ਕ੍ਰਿਕਟ: ਟੈਗੋਰ ਸਕੂਲ ਨੇ ਰਨਰ ਅਪ ਟਰਾਫੀ ਜਿੱਤੀ
ਜਸ਼ਨਪ੍ਰੀਤ ਸਿੰਘ ਅਤੇ ਚਿਰਾਗ ਗੋਇਲ ਨੇ ਚਾਰ-ਚਾਰ ਵਿਕਟਾਂ ਲਈਆਂ
Advertisement
ਟੈਗੋਰ ਇੰਟਰਨੈਸ਼ਨਲ ਸਕੂਲ ਦੀ ਕ੍ਰਿਕਟ ਟੀਮ ਨੇ ਪੰਡਿਤ ਦੀਨ ਦਿਆਲ ਉਪਾਧਿਆ ਨੈਸ਼ਨਲ ਕ੍ਰਿਕਟ ਚੈਂਪੀਅਨਸ਼ਿਪ ਗੋਆ 2025 ਵਿੱਚ ਰਨਰਅਪ ਟਰਾਫੀ ਜਿੱਤੀ। ਟੀਮ ਨੇ ਲੀਗ ਮੈਚਾਂ ਵਿੱਚ ਬੇਹਤਰੀਨ ਖੇਡ ਦਿਖਾਈ। ਪਹਿਲੇ ਮੈਚ ਵਿੱਚ ਟੈਗੋਰ ਸਕੂਲ ਨੇ ਹੈਦਰਾਬਾਦ ਨੂੰ 50 ਦੌੜਾਂ ਨਾਲ ਹਰਾਇਆ। ਯੂਨਸ ਖਾਨ ਨੇ ਬੱਲੇਬਾਜ਼ੀ ਕਰਦਿਆਂ 96 ਦੌੜਾਂ ਨਾਟ ਆਊਟ ਬਣਾਈਆਂ, ਜਦਕਿ ਜਸ਼ਨਪ੍ਰੀਤ ਸਿੰਘ ਅਤੇ ਚਿਰਾਗ ਗੋਇਲ ਨੇ ਚਾਰ-ਚਾਰ ਵਿਕਟਾਂ ਲਈਆਂ। ਦੂਜੇ ਮੈਚ ਵਿੱਚ ਰਾਜਸਥਾਨ ਖ਼ਿਲਾਫ਼ ਟੀਮ ਨੇ 53 ਦੌੜਾਂ ਨਾਲ ਜਿੱਤ ਦਰਜ ਕੀਤੀ। ਗੇਂਦਬਾਜ਼ ਮਨਿੰਦਰ ਸਿੰਘ ਨੇ 4 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ। ਤੀਜੇ ਮੈਚ ਵਿੱਚ ਮੁੰਬਈ ਨੂੰ 81 ਦੌੜਾਂ ਨਾਲ ਹਰਾਇਆ ਗਿਆ। ਇਸ ਮੈਚ ਵਿੱਚ ਜਸ਼ਨਪ੍ਰੀਤ ਸਿੰਘ ਨੇ 38 ਦੌੜਾਂ ਬਣਾਈਆਂ ਅਤੇ 3 ਵਿਕਟਾਂ ਵੀ ਲਈਆਂ। ਫਾਈਨਲ ਮੈਚ ਹਰਿਆਣਾ ਨਾਲ ਖੇਡਿਆ ਗਿਆ, ਜਿਸ ਵਿੱਚ ਟੀਮ ਰਨਰਅਪ ਰਹੀ। ਇਸ ਮੌਕੇ ਟੀਮ ਦੇ ਕੋਚ ਪ੍ਰਦੀਪ ਵਰਮਾ ਦਾ ਮਾਰਗਦਰਸ਼ਨ ਖਿਡਾਰੀਆਂ ਦੀ ਸਫਲਤਾ ਦਾ ਵੱਡਾ ਕਾਰਨ ਰਿਹਾ। ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਚੇਅਰਮੈਨ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਵੱਲੋਂ ਖਿਡਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ।
Advertisement
Advertisement
