਆਦਿ ਨੇ ਅਦਾ ਕੀਤੀ।

ਸਕੂਲ ਪੱਧਰੀ ਮਹਿੰਦੀ ਲਗਾਉਣ ਮੁਕਾਬਲਿਆਂ ਸਪਨਾ ਸਰਕਾਰੀ ਸੈਕੰਡਰੀ ਸਕੂਲ ਓਲਡ ਪੁਲੀਸ ਲਾਈਨਜ਼ ਪਹਿਲੇ, ਚਾਂਦਨੀ ਓਲਡ ਪੁਲੀਸ ਲਾਈਨਜ਼ ਸਕੂਲ ਤੇ ਲਕਸ਼ਮੀ ਬੀ ਐੱਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਾਂਝੇ ਤੌਰ ’ਤੇ ਦੂਸਰੇ ਸਥਾਨ ’ਤੇ ਰਹੀਆਂ। ਕਾਲਜ ਪੱਧਰ ਦੇ ਮਹਿੰਦੀ ਮੁਕਾਬਲਿਆਂ ਵਿੱਚ ਲਲਿਤਾ ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਪਹਿਲੇ, ਸਥਾਨ ’ਤੇ ਰਿਹਾ। ਸਿੱਠਣੀਆਂ ਵਿੱਚ ਸਰਕਾਰੀ ਕਾਲਜ (ਲੜਕੀਆਂ) ਪਟਿਆਲਾ ਦੀ ਟੀਮ ਅੱਵਲ ਰਹੀ। ਲੰਬੀ ਹੇਕ ਵਾਲੇ ਗੀਤਾਂ ਵਿੱਚ ਸਰਕਾਰੀ ਸਟੇਟ ਕਾਲਜ ਆਫ਼ ਐਜ਼ੂਕੇਸ਼ਨ ਪਟਿਆਲਾ ਦੀ ਟੀਮ ਪਹਿਲੇ ਸਥਾਨ ’ਤੇ ਰਹੀ।

Advertisement

‘ਮੇਰਾ ਪਟਿਆਲਾ ਮੈਂ ਹੀ ਸੰਵਾਰਾਂ’ ਮੁਹਿੰਮ ਨੂੰ ਹੁੰਗਾਰਾ

ਪਟਿਆਲਾ ਸ਼ਹਿਰ ਵਿੱਚ ਪਲਾਸਟਿਕ ਦੇ ਲਿਫ਼ਾਫੇ ਚੁੱਕ ਕੇ ਸੜਕਾਂ ਤੇ ਹੋਰ ਆਲੇ ਦੁਆਲੇ ਨੂੰ ਸਾਫ਼-ਸੁਥਰਾ ਕਰਨ ਲਈ ਲੱਗੇ ਪਟਿਆਲਵੀਆਂ ਦੀ ‘ਮੇਰਾ ਪਟਿਆਲਾ ਮੈਂ ਹੀ ਸੰਵਾਰਾਂ’ ਮੁਹਿੰਮ ਦੇ ਵਾਰੀਅਰਜ਼ ਵੱਲੋਂ ਇੱਥੇ ਸ਼ੀਸ਼ ਮਹਿਲ ਵਿੱਚ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਦਰਸ਼ਕਾਂ ਨੂੰ ਪਟਿਆਲਾ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ, ਖੁੱਲ੍ਹੇ ’ਚ ਕੂੜਾ ਸੁੱਟਣ ਤੇ ਪਲਾਸਟਿਕ ਮੁਕਤ ਕਰਨ ਲਈ ਪ੍ਰਣ ਕਰਵਾਇਆ ਜਾ ਰਿਹਾ ਹੈ। 21 ਫਰਵਰੀ ਤੋਂ ਮੇਲੇ ਦੀ ਸ਼ੁਰੂਆਤ ਤੋਂ ਲੈ ਕੇ ਸ਼ੁੱਕਰਵਾਰ ਦੀ ਸ਼ਾਮ ਤੱਕ ਕਰੀਬ 8000 ਲੋਕਾਂ ਨੇ ਦਸਤਖ਼ਤ ਕਰਕੇ ਇਸ ਸਬੰਧੀ ਪ੍ਰਣ ਕੀਤਾ ਹੈ।

Advertisement
Advertisement
×