ਸੋਸ਼ਲ ਡਿਸਟੈਂਸ ਦੀ ਅਹੀ-ਤਹੀ

ਬਾਜ਼ਾਰਾਂ ’ਚ ਭੀੜ ਭੜੱਕਾ ਤੇ ਸੜਕਾਂ ’ਤੇ ਗੱਡੀਆਂ ਦਾ ਘੜਮੱਸ ਪਰਤਿਆ

ਬਾਜ਼ਾਰਾਂ ’ਚ ਭੀੜ ਭੜੱਕਾ ਤੇ ਸੜਕਾਂ ’ਤੇ ਗੱਡੀਆਂ ਦਾ ਘੜਮੱਸ ਪਰਤਿਆ

ਸੋਸ਼ਲ ਡਿਸਟੈਂਸ ਤੋਂ ਬੇਪ੍ਰਵਾਹ ਮੋਟਰਸਾੲੀਕਲ ਰੇਹੜੀ ’ਤੇ ਸਵਾਰ ਔਰਤਾਂ।

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 2 ਜੂਨ

ਲਗਾਤਾਰ ਦੋ ਮਹੀਨੇ ਤਾਲਾਬੰਦੀ ਤੋਂ ਬਾਅਦ ਸਰਕਾਰ ਵੱਲੋਂ ਆਮ ਲੋਕਾਂ ਨੂੰ ਖੁੱਲ੍ਹੇ ਤੌਰ ’ਤੇ ਵਿਚਰਨ ਦੀਆਂ ਕੁਝ ਹਦਾਇਤਾਂ ਦੇ ਕੇ ਲੌਕਡਾਉੂਨ ਪੇਤਲਾ ਪਾ ਦਿੱਤਾ ਹੈ ਤੇ ਜਨ ਜੀਵਨ ਹੌਲੀ ਹੌਲੀ ਮੁੜ ਲੀਹ ’ਤੇ ਆ ਰਿਹਾ ਹੈ। ਊਂਜ, ਜਾਪ ਰਿਹਾ ਹੈ ਕਿ ਜਿਵੇਂ ਲੋਕਾਂ ਦੇ ਮਨਾਂ ਵਿੱਚੋਂ ਕਰੋਨਾ ਦਾ ਡਰ ਵੀ ਖਤਮ ਹੋ ਗਿਆ ਹੈ। ਇਲਾਕੇ ਵਿੱਚ ਲੋਕਾਂ ਦੀ ਆਵਾਜਾਈ ਲੌਕਡਾਊਨ ਤੋਂ ਪਹਿਲਾਂ ਵਾਂਗ ਹੋ ਗਈ ਹੈ। ਬਜ਼ਾਰਾਂ ਵਿੱਚ ਭੀੜ ਭੜੱਕਾ ਵਧ ਗਿਆ ਹੈ। ਸੋਸ਼ਲ ਡਿਸਟੈਂਸ ਰੱਖਣ ਅਤੇ ਮਾਸਕ ਪਹਿਨਣ ਦੇ ਹੁਕਮਾਂ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਜਾ ਰਹੀ। ਦੁਕਾਨਾਂ ਤੋਂ ਸਾਮਾਨ ਖਰੀਦਣ ਲੱਗੇ ਬਹੁਤੇ ਲੋਕ ਦੁਕਾਨ ਵਿੱਚ ਅੱਗੇ ਖੜ੍ਹੇ ਗ੍ਰਾਹਕ ਦੇ ਬਾਹਰ ਆਉਣ ਦੀ ਉਡੀਕ ਕੀਤੇ ਬਿਨਾਂ ਹੀ ਦੁਕਾਨਾਂ ਅੰਦਰ ਜਾ ਘੁੱਸਦੇ ਹਨ। ਕੁਝ ਲੋਕ ਤਾਂ ਆਪਣੇ ਉਨ੍ਹਾਂ ਨਿੱਜੀ ਵਾਹਨਾਂ ਵਿੱਚ ਸਫ਼ਰ ਕਰਦੇ ਨਜ਼ਰ ਆਉਂਦੇ ਹਨ ਜੋ ਕਾਨੂੰਨੀ ਤੌਰ ’ਤੇ ਸੜਕਾਂ ’ਤੇ ਨਹੀਂ ਚੱਲ ਸਕਦੇ। ਮੋਟਰਸਾਈਕਲਾਂ ਪਿੱਛੇ ਪਾਈਆਂ ਰੇਹੜੀਆਂ ਵਿੱਚ ਸਵਾਰੀਆਂ ਲੱਦ ਕੇ ਸੜਕਾਂ ’ਤੇ ਜਾ ਰਹੇ। ਇਹ ਵਾਹਨ ਜਿੱਥੇ ਟਰੈਫਿਕ ਨਿਯਮਾਂ ਦੀ ਉਲਘੰਣਾ ਕਰਦੇ ਹਨ ਉਥੇ ਇਨ੍ਹਾਂ ਰੇਹੜੀਆਂ ਵਿੱਚ ਲੱਦੀਆਂ ਸਵਾਰੀਆਂ ਸਰਕਾਰ ਦੇ ਸੋਸ਼ਲ ਡਿਸਟੈਂਸ ਰੱਖਣ ਦੇ ਹੁੁਕਮ ਦੀਆਂ ਧੱਜੀਆਂ ਉਠਾਉਂਦੀਆਂ ਹਨ। ਬੇਸ਼ੱਕ, ਪੁਲੀਸ ਬਿਨਾਂ ਮਾਸਕ ਚੱਲਣ ਵਾਲੇ ਲੋਕਾਂ ਦੇ ਚਲਾਨ ਕੱਟਣ ਵਿਚ ਪੂਰੀ ਮੁਸਤੈਦ ਨਜ਼ਰ ਆ ਰਹੀ ਹੈ।

ਸ਼ਹਿਰ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇ ਆਮ ਲੋਕ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਰੱਖਣਗੇ ਤਾਂ ਸਮਾਜ ਵਿਚ ਕਰੋਨਾ ਫੈਲਣ ਦਾ ਡਰ ਬਣਿਆ ਰਹੇਗਾ। ਉਧਰ ਟਰੈਫਿਕ ਪੁਲੀਸ ਇੰਚਾਰਜ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਕਰੋਨਾ ਦੀ ਰੋਕਥਾਮ ਸਬੰਧੀ ਦਿੱਤੀਆਂ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All